OMG ; ਉੱਲੂ ਦੀਆਂ ਅੱਖਾਂ ''ਚ ਸਮਾਇਆ ਪੂਰਾ ਬ੍ਰਹਿਮੰਡ ! ਤਸਵੀਰਾਂ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

Sunday, Nov 16, 2025 - 10:50 AM (IST)

OMG ; ਉੱਲੂ ਦੀਆਂ ਅੱਖਾਂ ''ਚ ਸਮਾਇਆ ਪੂਰਾ ਬ੍ਰਹਿਮੰਡ ! ਤਸਵੀਰਾਂ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਵੈੱਬ ਡੈਸਕ- ਅਸੀਂ ਹਮੇਸ਼ਾ ਉੱਲੂ ਨੂੰ ਚੁੱਪਚਾਪ, ਰਹੱਸਮਈ ਅਤੇ ਰਾਤ ਨੂੰ ਸ਼ਿਕਾਰ ਕਰਨ ਵਾਲਾ ਪੰਛੀ ਮੰਨਦੇ ਹਾਂ। ਪਰ ਅਮਰੀਕਾ ਦੇ ਕੈਲੀਫ਼ੋਰਨੀਆ ਵਿਚ ਮਿਲਿਆ ਇਕ ਵਿਲੱਖਣ ਉੱਲੂ ਤੁਹਾਡੀ ਸਾਰੀ ਸੋਚ ਬਦਲ ਦੇਵੇਗਾ। ਇਸ ਉੱਲੂ ਦਾ ਨਾਂ Zeus ਹੈ। ਇਸ ਦੀਆਂ ਅੱਖਾਂ 'ਚ ਅਜਿਹਾ ਨਜ਼ਾਰਾ ਦਿੱਸਦਾ ਹੈ ਕਿ ਲੋਕ ਹੈਰਾਨ ਰਹਿ ਜਾਂਦੇ ਹਨ।

ਇਹ ਵੀ ਪੜ੍ਹੋ : ਬੁਰੀ ਤਰ੍ਹਾਂ ਕ੍ਰੈਸ਼ ਹੋਈ ਕ੍ਰਿਪਟੋ ਮਾਰਕੀਟ, ਮੂਧੇ ਮੂੰਹ ਡਿੱਗਾ Bitcoin; 97000 ਡਾਲਰ ਤੋਂ ਹੇਠਾਂ ਆਈ ਕੀਮਤ

ਘਰ ਦੇ ਵੇਹੜੇ 'ਚ ਜ਼ਖਮੀ ਮਿਲਿਆ Zeus

Zeus ਇਕ ਦਿਨ ਇਕ ਘਰ ਦੇ ਵੇਹੜੇ 'ਚ ਜ਼ਖ਼ਮੀ ਹਾਲਤ 'ਚ ਮਿਲਿਆ। ਉਹ ਕੰਧ ਨਾਲ ਟਕਰਾ ਗਿਆ ਸੀ ਅਤੇ ਉੱਡਣ 'ਚ ਅਸਮਰੱਥ ਸੀ। ਘਰ ਦੇ ਲੋਕਾਂ ਨੇ ਤੁਰੰਤ Wildlife Learning Center ਨੂੰ ਸੂਚਨਾ ਦਿੱਤੀ। ਜਦੋਂ ਡਾਕਟਰਾਂ ਨੇ ਜਾਂਚ ਕੀਤੀ, ਤਾਂ ਪਤਾ ਲੱਗਾ ਕਿ Zeus ਪੂਰੀ ਤਰ੍ਹਾਂ ਅੰਨ੍ਹਾ ਹੈ ਅਤੇ ਬਹੁਤ ਕਮਜ਼ੋਰ ਵੀ ਹੈ।

ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ

ਅੱਖਾਂ 'ਚ ਦਿੱਸਦੇ ਹਨ ‘ਤਾਰੇ’

Zeus ਦੀਆਂ ਅੱਖਾਂ ਕਿਸੇ ਵੀ ਆਮ ਉੱਲੂ ਵਰਗੀਆਂ ਨਹੀਂ ਹਨ। ਡਾਕਟਰਾਂ ਨੇ ਦੱਸਿਆ ਕਿ ਉਸ ਨੂੰ Capsular Cataract ਨਾਮਕ ਬੀਮਾਰੀ ਹੈ, ਜਿਸ ਕਾਰਨ ਅੱਖਾਂ 'ਚ ਚਮਕਦਾਰ ਸਫ਼ੈਦ ਬਿੰਦੂ ਬਣਦੇ ਹਨ। ਇਹ ਬਿੰਦੂ ਬਿਲਕੁਲ ਤਾਰਿਆਂ ਵਾਂਗ ਚਮਕਦੇ ਹਨ। ਇਸ ਕਰਕੇ ਉਸ ਦਾ ਨਾਮ ਯੂਨਾਨ ਦੇ ਦੇਵਤਾ Zeus ਤੋਂ ਪ੍ਰੇਰਿਤ ਰੱਖਿਆ ਗਿਆ, ਕਿਉਂਕਿ ਉਸ ਦੀਆਂ ਅੱਖਾਂ 'ਚ ਸਾਰਾ ਅਸਮਾਨ ਜਿਵੇਂ ਕੈਦ ਹੈ।

ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ

ਹੁਣ ਮਿਲੀ ਸੁਰੱਖਿਅਤ ਤੇ ਸੁਕੂਨ ਭਰੀ ਜ਼ਿੰਦਗੀ

Zeus ਦੀ ਰੌਸ਼ਨੀ ਹੁਣ ਸਿਰਫ਼ 10 ਫੀਸਦੀ ਹੀ ਬਚੀ ਹੈ, ਇਸ ਲਈ ਉਹ ਜੰਗਲ 'ਚ ਜੀ ਨਹੀਂ ਸਕਦਾ। ਇਸ ਵੇਲੇ ਉਹ Wildlife Learning Center 'ਚ ਇਕ ਲੱਕੜ ਦੇ ਖੋਖਲੇ ਤਣੇ 'ਚ ਆਰਾਮ ਨਾਲ ਰਹਿੰਦਾ ਹੈ, ਜੋ ਆਫਿਸ ਦੇ ਫਾਇਲਿੰਗ ਕੈਬਿਨਟ 'ਤੇ ਰੱਖਿਆ ਹੈ।
Zeus ਬਹੁਤ ਸ਼ਾਂਤ, ਪਿਆਰਾ ਅਤੇ ਸਮਝਦਾਰ ਹੈ। ਉਸ ਨੂੰ ਦੇਖਣ ਆਏ ਲੋਕ ਪਹਿਲਾਂ ਉਸ ਨੂੰ ਖਿਲੌਣਾ ਸਮਝਦੇ ਹਨ, ਪਰ ਜਿਵੇਂ ਹੀ ਉਹ ਆਪਣੀਆਂ ਤਾਰਿਆਂ-ਭਰੀਆਂ ਅੱਖਾਂ ਖੋਲ੍ਹਦਾ ਹੈ, ਲੋਕ ਦੰਗ ਰਹਿ ਜਾਂਦੇ ਹਨ।

ਲੋਕਾਂ ਲਈ ਪ੍ਰੇਰਣਾ ਬਣਿਆ Zeus

ਉੱਡ ਨਹੀਂ ਸਕਦਾ, ਪਰ ਫਿਰ ਵੀ Zeus ਹਜ਼ਾਰਾਂ ਦਿਲਾਂ ਨੂੰ ਛੂਹ ਰਿਹਾ ਹੈ। ਉਸ ਦੀਆਂ ਅੱਖਾਂ ਦੀ ਖਾਸ ਚਮਕ ਅਤੇ ਉਸ ਦਾ ਸ਼ਾਂਤ ਸੁਭਾਅ ਲੋਕਾਂ ਨੂੰ ਜੰਗਲੀ ਜੀਵਾਂ ਦੇ ਸੁਰੱਖਿਆ ਅਤੇ ਕੁਦਰਤ ਦੀ ਦੇਖਭਾਲ ਬਾਰੇ ਜਾਗਰੂਕ ਕਰ ਰਿਹਾ ਹੈ। Wildlife Learning Center ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ Zeus ਹੁਣ ਆਪਣੇ ਸਮੂਹ ਦਾ ਇਕ ਤਰ੍ਹਾਂ ਦਾ ਬ੍ਰਾਂਡ ਅੰਬੈਂਸਡਰ ਬਣ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News