ਜੰਮੂ ਦੇ ਸੁੰਦਰਬਨੀ ’ਚ ਫਟਿਆ ਬੱਦਲ, ਔਰਤ ਦੀ ਮੌਤ
Thursday, Aug 08, 2024 - 03:01 AM (IST)

ਜੰਮੂ (ਉਦੈ) - ਰਾਜੌਰੀ ਜ਼ਿਲੇ ਦੇ ਸੁੰਦਰਬਨੀ ’ਚ ਰਾਤ ਨੂੰ ਬੱਦਲ ਫਟਣ ਨਾਲ ਉਪਜਾਊ ਜ਼ਮੀਨ ਵਹਿ ਗਈ। ਸੁੰਦਰਬਨੀ ਪ੍ਰਸ਼ਾਸਨ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਰਾਜੌਰੀ ਜ਼ਿਲੇ ਦੇ ਕੀਹ ਖਵਾਸ ਇਲਾਕੇ ਦੇ ਗੁੰਧਾ ਪਿੰਡ ’ਚ ਇਕ ਕੱਚਾ ਘਰ ਡਿੱਗ ਗਿਆ, ਜਿਸ ਕਾਰਨ ਮਲਬੇ ਹੇਠਾਂ ਦੱਬਣ ਨਾਲ 60 ਸਾਲਾ ਔਰਤ ਕਾਕੋ ਦੇਵੀ ਦੀ ਮੌਤ ਹੋ ਗਈ। ਉਸ ਦੀਆਂ ਦੋ ਗਾਵਾਂ ਵੀ ਮਲਬੇ ਹੇਠ ਦੱਬ ਗਈਆਂ।