ਕੇਰਲ ’ਚ ਬੱਸ ’ਚ ਲੱਗੀ ਅੱਗ, ਡਰਾਈਵਰ ਦੀ ਸੂਝ-ਬੂਝ ਨਾਲ ਬਚੀ ਸਵਾਰੀਆਂ ਦੀ ਜਾਨ
Sunday, Jul 30, 2023 - 12:26 PM (IST)
ਤਿਰੁਵਨੰਤਪੁਰਮ (ਭਾਸ਼ਾ)- ਕੇਰਲ ਦੇ ਅਟਿੰਗਲ-ਤਿਰੁਵਨੰਤਪੁਰਮ ਰਾਸ਼ਟਰੀ ਰਾਜ ਮਾਰਗ ’ਤੇ ਸ਼ਨੀਵਾਰ ਨੂੰ ਕੇਰਲ ਰਾਜ ਸੜਕ ਟ੍ਰਾਂਸਪੋਰਟ ਨਿਗਮ (ਕੇ. ਐੱਸ. ਆਰ. ਟੀ. ਸੀ.) ਦੀ ਬੱਸ ’ਚ ਅੱਗ ਲੱਗ ਗਈ। ਹਾਦਸੇ ’ਚ ਬੱਸ ’ਚ ਸਵਾਰ ਯਾਤਰੀਆਂ ਦੀ ਜਾਨ ਵਾਲ-ਵਾਲ ਬਚ ਗਈ। ਇਕ ਚਸ਼ਮਦੀਦ ਨੇ ਦੱਸਿਆ ਕਿ ਬੱਸ ਡਰਾਈਵਰ ਅਤੇ ਕੰਡਕਟਰ ਦੀ ਸੂਝ-ਬੂਝ ਨਾਲ ਬੱਸ ’ਚ ਸਵਾਰ ਸਾਰੇ ਯਾਤਰੀਆਂ ਨੂੰ ਅੱਗ ਫੈਲਣ ਤੋਂ ਪਹਿਲਾਂ ਉਤਾਰ ਲਿਆ ਗਿਆ।
ਅਟਿੰਗਲ-ਤਿਰੁਵਨੰਤਪੁਰਮ ਰੂਟ ’ਤੇ ਚੱਲਣ ਵਾਲੀ ਸਰਕਾਰੀ ਬੱਸ ਤਿਰੁਵਨੰਤਪੁਰਮ ਦੇ ਕੋਲ ਚੇਂਪਾਕਮੰਗਲਮ ਪੁੱਜਣ ਤੋਂ ਬਾਅਦ ਅਚਾਨਕ ਖ਼ਰਾਬ ਹੋ ਗਈ। ਉਸ ਵੇਲੇ ਬੱਸ ’ਚ ਕਈ ਯਾਤਰੀ ਸਵਾਰ ਸਨ। ਬੱਸ ਚਾਲਕ ਅਤੇ ਕੰਡਕਟਰ ਬੱਸ ਦੀ ਜਾਂਚ ਕਰਨ ਲਈ ਹੇਠਾਂ ਉਤਰੇ। ਉਨ੍ਹਾਂ ਨੇ ਸਾਰੇ ਯਾਤਰੀਆਂ ਨੂੰ ਵੀ ਵਾਹਨ ਤੋਂ ਹੇਠਾਂ ਉੱਤਰਨ ਲਈ ਕਿਹਾ। ਕੁਝ ਰਾਹਗੀਰਾਂ ਨੇ ਵਾਹਨ ਦੇ ਹੇਠੋਂ ਧੂੰਆਂ ਨਿਕਲਦੇ ਹੋਏ ਵੇਖਿਆ ਅਤੇ ਚਾਲਕ ਨੂੰ ਇਸ ਬਾਰੇ ਦੱਸਿਆ, ਜਿਸ ਤੋਂ ਬਾਅਦ ਚਾਲਕ ਨੇ ਇੰਜਣ ਬੰਦ ਕਰ ਦਿੱਤਾ। ਕੁਝ ਹੀ ਦੇਰ ’ਚ ਵਾਹਨ ’ਚ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਸੇਵਾ ਕਰਮਚਾਰੀਆਂ ਦੇ ਮੌਕੇ ’ਤੇ ਪੁੱਜਣ ਤੋਂ ਪਹਿਲਾਂ ਹੀ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8