ਹੜ੍ਹ ਦੇ ਪਾਣੀ 'ਚ ਫਸੀ ਤੀਰਥ ਯਾਤਰੀਆਂ ਨਾਲ ਭਰੀ ਬੱਸ

Friday, Sep 27, 2024 - 12:46 PM (IST)

ਹੜ੍ਹ ਦੇ ਪਾਣੀ 'ਚ ਫਸੀ ਤੀਰਥ ਯਾਤਰੀਆਂ ਨਾਲ ਭਰੀ ਬੱਸ

ਭਾਵਨਗਰ (ਭਾਸ਼ਾ)- ਗੁਜਰਾਤ ਦੇ ਭਾਵਨਗਰ ਜ਼ਿਲ੍ਹੇ 'ਚ ਹੜ੍ਹ ਕਾਰਨ ਰਸਤੇ 'ਚ ਫਸੀ ਇਕ ਬੱਸ ਤੋਂ ਤਾਮਿਲਨਾਡੂ ਅਤੇ ਪੁਡੂਚੇਰੀ ਦੇ 27 ਤੀਰਥ ਯਾਤਰੀਆਂ ਸਮੇਤ 29 ਲੋਕਾਂ ਨੂੰ ਰਾਤ ਭਰ ਚੱਲੀ ਮੁਹਿੰਮ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਆਰ.ਕੇ. ਮਹਿਤਾ ਨੇ ਦੱਸਿਆ ਕਿ ਬੱਸ ਵੀਰਵਾਰ ਸ਼ਾਮ ਨੂੰ ਕੋਲਿਆਕ ਪਿੰਡ ਨੇੜੇ ਇਕ ਛੋਟੀ ਨਦੀ ਨੂੰ ਪਾਰ ਕਰਨ ਲਈ ਬਣਾਏ ਗਏ ਪੁਲ 'ਤੇ ਫਸ ਗਈ ਸੀ, ਹਾਲਾਂਕਿ 8 ਘੰਟੇ ਤੱਕ ਚੱਲੀ ਮੁਹਿੰਮ ਤੋਂ ਬਾਅਦ ਸਾਰੇ ਤੀਰਥ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ। ਮਹਿਤਾ ਨੇ ਕਿਹਾ,“ਸਾਰੇ ਤੀਰਥ ਯਾਤਰੀ ਕੋਲਿਆਕ ਪਿੰਡ ਨੇੜੇ ਨਿਸ਼ਕਲੰਕ ਮਹਾਦੇਵ ਮੰਦਰ ਦੇ ਦਰਸ਼ਨ ਕਰਨ ਲਈ ਭਾਵਨਗਰ ਜਾ ਰਹੇ ਸਨ। ਇਲਾਕੇ 'ਚ ਭਾਰੀ ਮੀਂਹ ਕਾਰਨ ਨਦੀ 'ਤੇ ਬਣਿਆ ਪੁਲ ਪਾਣੀ 'ਚ ਡੁੱਬ ਗਿਆ ਸੀ। ਇਸ ਦੇ ਬਾਵਜੂਦ ਬੱਸ ਡਰਾਈਵਰ ਨੇ ਨਦੀ ਪਾਰ ਕਰਨ ਦਾ ਫੈਸਲਾ ਕੀਤਾ।''

ਇਹ ਵੀ ਪੜ੍ਹੋ : ਵੱਡਾ ਹਾਦਸਾ : 25 ਲੋਕਾਂ ਦੀ ਡੁੱਬਣ ਨਾਲ ਹੋਈ ਮੌਤ

ਉਨ੍ਹਾਂ ਦੱਸਿਆ ਕਿ ਬਚਾਅ ਕਰਮਚਾਰੀ ਹਾਦਸੇ ਵਾਲੀ ਜਗ੍ਹਾ 'ਤੇ ਇਕ ਮਿੰਨੀ ਟਰੱਕ ਲੈ ਕੇ ਪਹੁੰਚੇ ਅਤੇ ਬੱਸ ਦੀ ਪਿਛਲੀ ਖਿੜਕੀ ਰਾਹੀਂ ਸਾਰੇ 27 ਤੀਰਥ ਯਾਤਰੀਆਂ, ਡਰਾਈਵਰ ਅਤੇ ਸਵੀਪਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਪਰ ਅੱਗੇ ਹੋਰ ਵੀ ਚੁਣੌਤੀਆਂ ਸਨ। ਮਹਿਤਾ ਨੇ ਦੱਸਿਆ ਕਿ ਬੱਸ 'ਚੋਂ ਸਾਰਿਆਂ ਨੂੰ ਕੱਢਣ ਤੋਂ ਬਾਅਦ ਮਿੰਨੀ ਟਰੱਕ ਵੀ ਸੜਕ 'ਤੇ ਫਸ ਗਿਆ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਤੀਰਥ ਯਾਤਰੀ ਬਜ਼ੁਰਗ ਸਨ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ,“ਫਿਰ ਇਕ ਵੱਡਾ ਟਰੱਕ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਅਤੇ ਸਾਰੇ 29 ਲੋਕਾਂ ਨੂੰ ਇਸ ਰਾਹੀਂ ਲਿਆਂਦਾ ਗਿਆ। ਕਰੀਬ 8 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਤੜਕੇ ਤਿੰਨ ਵਜੇ ਦੇ ਕਰੀਬ ਸਾਰੇ ਤੀਰਥ ਯਾਤਰੀਆਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਗਿਆ। ਅਸੀਂ ਭਾਵਨਗਰ 'ਚ ਉਨ੍ਹਾਂ ਦੇ ਠਹਿਰਣ ਅਤੇ ਖਾਣੇ ਦਾ ਪ੍ਰਬੰਧ ਕੀਤਾ ਹੈ। ਅਸੀਂ ਉਨ੍ਹਾਂ ਦੀ ਡਾਕਟਰੀ ਜਾਂਚ ਵੀ ਕਰਵਾਈ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News