ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਲਾਭ ਵਾਲਾ ਰਹੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
Monday, Nov 10, 2025 - 05:33 AM (IST)
ਮੇਖ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਤੌਰ ’ਤੇ ਐਕਟਿਵ ਅਤੇ ਵਿਅਸਤ ਰੱਖੇਗਾ, ਪਰ ਬਾਅਦ ’ਚ ਹਰ ਮੋਰਚੇ ’ਤੇ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ।
ਬ੍ਰਿਖ : ਸਿਤਾਰਾ ਦੁਪਹਿਰ ਤੱਕ ਆਮਦਨ ਵਾਲਾ, ਕੰਮਕਾਜੀ ਕੰਮਾਂ ’ਚ ਵੀ ਯਤਨ ਸਫਲ ਹੋਣਗੇ, ਫਿਰ ਬਾਅਦ ’ਚ ਵੀ ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਮਿਥੁਨ : ਡ੍ਰਿੰਕਸ, ਕੈਮੀਕਲਸ, ਪੇਂਟਸ, ਥਿੰਦੀਆਂ ਵਸਤਾਂ, ਪੈਟ੍ਰੋਲੀਅਮ ਅਤੇ ਸੀ.ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕਰਕ : ਸਿਤਾਰਾ ਦੁਪਹਿਰ ਤੱਕ ਨੁਕਸਾਨ ਵਾਲਾ, ਲੈਣ-ਦੇਣ ਦੇ ਕੰਮਾਂ ’ਚ ਸਾਵਧਾਨੀ ਵਰਤੋਂ ਪਰ ਬਾਅਦ ’ਚ ਹਰ ਫਰੰਟ ’ਤੇ ਜਨਰਲ ਹਾਲਾਤ ਸੁਧਰਨਗੇ।
ਸਿੰਘ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਚੰਗਾ ਪਰ ਬਾਅਦ ’ਚ ਕਿਸੇ ਨਾ ਕਿਸੇ ਪੰਗੇ-ਮੁਸ਼ਕਿਲ ਨਾਲ ਆਪ ਨੂੰ ਨਿਪਟਣਾ ਪੈ ਸਕਦਾ ਹੈ।
ਕੰਨਿਆ : ਸਿਤਾਰਾ ਦੁਪਹਿਰ ਤੱਕ ਸਫਲਤਾ ਅਤੇ ਇੱਜ਼ਤਮਾਣ ਦੇਣ ਵਾਲਾ, ਫਿਰ ਬਾਅਦ ’ਚ ਕਾਰੋਬਾਰੀ ਕੋਸ਼ਿਸ਼ਾਂ ਚੰਗਾ ਨਤੀਜਾ ਦੇਣਗੀਆਂ।
ਤੁਲਾ : ਸਿਤਾਰਾ ਦੁਪਹਿਰ ਤੱਕ ਮਨ ’ਤੇ ਪਾਜ਼ੇਟਿਵੀ ਰੱਖੇਗਾ, ਫਿਰ ਬਾਅਦ ’ਚ ਯਤਨ ਕਰਨ ’ਤੇ ਉਲਝਿਆ-ਰੁਕਿਆ ਸਰਕਾਰੀ ਕੰਮ ਕੁਝ ਅੱਗੇ ਵਧੇਗਾ।
ਬ੍ਰਿਸ਼ਚਕ :ਸਿਤਾਰਾ ਦੁਪਹਿਰ ਤੱਕ ਪੇਟ ਲਈ ਕਮਜ਼ੋਰ, ਸਫਰ ਵੀ ਨਾ ਕਰੋ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਦੇ ਰਸਤੇ ਖੁੱਲ੍ਹਣਗੇ।
ਧਨ :ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਚੰਗਾ, ਫਿਰ ਬਾਅਦ ’ਚ ਖਾਣ-ਪੀਣ ਬਾਰੇ ਸੁਚੇਤ ਰਹਿਣਾ ਸਹੀ ਰਹੇਗਾ।
ਮਕਰ : ਦੁਪਹਿਰ ਤੱਕ ਦੁਸ਼ਮਣ ਆਪ ਲਈ ਮੁਸ਼ਕਿਲਾਂ ਪੈਦਾ ਕਰਦੇ ਰਹਿਣਗੇ, ਫਿਰ ਬਾਅਦ ’ਚ ਜਨਰਲ ਹਾਲਾਤ ਬਿਹਤਰ ਬਣਨਗੇ, ਮਾਣ ਸਨਮਾਨ ਦੀ ਪ੍ਰਾਪਤੀ।
ਕੁੰਭ : ਸਿਤਾਰਾ ਦੁਪਹਿਰ ਤੱਕ ਬਿਤਰ, ਮਨੋਬਲ ਰਹੇਗਾ, ਇਰਾਦਿਆਂ ’ਚ ਮਜ਼ਬੂਤੀ ਰਹੇਗੀ ਪਰ ਬਾਅਦ ’ਚ ਵਿਪਰੀਤ ਹਾਲਾਤ ਬਣ ਸਕਦੇ ਹਨ।
ਮੀਨ : ਸਿਤਾਰਾ ਦੁਪਹਿਰ ਤੱਕ ਜ਼ਮੀਨੀ ਕੰਮਾਂ ਲਈ ਚੰਗਾ, ਆਪ ਦੀਅਾਂ ਜਨਰਲ ਕੋਸ਼ਿਸ਼ਾਂ ਵੀ ਬਿਹਤਰ ਰਹਿਣਗੀਆਂ, ਫਿਰ ਬਾਅਦ ’ਚ ਆਪ ਹਰ ਫਰੰਟ ’ਤੇ ਵਿਜਈ ਪ੍ਰਭਾਵੀ ਰਹੋਗੇ।
10 ਨਵੰਬਰ 2025, ਸੋਮਵਾਰ
ਮੱਘਰ ਵਦੀ ਤਿੱਥੀ ਛੱਠ (10-11 ਮੱਧ ਰਾਤ 12.09 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਮਿਥੁਨ ’ਚ
ਮੰਗਲ ਬ੍ਰਿਸ਼ਚਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਕਰਕ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਕੱਤਕ ਪ੍ਰਵਿਸ਼ਟੇ 25, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 19 (ਕੱਤਕ), ਹਿਜਰੀ ਸਾਲ 1447, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 18, ਸੂਰਜ ਉਦੇ ਸਵੇਰੇ 6.55 ਵਜੇ, ਸੂਰਜ ਅਸਤ : ਸ਼ਾਮ 5.28 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸ (ਸ਼ਾਮ 6.49 ਤੱਕ) ਅਤੇ ਮਗਰੋਂ ਨਕੱਸ਼ਤਰ ਪੱਖ, ਯੋਗ : ਸਾਧਿਯ (ਦੁਪਹਿਰ 12.05 ਤੱਕ) ਅਤੇ ਮਗਰੋਂ ਯੋਗ ਸ਼ੁੱਭ, ਚੰਦਰਮਾ : ਮਿਥੁਨ ਰਾਸ਼ੀ ’ਤੇ (ਦੁਪਹਿਰ 1.03 ਤੱਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭੱਦਰਾ ਸ਼ੁਰੂ ਹੋਵੇਗੀ (10-11 ਮੱਧ ਰਾਤ 12.09 ’ਤੇ), ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
