ਤਾਰ ਚੋਰੀ ਕਰਨ ਦੇ ਸ਼ੱਕ 'ਚ ਦਲਿਤ ਮੁੰਡੇ ਨੂੰ ਨੰਗਾ ਕਰਕੇ ਨੱਚਣ ਲਈ ਕੀਤਾ ਮਜਬੂਰ, ਬਣਾਈ ਵੀਡੀਓ

Saturday, Sep 14, 2024 - 06:40 PM (IST)

ਕੋਟਾ (ਰਾਜਸਥਾਨ) (ਭਾਸ਼ਾ) : ਰਾਜਸਥਾਨ ਦੇ ਕੋਟਾ ਵਿਚ ਇਕ ਸਮਾਗਮ ਦੌਰਾਨ ਤਾਰ ਚੋਰੀ ਕਰਦੇ ਫੜੇ ਜਾਣ ਤੋਂ ਬਾਅਦ ਇਕ 12 ਸਾਲਾ ਦਲਿਤ ਲੜਕੇ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਕੇ ਨੱਚਣ ਲਈ ਮਜਬੂਰ ਕੀਤਾ ਗਿਆ ਅਤੇ ਇਸ ਦੀ ਵੀਡੀਓ ਵੀ ਬਣਾਈ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਆਨਲਾਈਨ ਮੀਡੀਆ 'ਤੇ ਇਕ ਕਥਿਤ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਲੜਕਾ ਚਾਰ-ਪੰਜ ਵਿਅਕਤੀਆਂ ਨਾਲ ਗੀਤ 'ਤੇ ਡਾਂਸ ਕਰ ਰਿਹਾ ਹੈ। ਵੀਡੀਓ 'ਚ ਲੜਕੇ ਨੂੰ ਮੁਸਕਰਾਉਂਦੇ ਹੋਏ ਨੱਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਅਤੇ ਪੀੜਤ ਦੀ ਪਛਾਣ ਹੋ ਗਈ। ਪੁਲਸ ਨੇ ਪੀੜਤ ਪਰਿਵਾਰ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਪ੍ਰੇਰਿਤ ਕੀਤਾ। ਪੀੜਤ ਦੇ ਪਿਤਾ ਦੀ ਸ਼ਿਕਾਇਤ ਮੁਤਾਬਕ ਸ਼ੁੱਕਰਵਾਰ ਰਾਤ ਉਸ ਦਾ ਲੜਕਾ ਜੀਏਡੀ ਸਰਕਲ 'ਚ ਲੱਗੇ ਮੇਲੇ 'ਚ 'ਕਾਮੇਡੀ' ਪ੍ਰੋਗਰਾਮ 'ਚ ਗਿਆ ਹੋਇਆ ਸੀ ਅਤੇ ਰਾਤ 1 ਤੋਂ 4 ਵਜੇ ਦੇ ਦਰਮਿਆਨ ਕਰੀਬ ਚਾਰ-ਪੰਜ ਵਿਅਕਤੀਆਂ ਨੇ ਉਸ ਦੇ ਲੜਕੇ ਨੂੰ ਘੇਰ ਲਿਆ ਅਤੇ ਤਾਰ ਚੋਰੀ ਕਰਨ ਦਾ ਦੋਸ਼ ਲਗਾ ਕੇ ਉਸ ਦੀ ਕੁੱਟਮਾਰ ਕੀਤੀ। ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਦੋਸ਼ੀਆਂ ਨੇ ਉਸ ਦੇ ਬੇਟੇ ਨੂੰ ਨੰਗਾ ਕਰਕੇ ਨੱਚਣ ਲਈ ਮਜਬੂਰ ਵੀ ਕੀਤਾ ਅਤੇ ਉਸ ਦੀ ਵੀਡੀਓ ਵੀ ਬਣਾਈ।

ਇਹ ਵੀ ਪੜ੍ਹੋ : ਕੁੜੀਆਂ ਵਾਲੇ ਕੱਪੜੇ ਪਾ ਕੇ ਰੁਕਵਾਉਂਦੇ ਸੀ ਟਰੱਕ, ਫਿਰ ਝਾੜੀਆਂ 'ਚ ਲਿਜਾ ਕੇ ਕਰਦੇ ਸਨ ਲੁੱਟ-ਖੋਹ

ਪੁਲਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਨਿਆਂ ਸੰਹਿਤਾ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਐਕਟ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਦੋਸ਼ੀ ਪਿਓ-ਪੁੱਤ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸ਼ਿਤਿਜ ਗੁਰਜਰ (24) ਉਰਫ਼ ਬਿੱਟੂ, ਆਸ਼ੀਸ਼ ਉਪਾਧਿਆਏ ਉਰਫ਼ ਵਿੱਕੂ (52), ਉਸ ਦੇ ਪੁੱਤਰ ਯਯਾਤੀ ਉਪਾਧਿਆਏ (24) ਉਰਫ਼ ਗੁਨਗੁਨ, ਗੌਰਵ ਸੋਨੀ (21), ਸੰਦੀਪ ਸਿੰਘ (30) ਉਰਫ਼ ਰਾਹੁਲ ਅਤੇ ਸੁਮਿਤ ਕੁਮਾਰ (25) ਵਜੋਂ ਹੋਈ ਹੈ 

ਡੀਐੱਸਪੀ ਮਨੀਸ਼ ਸ਼ਰਮਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਹੈ ਕਿ 6 ਮੁਲਜ਼ਮ ਇਕ ‘ਮਿਊਜ਼ਿਕ’ਕੰਪਨੀ ਦੇ ਹਿੱਸੇਦਾਰ ਸਨ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਪੀੜਤ ਨੇ ਉਨ੍ਹਾਂ ਦੇ ਮਿਊਜ਼ਿਕ ਸਿਸਟਮ ਤੋਂ ਤਾਰਾਂ ਚੋਰੀ ਕੀਤੀਆਂ ਹਨ। ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News