ਮਿਲੋ ਕੋਹਲੀ ਦੇ ਇਸ 15 ਸਾਲਾ ਖਾਸ ਫੈਨ ਨੂੰ, ਜੋ ਸਾਇਕਲ ''ਤੇ ਹੀ ਮੈਚ ਦੇਖਣ ਪਹੁੰਚ ਗਿਆ ਕਾਨਪੁਰ

Saturday, Sep 28, 2024 - 05:37 AM (IST)

ਮਿਲੋ ਕੋਹਲੀ ਦੇ ਇਸ 15 ਸਾਲਾ ਖਾਸ ਫੈਨ ਨੂੰ, ਜੋ ਸਾਇਕਲ ''ਤੇ ਹੀ ਮੈਚ ਦੇਖਣ ਪਹੁੰਚ ਗਿਆ ਕਾਨਪੁਰ

ਸਪੋਰਟਸ ਡੈਸਕ - ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਵਿਰਾਟ ਕੋਹਲੀ ਦਾ ਇਕ 15 ਸਾਲਾ ਫੈਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਕੋਹਲੀ ਦੇ ਬੱਲੇ ਨੂੰ ਦੇਖਣ ਲਈ ਇਸ ਪ੍ਰਸ਼ੰਸਕ ਨੇ ਉਨਾਵ ਤੋਂ ਕਾਨਪੁਰ ਤੱਕ ਸਾਈਕਲ 'ਤੇ 58 ਕਿਲੋਮੀਟਰ ਦਾ ਸਫਰ ਤੈਅ ਕੀਤਾ ਹੈ। ਵਾਇਰਲ ਵੀਡੀਓ 'ਚ ਇਸ ਨੌਜਵਾਨ ਨੇ ਆਪਣਾ ਨਾਂ ਕਾਰਤਿਕੇਅ ਦੱਸਿਆ ਹੈ।

ਸਵੇਰੇ ਚਾਰ ਵਜੇ ਸ਼ੁਰੂ ਹੋਈ ਯਾਤਰਾ 
ਕਾਰਤਿਕੇਅ ਮੁਤਾਬਕ ਉਨ੍ਹਾਂ ਨੇ ਸਵੇਰੇ 4 ਵਜੇ ਯਾਤਰਾ ਸ਼ੁਰੂ ਕੀਤੀ ਅਤੇ 11 ਵਜੇ ਸਟੇਡੀਅਮ ਪਹੁੰਚੇ। ਇਹ ਪੁੱਛੇ ਜਾਣ 'ਤੇ ਕਿ ਕੀ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ? ਇਸ 'ਤੇ ਕਾਰਤਿਕੇਅ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਇਕੱਲੇ ਘੁੰਮਣ ਦੀ ਇਜਾਜ਼ਤ ਦਿੱਤੀ ਸੀ। ਕਾਰਤਿਕੇਅ 10ਵੀਂ ਜਮਾਤ ਦਾ ਵਿਦਿਆਰਥੀ ਹੈ।

ਕਾਰਤਿਕੇਅ ਕੋਹਲੀ ਦੀ ਬੱਲੇਬਾਜ਼ੀ ਦੇਖਣ ਆਇਆ ਸੀ ਪਰ ਪਹਿਲੇ ਦਿਨ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ ਕਿਉਂਕਿ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਮੈਚ ਦੇ ਸ਼ੁਰੂਆਤੀ ਦਿਨ ਮੀਂਹ ਪਿਆ ਅਤੇ ਮੈਚ ਦੇਰੀ ਨਾਲ ਸ਼ੁਰੂ ਹੋਣ ਤੋਂ ਬਾਅਦ ਜਲਦੀ ਖਤਮ ਕਰਨਾ ਪਿਆ। ਪਹਿਲੇ ਦਿਨ ਮੈਚ ਵਿੱਚ ਸਿਰਫ਼ 35 ਓਵਰ ਹੀ ਖੇਡੇ ਜਾ ਸਕੇ ਸਨ ਜਿਸ ਵਿੱਚ ਬੰਗਲਾਦੇਸ਼ ਨੇ 107 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਭਾਰਤੀ ਟੀਮ ਨੇ ਇਸ ਮੈਚ ਲਈ ਆਪਣੇ ਪਲੇਇੰਗ-11 ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਸਥਾਨਕ ਖਿਡਾਰੀ ਕੁਲਦੀਪ ਯਾਦਵ ਨੂੰ ਇੱਕ ਵਾਰ ਫਿਰ ਬਾਹਰ ਬੈਠਣਾ ਪਿਆ ਹੈ।


author

Inder Prajapati

Content Editor

Related News