30 ਸਾਲ ਪੁਰਾਣੀ ਇਮਾਰਤ ''ਚ ਵਾਪਰਿਆ ਦਰਦਨਾਕ ਹਾਦਸਾ, ਛੱਤ ਦਾ ਪਲਾਸਟਰ ਡਿੱਗਣ ਕਾਰਨ 5 ਸਾਲਾ ਬੱਚੀ ਦੀ ਮੌਤ

Sunday, Sep 22, 2024 - 10:51 PM (IST)

ਠਾਣੇ (ਭਾਸ਼ਾ) : ਠਾਣੇ ਵਿਚ ਐਤਵਾਰ ਨੂੰ ਇਕ 30 ਸਾਲ ਪੁਰਾਣੀ ਇਮਾਰਤ ਵਿਚ ਇਕ ਫਲੈਟ 'ਤੇ ਛੱਤ ਦਾ ਪਲਾਸਟਰ ਡਿੱਗਣ ਕਾਰਨ ਇਕ 5 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਉਸ ਦੇ ਪਰਿਵਾਰ ਦੇ 3 ਹੋਰ ਮੈਂਬਰ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਠਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤਡਵੀ ਨੇ ਦੱਸਿਆ ਕਿ ਇਹ ਘਟਨਾ ਮੁੰਬਰਾ ਖੇਤਰ ਵਿਚ ਛੇ ਮੰਜ਼ਿਲਾ ਜੀਵਨ ਬਾਗ ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਸਥਿਤ ਇਕ ਫਲੈਟ ਵਿਚ ਸਵੇਰੇ 8 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਦੱਸਿਆ ਕਿ ਪੀੜਤ ਫਲੈਟ ਦੀ ਰਸੋਈ ਵਿਚ ਸਨ, ਜਦੋਂ ਕੰਕਰੀਟ ਦਾ ਇਕ ਵੱਡਾ ਟੁਕੜਾ ਉਨ੍ਹਾਂ ’ਤੇ ਡਿੱਗ ਪਿਆ। ਹਾਦਸੇ 'ਚ ਉਨੇਜਾ ਸ਼ੇਖ (5), ਉਮਰ ਸ਼ੇਖ (23), ਮੁਸਕਾਨ ਸ਼ੇਖ (21) ਅਤੇ ਇਕ ਸਾਲ ਦਾ ਇਜ਼ਾਨ ਸ਼ੇਖ ਜ਼ਖਮੀ ਹੋ ਗਏ। ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨੇਜਾ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਗਰੀਬ ਰੱਥ ਐਕਸਪ੍ਰੈੱਸ ਦੇ AC ਕੋਚ 'ਚ ਦਿਸਿਆ ਜ਼ਹਿਰੀਲਾ ਸੱਪ, ਯਾਤਰੀਆਂ ਦੇ ਸੁੱਕੇ ਸਾਹ (ਵੇਖੋ Video)

ਉਨ੍ਹਾਂ ਦੱਸਿਆ ਕਿ ਹੋਰ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਤਿੰਨ ਦਹਾਕੇ ਪੁਰਾਣੀ ਇਸ ਇਮਾਰਤ ਵਿਚ 20 ਫਲੈਟ ਅਤੇ ਛੇ ਦੁਕਾਨਾਂ ਹਨ। ਇਸ ਨੂੰ ਖ਼ਤਰਨਾਕ ਇਮਾਰਤ (C2B ਸ਼੍ਰੇਣੀ) ਐਲਾਨ ਕੀਤਾ ਗਿਆ ਹੈ ਅਤੇ ਮੁਰੰਮਤ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਤਡਵੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਇਮਾਰਤ ਨੂੰ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News