ਨਾਪਾਕ ਮਨਸੂਬੇ ਨਾਕਾਮ! ਚੀਨ ਤੋਂ ਪਾਕਿਸਤਾਨ ਜਾ ਰਹੀ ਪਾਬੰਦੀਸ਼ੁਦਾ ਰਸਾਇਣਾਂ ਦੀ ਵੱਡੀ ਖੇਪ ਜ਼ਬਤ

Friday, Jul 12, 2024 - 11:29 AM (IST)

ਚੇਨਈ- ਸੁਰੱਖਿਆ ਏਜੰਸੀਆਂ ਨੇ ਤਾਮਿਲਨਾਡੂ ਦੀ ਇਕ ਬੰਦਰਗਾਹ ’ਤੇ ਚੀਨ ਤੋਂ ਪਾਕਿਸਤਾਨ ਜਾ ਰਹੀ ਇਕ ਖੇਪ ਜ਼ਬਤ ਕੀਤੀ ਹੈ, ਜਿਸ ’ਚ ਅੱਥਰੂ ਗੈਸ ਅਤੇ ਦੰਗਾ ਕੰਟਰੋਲ ਏਜੰਟਾਂ ਲਈ ਵਰਤੇ ਜਾਂਦੇ ਅੰਤਰਰਾਸ਼ਟਰੀ ਪੱਧਰ ’ਤੇ ਪਾਬੰਦੀਸ਼ੁਦਾ ਰਸਾਇਣ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਪਾਕਿਸਤਾਨ ਆਪਣੇ ਦੋਸਤ ਚੀਨ ਦੀ ਮਦਦ ਨਾਲ ਹਮਲਾਵਰ ਰਸਾਇਣਕ ਅਤੇ ਜੈਵਿਕ ਯੁੱਧ ਪ੍ਰੋਗਰਾਮ ’ਤੇ ਕੰਮ ਕਰ ਰਿਹਾ ਹੈ। 18 ਅਪ੍ਰੈਲ 2024 ਨੂੰ ਚੀਨ ਦੇ ਸ਼ੰਘਾਈ ਬੰਦਰਗਾਹ ਤੋਂ ਚ ਚੀਨੀ ਕੰਪਨੀ ਚੇਂਗਦੂ ਸ਼ਿਚੇਨ ਟ੍ਰੇਡਿੰਗ ਕੰਪਨੀ ਲਿਮਟਿਡ ਨੇ ਰਾਵਲਪਿੰਡੀ ਸਥਿਤ ਰੱਖਿਆ ਸਪਲਾਇਰ ਰੋਹੇਲ ਇੰਟਰਪ੍ਰਾਈਜ਼ਿਜ਼ ਨੂੰ ‘ਆਰਥੋ-ਕਲੋਰੋ ਬੈਂਜ਼ੇਲੀਡੀਨ ਮੈਲੋਨੋਨਾਈਟ੍ਰਾਈਲ’ ਦੀ ਖੇਪ ਭੇਜੀ ਸੀ।

ਇਹ ਵੀ ਪੜ੍ਹੋ- ਪ੍ਰੇਮ ਸਬੰਧਾਂ ਨੂੰ ਲੈ ਕੇ ਕੁੜੀ ਦੇ ਪਰਿਵਾਰ ਨੇ ਕੁੱਟ-ਕੁੱਟ ਕੇ ਮਾਰਿਆ 24 ਸਾਲਾ ਮੁੰਡਾ

ਅਧਿਕਾਰੀਆਂ ਨੇ ਦੱਸਿਆ ਕਿ ਲੱਗਭਗ 2560 ਕਿਲੋਗ੍ਰਾਮ ਵਜ਼ਨ ਵਾਲੀ ਖੇਪ ਨੂੰ 25 ਕਿਲੋਗ੍ਰਾਮ ਦੇ 103 ਡਰੰਮਾਂ ’ਚ ਰੱਖਿਆ ਗਿਆ ਸੀ ਅਤੇ 18 ਅਪ੍ਰੈਲ, 2024 ਨੂੰ ਚੀਨ ਦੀ ਸ਼ੰਘਾਈ ਬੰਦਰਗਾਹ ’ਤੇ ਕਾਰਗੋ ਜਹਾਜ਼ ਹੁੰਡਈ ਸ਼ੰਘਾਈ (ਸਾਈਪ੍ਰਸ ਦੇ ਝੰਡੇ ਨਾਲ ਸੰਚਾਲਿਤ) ’ਤੇ ਲੋਡ ਕੀਤਾ ਗਿਆ ਸੀ। ਕਰਾਚੀ ਵੱਲ ਜਾ ਰਿਹਾ ਜਹਾਜ਼ 8 ਮਈ, 2024 ਨੂੰ ਕੱਟੂਪੱਲੀ ਬੰਦਰਗਾਹ (ਤਾਮਿਲਨਾਡੂ) ਪਹੁੰਚਿਆ ਸੀ।

ਇਹ ਵੀ ਪੜ੍ਹੋ- ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਨੈਲੋ-ਬਸਪਾ ਦਾ ਗਠਜੋੜ, CM ਚਿਹਰੇ 'ਤੇ ਵੀ ਬਣੀ ਗੱਲ

ਇੱਥੇ ਕਸਟਮ ਅਧਿਕਾਰੀਆਂ ਨੇ ਰਸਾਇਣ ਨੂੰ ਜਾਂਚ ਲਈ ਬੰਦਰਗਾਹ ਰੋਕ ਲਿਆ। ਇਸ 'ਤੇ ਭਾਰਤ ਦੀ ਬਰਾਮਦ ਸੂਚੀ 'ਚ ਸ਼ਾਮਲ ਸਕੋਮੈਟ ਕੈਮੀਕਲ ਦਾ ਨਾਂ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਮਾਹਿਰਾਂ ਦੀ ਮਦਦ ਨਾਲ ਰਸਾਇਣਾਂ ਦੀ ਜਾਂਚ ਕੀਤੀ ਗਈ। ਇਸ 'ਚ ਪਾਬੰਦੀਸ਼ੁਦਾ ਕੈਮੀਕਲ ਆਰਥੋ-ਕਲੋਰੋ-ਬੈਂਜ਼ਾਈਲੀਡੀਨ ਮੈਲੋਨੋਨਿਟ੍ਰਾਇਲ ਪਾਇਆ ਗਿਆ। ਇਹ ਰਸਾਇਣ ਵਸੇਨਾਰ ਸ਼ਾਸਨ ਅਧੀਨ ਪਾਬੰਦੀਸ਼ੁਦਾ ਹੈ। ਇਸ ਤੋਂ ਬਾਅਦ ਕਸਟਮ ਐਕਟ ਅਤੇ ਮਾਸ ਡਿਸਟ੍ਰਕਸ਼ਨ ਐਂਡ ਵੈਪਨ ਸਿਸਟਮ ਐਕਟ ਦੇ ਤਹਿਤ ਕੈਮੀਕਲ ਦੀ ਖੇਪ ਜ਼ਬਤ ਕੀਤੀ ਗਈ ਸੀ।

 


Tanu

Content Editor

Related News