ਜੰਮੂ ਕਸ਼ਮੀਰ ਦੇ ਰਾਜੌਰੀ ''ਚ ਇਕ ਕਾਰ ਡੂੰਘੀ ਖੱਡ ''ਚ ਡਿੱਗੀ, 4 ਲੋਕਾਂ ਦੀ ਮੌਤ

Wednesday, Jul 05, 2023 - 11:35 AM (IST)

ਜੰਮੂ ਕਸ਼ਮੀਰ ਦੇ ਰਾਜੌਰੀ ''ਚ ਇਕ ਕਾਰ ਡੂੰਘੀ ਖੱਡ ''ਚ ਡਿੱਗੀ, 4 ਲੋਕਾਂ ਦੀ ਮੌਤ

ਰਾਜੌਰੀ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਬੁੱਧਵਾਰ ਸਵੇਰੇ ਇਕ ਕਾਰ ਸੜਕ ਤੋਂ ਫਿਸਲ ਕੇ ਇਕ ਡੂੰਘੇ ਖੱਡ 'ਚ ਜਾ ਡਿੱਗੀ, ਜਿਸ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਗੰਭੀਰ ਸੱਟਾਂ ਲੱਗੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਥਾਣਾ ਮੰਡੀ ਸਬ-ਡਿਵੀਜ਼ਨ 'ਚ ਹੋਈ ਜਦੋਂ ਕਾਰ ਪੁੰਛ ਤੋਂ ਭਾਂਗਈ ਪਿੰਡ ਪਰਤ ਰਹੀ ਸੀ। ਕਾਰ ਸਵਾਰ ਲੋਕ ਪੁੰਛ 'ਚ ਇਕ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਗਏ ਸਨ। ਉਨ੍ਹਾਂ ਦੱਸਿਆ  ਕਿ ਡਰਾਈਵਰ ਆਪਣੀ ਮੰਜ਼ਲ ਤੋਂ ਸਿਰਫ਼ ਕੁਝ ਮੀਟਰ ਦੂਰ ਹੀ ਥਾਣਾ ਮੰਡੀ ਰੋਡ 'ਤੇ ਵਾਹਨ ਤੋਂ ਕੰਟਰੋਲ ਗੁਆ ਬੈਠਿਆ।

ਇਕ ਪੁਲਸ ਅਧਿਕਾਰੀ ਨੇ ਕਿਹਾ,''ਹਾਦਸੇ ਦੇ ਸਮੇਂ ਗੱਡੀ 'ਚ ਕੁੱਲ 12 ਲੋਕ ਸਵਾਰ ਸਨ। ਸਥਾਨਕ ਲੋਕਾਂ ਅਤੇ ਪੁਲਸ ਨੇ ਸਾਰਿਆਂ ਨੂੰ ਬਾਹਰ ਕੱਢਿਆ ਅਤੇ ਥਾਣਾ ਮੰਡੀ ਦੇ ਉੱਪ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ 'ਚੋਂ ਚਾਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।'' ਮ੍ਰਿਤਕਾਂ ਦੀ ਪਛਾਣ ਸ਼ਮੀਮ ਅਖਤਰ (55), ਰੂਬਿਨਾ ਕੌਸਰ (35), ਜਰੀਨਾ ਬੇਗਮ ਅਤੇ ਮੁਹੰਮੰਦ ਯੁਨੂਸ (38) ਵਜੋਂ ਕੀਤੀ ਗਈ ਹੈ। ਸਾਰੇ ਭਾਂਗਈ ਦੇ ਰਹਿਣ ਵਾਲੇ ਸਨ। ਥਾਣਾ ਮੰਡੀ ਦੇ ਸਬ-ਡਿਵੀਜ਼ਨ ਪੁਲਸ ਅਧਿਕਾਰੀ ਇਮਤਿਆਜ਼ ਅਹਿਮਦ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਰਾਜੌਰੀ ਦੇ ਜੀ.ਐੱਮ.ਸੀ. ਐਸੋਸੀਏਟੇਡ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕੀਤਾ ਗਿਆ ਹੈ।


author

DIsha

Content Editor

Related News