ਆਪਣੀ ਵਿਰਾਸਤ ਨੂੰ ਸੰਭਾਲ ਕੇ ਨਹੀਂ ਰੱਖਣ ਵਾਲਾ ਦੇਸ਼ ਆਪਣਾ ਭਵਿੱਖ ਵੀ ਗੁਆ ਦਿੰਦਾ ਹੈ : PM ਮੋਦੀ
Tuesday, Mar 12, 2024 - 01:07 PM (IST)
ਅਹਿਮਦਾਬਾਦ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਜੋ ਦੇਸ਼ ਆਪਣੀ ਵਿਰਾਸਤ ਨੂੰ ਨਹੀਂ ਸੰਭਾਲਦਾ, ਉਸ ਦਾ ਭਵਿੱਖ ਵੀ ਧੁੰਦਲਾ ਹੋ ਜਾਂਦਾ ਹੈ। ਪੀ.ਐੱਮ. ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਸਾਬਰਮਤੀ ਵਿਖੇ 1,200 ਕਰੋੜ ਰੁਪਏ ਦੀ ਲਾਗਤ ਵਾਲੇ ਗਾਂਧੀ ਆਸ਼ਰਮ ਮੈਮੋਰੀਅਲ 'ਮਾਸਟਰ ਪਲਾਨ' ਦੀ ਸ਼ੁਰੂਆਤ ਕੀਤੀ ਅਤੇ ਮਹਾਤਮਾ ਗਾਂਧੀ ਦੁਆਰਾ 12 ਮਾਰਚ, 1930 ਨੂੰ ਕੀਤੇ ਗਏ ਮਸ਼ਹੂਰ ਡਾਂਡੀ ਮਾਰਚ ਜਾਂ ਸਾਲਟ ਮਾਰਚ ਦੇ 94 ਸਾਲ ਪੂਰੇ ਹੋਣ ਦੇ ਮੌਕੇ 'ਤੇ ਇੱਕ ਸਮਾਗਮ 'ਚ ਮੁੜ ਵਿਕਸਿਤ ਕੋਚਰਬ ਆਸ਼ਰਮ ਦਾ ਵੀ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ,“ਜੋ ਦੇਸ਼ ਆਪਣੀ ਵਿਰਾਸਤ ਨੂੰ ਨਹੀਂ ਸੰਭਾਲਦਾ, ਉਹ ਆਪਣਾ ਭਵਿੱਖ ਵੀ ਗੁਆ ਲੈਂਦਾ ਹੈ। ਸਾਬਰਮਤੀ ਆਸ਼ਰਮ ਨਾ ਸਿਰਫ਼ ਦੇਸ਼ ਲਈ ਸਗੋਂ ਸਮੁੱਚੀ ਮਨੁੱਖਤਾ ਲਈ ਵਿਰਾਸਤ ਹੈ।'' ਨਰਿੰਦਰ ਮੋਦੀ ਨੇ ਕਿਹਾ,''ਸਾਬਰਮਤੀ ਆਸ਼ਰਮ ਨਾ ਸਿਰਫ਼ ਸਾਡੇ ਸੁਤੰਤਰਤਾ ਸੰਗਰਾਮ ਲਈ ਸਗੋਂ 'ਵਿਕਸਿਤ ਭਾਰਤ' ਲਈ ਵੀ ਤੀਰਥ ਸਥਾਨ ਬਣ ਗਿਆ ਹੈ।'' ਉਨ੍ਹਾਂ ਕਿਹਾ ਕਿ ਸਰਕਾਰਾਂ ਆਜ਼ਾਦੀ ਤੋਂ ਬਾਅਦ ਬਣੇ ਸਾਬਰਮਤੀ ਆਸ਼ਰਮ ਵਰਗੀਆਂ ਵਿਰਾਸਤੀ ਥਾਵਾਂ ਦੀ ਸਾਂਭ-ਸੰਭਾਲ ਲਈ ਕੋਈ ਦ੍ਰਿਸ਼ਟੀ ਜਾਂ ਸਿਆਸੀ ਇੱਛਾ ਸ਼ਕਤੀ ਨਹੀਂ ਸੀ। ਉਨ੍ਹਾਂ ਕਿਹਾ,''ਇਸ ਦੇ ਦੋ ਕਾਰਨ ਸਨ- ਪਹਿਲਾ, ਭਾਰਤ ਨੂੰ ਵਿਦੇਸ਼ੀ ਨਜ਼ਰੀਏ ਤੋਂ ਦੇਖਣਾ ਅਤੇ ਦੂਜਾ, ਤੁਸ਼ਟੀਕਰਨ ਦੀ ਰਾਜਨੀਤੀ ਕਰਨਾ ਜਿਸ ਦੇ ਨਤੀਜੇ ਵਜੋਂ ਸਾਡੀ ਵਿਰਾਸਤ ਬਰਬਾਦ ਹੋ ਗਈ।'' ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੀ 'ਵੋਕਲ ਫਾਰ ਲੋਕਲ' ਮੁਹਿੰਮ ਕੁਝ ਹੋਰ ਨਹੀਂ, ਸਗੋਂ ਇਹ ਮਹਾਤਮਾ ਗਾਂਧੀ ਦੇ 'ਸਵਦੇਸ਼ੀ' ਵਿਚਾਰ ਤੋਂ ਪ੍ਰੇਰਿਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8