ਸਹਿਵਾਗ ਦੇ ਇੰਟਰਨੈਸ਼ਨਲ ਸਕੂਲ ''ਚ 8 ਸਾਲ ਦੇ ਬੱਚੇ ਨਾਲ ਬਦਫੈਲੀ, ਮਾਮਲਾ ਦਰਜ

Sunday, Aug 21, 2022 - 11:57 AM (IST)

ਸਹਿਵਾਗ ਦੇ ਇੰਟਰਨੈਸ਼ਨਲ ਸਕੂਲ ''ਚ 8 ਸਾਲ ਦੇ ਬੱਚੇ ਨਾਲ ਬਦਫੈਲੀ, ਮਾਮਲਾ ਦਰਜ

ਝੱਝਰ- ਭਾਰਤ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਹਰਿਆਣਾ ਦੇ ਝੱਝਰ 'ਚ ਆਪਣਾ ਇਕ ਬਹੁਤ ਵੱਡਾ ਇੰਟਰਨੈਸ਼ਨਲ ਸਕੂਲ ਖੋਲਿਆ ਹੋਇਆ ਹੈ। ਇਹ ਸਕੂਲ ਝੱਝਰ-ਗੁਰੂਗ੍ਰਾਮ ਮਾਰਗ 'ਤੇ ਸਥਿਤ ਹੈ ਜਿੱਥੇ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੇ ਖੇਡ ਵਿਕਾਸ ਦੀ ਪ੍ਰਕਿਰਿਆ 'ਤੇ ਵੀ ਪੂਰਾ ਧਿਆਨ ਦਿੱਤਾ ਜਾਦਾ ਹੈ। ਇਸ ਦੇ ਚਲਦੇ ਕਈ ਬੱਚੇ ਇੱਥੇ ਬਣੇ ਹੋਸਟਲ 'ਚ ਹੀ ਰਹਿੰਦੇ ਹਨ। ਇਸ ਸਕੂਲ 'ਚ ਦੂਰ-ਦਰਾਜ਼ ਦੇ ਬੱਚੇ ਵੀ ਪੜ੍ਹਨ ਆਉਂਦੇ ਹਨ। ਸਕੂਲ ਦੇ ਸੰਸਥਾਪਕ ਵਰਿੰਦਰ ਸਹਿਵਾਗ ਹਨ ਤੇ ਉਨ੍ਹਾਂ ਦੀ ਪਤਨੀ ਆਰਤੀ ਸਹਿਵਾਗ ਇੱਥੋਂ ਦੀ ਚੇਅਰਪਰਸਨ ਹੈ।

ਇਹ ਵੀ ਪੜ੍ਹੋ : ਕ੍ਰਿਕਟ ਦੇ ਮੈਦਾਨ 'ਚ ਮੁੜ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਮੁਕਾਬਲਾ

8 ਸਾਲਾ ਮਾਸੂਸ ਬੱਚਾ ਬਣਿਆ ਬਦਫੈਲੀ ਦਾ ਸ਼ਿਕਾਰ

ਸਹਿਵਾਗ ਦੇ ਇਸ ਸਕੂਲ ਤੋਂ ਇਕ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆ ਰਿਹਾ ਹੈ ਜੋ ਸਕੂਲ ਦੇ ਵਕਾਰ 'ਤੇ ਇਕ ਬਦਨੁਮਾ ਦਾਗ਼ ਵੀ ਲਗਾ ਸਕਦਾ ਹੈ। ਸਹਿਵਾਗ ਇੰਟਰਨੈਸ਼ਨਲ ਸਕੂਲ ਦੇ 8 ਸਾਲ ਦੇ ਮਾਸੂਮ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੇ ਮੁਤਾਬਕ ਬੱਚਾ ਇੰਨਾ ਡਰਿਆ ਹੋਇਆ ਹੈ ਕਿ ਉਹ ਕਿਸੇ ਦਾ ਨਾਂ ਲੈ ਕੇ ਦੋਸ਼ ਨਹੀਂ ਲਗਾ ਰਿਹਾ ਹੈ ਪਰ ਉਸ ਦੇ ਪਰਿਵਾਰਕ ਮੈਂਬਰਾਂ ਦਾ ਮੰਨਣਾ ਹੈ ਕਿ ਇਹ ਕੁਕਰਮ ਬੱਚੇ ਦੇ ਨਾਲ ਰਹਿਣ ਵਾਲੇ ਹੋਸਟਲ ਦੇ ਹੋਰਨਾਂ ਜਮਾਤੀਆਂ ਨੇ ਕੀਤਾ ਹੈ। ਸ਼ੱਕ ਉਸ ਸਮੇਂ ਮੌਜੂਦ ਰਹਿਣ ਵਾਲੇ ਸਕੂਲ ਦੇ ਸਟਾਫ਼ 'ਤੇ ਵੀ ਹੈ।

ਇਹ ਵੀ ਪੜ੍ਹੋ : ਮਨੀਸ਼ਾ ਕਲਿਆਣ ਨੇ ਰਚਿਆ ਇਤਿਹਾਸ, ਯੂਏਫਾ ਮਹਿਲਾ ਚੈਂਪੀਅਨਜ਼ ਲੀਗ 'ਚ ਖੇਡਣ ਵਾਲੀ ਪਹਿਲੀ ਭਾਰਤੀ ਬਣੀ

ਜੇਜੇ ਐਕਟ ਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ

ਇਹ ਪੀੜਤ ਬੱਚਾ ਉੱਤਰ ਪ੍ਰਦਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਣਕਾਰੀ ਉਦੋਂ ਉਜਾਗਰ ਹੋਈ ਜਦੋਂ ਬੱਚੇ ਦੇ ਪਿਤਾ ਨੇ ਝੱਝਰ ਦੇ ਐੱਸ. ਪੀ. ਵਸੀਮ ਅਕਰਮ ਨਾਲ ਮੁਲਾਕਾਤ ਕਰਕੇ ਸ਼ਿਕਾਇਤ ਦਰਜ ਕਰਾਈ। ਉਦੋ ਹੀ ਗੱਲ ਸਾਹਮਣੇ ਆਈ ਕਿ ਇਹ ਘਟਨਾ 15 ਅਗਸਤ ਦੀ ਰਾਤ ਨੂੰ ਹੋਈ ਸੀ ਜਿਸ ਦੀ ਪੁਸ਼ਟੀ ਸ਼ੁੱਕਰਵਾਰ ਨੂੰ ਮੈਡੀਕਲ ਰਿਪੋਰਟ 'ਚ ਵੀ ਹੋ ਚੁੱਕੀ ਹੈ। ਬਦਫੈਲੀ ਦੇ ਸਾਬਤ ਹੋਣ ਦੇ ਬਾਅਦ ਜੇ. ਜੇ. ਐਕਟ ਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਸਹਿਵਾਗ ਇੰਟਰਨੈਸ਼ਨਲ ਸਕੂਲ 'ਚ ਫਾਰੈਂਸਿਕ ਟੀਮ ਲੈ ਕੇ ਛਾਣਬੀਣ (ਪੜਤਾਲ) ਕਰ ਰਹੀ ਹੈ। ਪੁਲਸ ਨੇ ਸਕੂਲ ਦੇ ਸਟਾਫ ਨਾਲ ਵੀ ਪੁੱਛਗਿੱਛ ਕੀਤੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News