ਬ੍ਰਿਖ ਰਾਸ਼ੀ ਵਾਲਿਆਂ ਦੀ ਵਪਾਰਕ ਦਸ਼ਾ ਚੰਗੀ, ਤੁਸੀਂ ਵੀ ਜਾਣੋ ਆਪਣੀ ਰਾਸ਼ੀ
Friday, Nov 07, 2025 - 04:19 AM (IST)
ਮੇਖ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲੀਸ਼ਿੰਗ, ਟੂਰਿਜ਼ਮ, ਹੋਟਲਿੰਗ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਯਤਨਾਂ ’ਚ ਸਫ਼ਲਤਾ ਮਿਲੇਗੀ, ਤਬੀਅਤ ’ਚ ਖੁਸ਼ਦਿਲੀ ਰਹੇਗੀ, ਮਨ ਸੈਰ ਸਫ਼ਰ ਲਈ ਰਾਜ਼ੀ ਰਹੇਗਾ।
ਮਿਥੁਨ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਕਮਜ਼ੋਰ ਰੱਖਣ ਅਤੇ ਆਪ ਦੀ ਪੇਮੈਂਟ ਨੂੰ ਫਸਾਉਣ ਵਾਲਾ ਹੈ, ਸਫ਼ਰ ਟਾਲ ਦਿਓ, ਕਿਉਂਕਿ ਉਹ ਨੁਕਸਾਨ ਦੇਣ ਵਾਲਾ ਹੋਵੇਗਾ।
ਕਰਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ ਪ੍ਰੋਗਰਾਮਿੰਗ ਵੀ ਲਾਭ ਦੇਵੇਗੀ, ਯਤਨ ਕਰਨ ’ਤੇ ਕੋਈ ਕੰਮਕਾਜੀ ਪੇਚੀਦਗੀ ਹਟੇਗੀ।
ਸਿੰਘ : ਕਿਸੇ ਅਫ਼ਸਰ ਦੇ ਸਾਫ਼ਟ ਰੁਖ ਕਰਕੇ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।
ਕੰਨਿਆ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਕੋਈ ਰੁਕਾਵਟ ਮੁਸ਼ਕਿਲ ਹਟੇਗੀ, ਵੱਡੇ ਲੋਕ ਵੀ ਸਾਫ਼ਟ ਅਤੇ ਕੰਸੀਡ੍ਰੇਟ ਰੁਖ ਰੱਖਣਗੇ।
ਤੁਲਾ : ਕਿਉਂਕਿ ਸਿਤਾਰਾ ਸਿਹਤ ਲਈ ਕਮਜ਼ੋਰ ਹੈ, ਇਸ ਲਈ ਸੀਮਾ ’ਚ ਖਾਣਾ-ਪੀਣਾ ਕਰਨਾ ਸਹੀ ਰਹੇਗਾ, ਵੈਸੇ ਸ਼ੁਭ ਕੰਮਾਂ ’ਚ ਧਿਆਨ ਰਹੇਗਾ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫ਼ਲਤਾ ਮਿਲੇਗੀ, ਫ਼ੈਮਿਲੀ ਫ੍ਰੰਟ ’ਤੇ ਵੀ ਤਾਲਮੇਲ ਸਦਭਾਅ ਰਹੇਗਾ।
ਧਨੁ : ਕਮਜ਼ੋਰ ਸਿਤਾਰੇ ਕਰ ਕੇ ਕਿਸੇ ਪ੍ਰਬਲ ਸ਼ਤਰੂ ਨਾਲ ਟਕਰਾਅ ਦਾ ਖਤਰਾ ਰਹੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਮਕਰ : ਸੰਤਾਨ ਦੇ ਸੁਪੋਰਟਿਵ ਰੁਖ ਦੀ ਮਦਦ ਨਾਲ ਆਪ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਸਫ਼ਲ ਹੋ ਸਕਦੇ ਹੋ।
ਕੁੰਭ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਕੋਸ਼ਿਸ਼ ਕਰਨ ’ਤੇ ਬਿਹਤਰ ਨਤੀਜਾ ਮਿਲ ਸਕਦਾ ਹੈ।
ਮੀਨ : ਕਿਸੇ ਵੱਡੇ ਆਦਮੀ ਤੋਂ ਮਦਦ ਲੈਣ ਲਈ ਜੇ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪਦੀ ਗੱਲ ਧਿਆਨ ਨਾਲ ਸੁਣੇਗਾ।
7 ਨਵੰਬਰ 2025, ਸ਼ੁੱਕਰਵਾਰ
ਮੱਘਰ ਵਦੀ ਤਿੱਥੀ ਦੂਜ (ਪੁਰਵ ਦੁਪਹਿਰ 11.06 ਤਕ) ਅਤੇ ਮਗਰੋਂ ਤਿੱਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਬ੍ਰਿਸ਼ਚਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਕਰਕ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਕੱਤਕ ਪ੍ਰਵਿਸ਼ਟੇ 22, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 16 (ਕੱਤਕ), ਹਿਜਰੀ ਸਾਲ 1447, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 15, ਸੂਰਜ ਉਦੇ ਸਵੇਰੇ 6.52 ਵਜੇ, ਸੂਰਜ ਅਸਤ : ਸ਼ਾਮ 5.30 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (7-8 ਮੱਧ ਰਾਤ 12.34 ਤਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ, ਯੋਗ : ਪਰਿਧ (ਰਾਤ 10.28 ਤਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (ਰਾਤ 9.19 ਤੱਕ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
