9 ਸੂਬਿਆਂ ਤੱਕ ਫੈਲੀ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਆਫਤ ਨਾਲ ਹੁਣ ਤੱਕ 99 ਦੀ ਹੋਈ ਮੌਤ

Thursday, Aug 17, 2017 - 10:28 AM (IST)

9 ਸੂਬਿਆਂ ਤੱਕ ਫੈਲੀ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਆਫਤ ਨਾਲ ਹੁਣ ਤੱਕ 99 ਦੀ ਹੋਈ ਮੌਤ

ਨਵੀਂ ਦਿੱਲੀ—ਬਿਹਾਰ ਅਤੇ ਉੱਤਰ ਪ੍ਰਦੇਸ਼ ਸਮੇਤ ਅੱਠ ਸੂਬਿਆਂ 'ਚ ਹੜ੍ਹ ਅਤੇ ਹਿਮਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਦੀ ਸਮੱਸਿਆ ਦੇ 'ਚ ਰਾਸ਼ਟਰੀ ਆਫਤ ਮੋਚਨ ਫੋਰਸ (ਐਨ.ਡੀ.ਆਰ.ਐਫ.) ਨੇ ਰਾਹਤ ਅਤੇ ਬਚਾਅ ਕੰਮ ਤੇਜ਼ੀ ਨਾਲ ਲਿਆਉਣ ਦੇ ਲਈ ਹੋਰ ਦਲ ਭੇਜੇ ਹਨ। ਆਫਤ ਪ੍ਰਭਾਵਿਤ ਸੂਬਿਆਂ 'ਚ ਜਾਨਮਾਲ ਦੇ ਨੁਕਸਾਨ ਦੇ ਸੰਬੰਧ 'ਚ ਐਨ.ਡੀ.ਆਰ. ਐਫ. ਵੱਲੋਂ ਜਾਰੀ ਬਿਓਰੇ ਦੇ ਮੁਤਾਬਕ ਹੁਣ ਤੱਕ ਇਨ੍ਹਾਂ ਸੂਬਿਆਂ 'ਚ ਹੜ੍ਹ ਅਤੇ ਜ਼ਮੀਨ ਖਿਸਕਣ 'ਚ ਮਾਰੇ ਗਏ 99 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। 
ਬਿਹਾਰ 'ਚ ਹੜ੍ਹ ਦਾ ਸੰਕਟ ਵਧਣ ਦੇ ਕਾਰਨ ਐਨ.ਡੀ.ਆਰ.ਐਫ. ਨੇ ਬੁੱਧਵਾਰ ਨੂੰ ਚਾਰ ਹੋਰ ਦਲ ਪੰਜਾਬ ਦੇ ਬਠਿੰਡਾ ਤੋਂ ਬਿਹਾਰ 'ਚ ਪਟਨਾ ਦੇ ਲਈ ਏਅਰਲਿਫਟ ਕਰਾਏ ਹਨ। ਐਨ.ਡੀ.ਆਰ.ਐਫ. ਤੋਂ ਪ੍ਰਾਪਤ ਅਧਿਕਾਰਕ ਜਾਣਕਾਰੀ ਦੇ ਮੁਤਾਬਕ ਬਿਹਾਰ, ਆਸਾਮ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ ਅਤੇ ਤਰਿਪੁਰਾ ਦੇ ਆਫਤ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਅਤੇ ਬਚਾਅ ਕੰਮ ਦੇ ਲਈ 113 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜ਼ਿਆਦਾਤਰ ਪ੍ਰਭਾਵਿਤ ਬਿਹਾਰ 'ਚ ਐਨ.ਡੀ.ਆਰ.ਐਫ. ਨੇ 27 ਦਲ ਤਾਇਨਾਤ ਕੀਤੇ ਹਨ, ਜਦਕਿ ਆਸਾਮ 'ਚ 18 ਅਤੇ ਯੂ.ਪੀ. 'ਚ 11 ਦਲਾਂ ਨੂੰ ਰਾਹਤ ਅਤੇ ਬਚਾਅ ਕੰਮ 'ਚ ਲਗਾਇਆ ਗਿਆ ਹੈ।
ਮੰਗਲਵਾਰ ਨੂੰ ਪੰਜ ਘੰਟਿਆਂ 'ਚ ਇੱਥੇ ਰਿਕਾਰਡ 180 ਮਿਲੀਮੀਟਰ ਬਾਰਸ਼ ਹੋਈ, ਜਦਕਿ ਅਗਸਤ 'ਚ ਪਿਛਲੇ 100 ਸਾਲਾਂ 'ਚ ਜ਼ਿਆਦਾਤਰ ਬਾਰਸ਼ ਦਰਜ ਕੀਤੀ ਗਈ ਹੈ, ਬਾਰਸ਼ ਦੇ ਕਾਰਨ ਨਾਲ ਸਾਧਾਰਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ। ਬੈਂਗਲੁਰੂ ਮਹਾਨਗਰ ਪਾਲਿਕਾ (ਬੀ.ਬੀ.ਐਮ.ਪੀ.) ਦੇ ਕਮਿਸ਼ਨਰ ਮੰਜੂਨਾਥ ਪ੍ਰਸਾਦ ਨੇ ਬਾਅਦ 'ਚ ਕਿਹਾ ਕਿ, ਸਿਰਫ ਤਿੰਨ ਘੰਟੇ 'ਚ ਹੋਈ ਭਾਰੀ ਬਾਰਸ਼ ਨੂੰ ਸ਼ਹਿਰ ਦੀ ਸੀਵਰ ਪ੍ਰਣਾਲੀ ਦੇ ਨਹੀਂ ਝੇਲ ਪਾਉਣ ਦੇ ਕਾਰਨ ਕਈ ਥਾਂਵਾਂ 'ਤੇ ਸੜਕਾਂ 'ਤੇ ਬਾਰਸ਼ ਦਾ ਪਾਣੀ ਭਰ ਗਿਆ।


Related News