ਰਾਜੇ-ਮਹਾਰਾਜੇ ਵੀ ਕੱਟਦੇ ਸੀ ਚੈੱਕ, ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

Wednesday, Jan 22, 2025 - 04:54 PM (IST)

ਰਾਜੇ-ਮਹਾਰਾਜੇ ਵੀ ਕੱਟਦੇ ਸੀ ਚੈੱਕ, ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਕੋਟਾ- ਪ੍ਰਭੂ ਸ਼੍ਰੀਰਾਮ ਜਨ-ਜਨ ਦੀ ਆਸਥਾ ਹੀ ਨਹੀਂ ਸਗੋਂ ਵਿਸ਼ਵਾਸ ਦੇ ਪ੍ਰਤੀਕ ਹਨ। ਕਿਸੇ ਸਮੇਂ ਪ੍ਰਭੂ ਸ਼੍ਰੀ ਰਾਮ ਦੇ ਨਾਂ 'ਤੇ ਬੈਂਕ ਤੱਕ ਹੁੰਦਾ ਸੀ।  ਜੀ ਹਾਂ, ਸ਼੍ਰੀ ਰਾਮਚੰਦਰ ਲਕਸ਼ਮਣ ਬੈਂਕ ਰਾਜਿਆਂ- ਮਹਾਰਾਜਿਆਂ ਦੇ ਰਾਜ ਦੌਰਾਨ ਡੂੰਗਰਪੁਰ ਵਿਚ ਮੌਜੂਦ ਸੀ। ਇਸ ਦੀ ਸਥਾਪਨਾ ਮਹਾਰਾਵਲ ਲਕਸ਼ਮਣ ਸਿੰਘ ਦੇ ਸ਼ਾਸਨ ਦੌਰਾਨ ਹੋਈ ਸੀ। ਇਹ ਬੈਂਕ ਕਈ ਸਾਲਾਂ ਤੋਂ ਹੋਂਦ ਵਿਚ ਸੀ। ਆਜ਼ਾਦੀ ਤੋਂ ਬਾਅਦ  ਉਸ ਬੈਂਕ ਨੂੰ ਹੋਰ ਬੈਂਕਾਂ ਨਾਲ ਮਿਲਾਇਆ ਗਿਆ ਸੀ। ਭਾਰਤ ਵਿਚ ਬੈਂਕ ਦੀ ਧਾਰਨਾ ਰਾਜਿਆਂ-ਮਹਾਰਾਜਿਆਂ ਦੇ ਯੁੱਗ ਤੋਂ ਹੀ ਪ੍ਰਚਲਿਤ ਰਹੀ ਹੈ। ਡੂੰਗਰਪੁਰ ਰਿਆਸਤ 'ਚ ਚੱਲ ਰਹੇ ਬੈਂਕ ਦਾ ਚੈੱਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਪਤਨੀ ਨਾਲ ਗੋਲਗੱਪਿਆਂ ਦਾ ਸੁਆਦ ਲੈ ਰਿਹਾ ਸੀ ਪਤੀ, ਤਾਂ ਹੋਇਆ ਕੁਝ ਅਜਿਹਾ ਹੀ ਥਾਈਂ ਤੋੜਿਆ ਦਮ

ਵਾਇਰਲ ਹੋ ਰਿਹਾ ਸਦੀਆਂ ਪੁਰਾਣਾ ਚੈੱਕ

ਆਪਣੇ ਸਮੇਂ ਦੌਰਾਨ ਇਸ ਬੈਂਕ ਨੇ ਕਈ ਰਾਜਿਆਂ ਦੇ ਬੈਂਕ ਖਾਤੇ ਖੋਲ੍ਹੇ ਸਨ। ਇਸ ਤੋਂ ਇਲਾਵਾ ਇਸ ਬੈਂਕ ਵਿਚ ਲੋਕਾਂ ਦਾ ਪੈਸਾ ਵੀ ਸੁਰੱਖਿਅਤ ਰਿਹਾ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਸ ਸਮੇਂ ਵੀ ਇਸ ਬੈਂਕ ਨੇ ਆਪਣੀ ਚੈੱਕ ਬੁੱਕ ਦਿੱਤੀ ਸੀ, ਜਿਸ ਦਾ ਡਿਜ਼ਾਈਨ ਅੱਜ ਦੇ ਚੈੱਕਾਂ ਨਾਲੋਂ ਬਹੁਤ ਵੱਖਰਾ ਅਤੇ ਆਕਰਸ਼ਕ ਸੀ। ਬੈਂਕ ਅਤੇ ਚੈੱਕ ਦੋਵੇਂ ਪ੍ਰਭੂ ਸ਼੍ਰੀਰਾਮ ਦੇ ਨਾਂ  ਤੋਂ ਚੱਲਦੇ ਸਨ।  ਇਸ ਪ੍ਰਾਚੀਨ ਬੈਂਕ ਦਾ ਚੈੱਕ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋ- ਸਟੇਸ਼ਨ 'ਤੇ ਬੈਠੇ ਸ਼ਖ਼ਸ ਨੂੰ ਪੁਲਸ ਨੇ ਪਾਇਆ ਘੇਰਿਆ, ਬੈਗ ਚੈੱਕ ਕੀਤਾ ਤਾਂ ਦੰਗ ਰਹਿ ਗਏ ਅਫ਼ਸਰ

ਵੱਖਰੇ ਡਿਜ਼ਾਈਨ ਨਾਲ ਲੋਕਾਂ 'ਚ ਖਿੱਚ ਦਾ ਕੇਂਦਰ ਬਣਿਆ ਚੈੱਕ

ਇਹ ਚੈੱਕ ਕੋਟਾ ਦੇ ਕਰੰਸੀ ਮਾਹਿਰ ਸ਼ੈਲੇਸ਼ ਜੈਨ ਨੇ ਜਮ੍ਹਾ ਕਰਵਾਇਆ ਸੀ। ਉਨ੍ਹਾਂ ਦੇ ਕਲੈਕਸ਼ਨ 'ਚ ਮੌਜੂਦ ਇਸ ਚੈੱਕ ਨੂੰ ਲੋਕ ਬੇਬਾਕੀ ਨਾਲ ਸ਼ੇਅਰ ਕਰ ਰਹੇ ਹਨ। ਇਹ ਚੈੱਕ ਸ਼੍ਰੀਰਾਮਚੰਦਰ ਲਕਸ਼ਮਣ ਬੈਂਕ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚੈੱਕ ਲਖਨਊ ਦੀ NK ਪ੍ਰੈਸ ਵਿਚ ਛਪਦੇ ਸਨ। ਇਸ ਦਾ ਡਿਜ਼ਾਈਨ ਕਾਫੀ ਆਕਰਸ਼ਕ ਸੀ। ਇਸ ਵਿਚ ਭਗਵਾਨ ਰਾਮ ਅਤੇ ਸੀਤਾ ਦੀ ਤਸਵੀਰ ਛਪੀ ਸੀ। ਬੈਂਕ ਦੇ ਨਾਮ ਅਤੇ ਲੋਗੋ ਵਿਚ ਭਗਵਾਨ ਰਾਮ ਵੀ ਮੌਜੂਦ ਸਨ।

ਇਹ ਵੀ ਪੜ੍ਹੋ- ਹੈਂ! ChatGPT ਨੇ ਬਚਾਈ ਸ਼ਖ਼ਸ ਦੀ ਜਾਨ, AI ਨੇ ਡਾਕਟਰ ਤੋਂ ਪਹਿਲਾਂ ਪਛਾਣੀ ਬੀਮਾਰੀ

ਰਾਜਿਆਂ ਨੇ ਮੁਦਰਾਵਾਂ 'ਚ ਭਗਵਾਨ ਰਾਮ ਨੂੰ ਦਿੱਤੀ ਥਾਂ

ਰਾਜਿਆਂ ਨੇ ਵੀ ਭਗਵਾਨ ਰਾਮ ਨੂੰ ਆਪਣੀਆਂ ਮੁਦਰਾਵਾਂ ਵਿਚ ਥਾਂ ਦਿੱਤੀ। ਅਜਿਹੀਆਂ ਕਈ ਮੁਦਰਾਵਾਂ ਉਭਰ ਰਹੀਆਂ ਹਨ। 1604 ਵਿੱਚ ਬਾਦਸ਼ਾਹ ਅਕਬਰ ਦੁਆਰਾ ਜਾਰੀ ਕੀਤੇ ਗਏ ਸਿੱਕਿਆਂ ਵਿੱਚ ਇੱਕ ਪਾਸੇ ਭਗਵਾਨ ਰਾਮ ਹੱਥ ਵਿਚ ਧਨੁਸ਼ ਫੜੇ ਹੋਏ ਦਿਖਾਈ ਦਿੱਤੇ ਸਨ ਅਤੇ ਦੂਜੇ ਪਾਸੇ ਮਾਤਾ ਸੀਤਾ ਹੱਥ ਵਿਚ ਫੁੱਲ ਫੜੀ ਹੋਈ ਦਿਖਾਈ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


 


author

Tanu

Content Editor

Related News