ਕਾਂਗਰਸ ਦੇ 99.9 ਫ਼ੀਸਦੀ ਕਰਮਚਾਰੀ ਰਾਹੁਲ ਗਾਂਧੀ ਨੂੰ ਪ੍ਰਧਾਨ ਦੇ ਰੂਪ 'ਚ ਵੇਖਣਾ ਚਾਹੁੰਦੇ ਹਨ

Friday, Dec 18, 2020 - 08:44 PM (IST)

ਕਾਂਗਰਸ ਦੇ 99.9 ਫ਼ੀਸਦੀ ਕਰਮਚਾਰੀ ਰਾਹੁਲ ਗਾਂਧੀ ਨੂੰ ਪ੍ਰਧਾਨ ਦੇ ਰੂਪ 'ਚ ਵੇਖਣਾ ਚਾਹੁੰਦੇ ਹਨ

ਨਵੀਂ ਦਿੱਲੀ - ਅਗਲੇ ਸਾਲ ਪੱਛਮੀ ਬੰਗਾਲ, ਅਸਾਮ ਸਮੇਤ ਕਈ ਸੂਬਿਆਂ ਵਿੱਚ ਵਿਧਾਨਸਭਾ ਦੀਆਂ ਚੋਣਾਂ ਹੋਣੀਆਂ ਹਨ। ਬਿਹਾਰ ਦੀ ਹਾਰ ਤੋਂ ਸਬਕ ਲੈਂਦੇ ਹੋਏ ਕਾਂਗਰਸ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲ ਹੀ ਵਿੱਚ ਕੁੱਝ ਕਾਂਗਰਸ ਨੇਤਾਵਾਂ ਨੇ ਨਵੇਂ ਪ੍ਰਧਾਨ ਦੀ ਚੋਣ ਦੀ ਗੱਲ ਕਹੀ ਸੀ ਪਰ ਲੰਬੇ ਵਕਫ਼ੇ ਬਾਅਦ ਸੋਨੀਆ ਗਾਂਧੀ ਨੂੰ ਫਿਰ ਕਮਾਨ ਦੇ ਦਿੱਤੀ ਗਈ। ਹੁਣ ਕਾਂਗਰਸ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਪਾਰਟੀ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਵੱਡਾ ਬਿਆਨ ਦਿੱਤਾ ਹੈ। ਨਾਲ ਹੀ ਦੱਸਿਆ ਕਿ ਪ੍ਰਧਾਨ ਅਹੁਦੇ ਲਈ ਸਭ ਦੇ ਪਸੰਦੀਦਾ ਉਮੀਦਵਾਰ ਕੌਣ ਹਨ।

ਰਣਦੀਪ ਸੁਰਜੇਵਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਰਟੀ ਛੇਤੀ ਹੀ ਇੱਕ ਨਵੇਂ ਪ੍ਰਧਾਨ ਦੀ ਚੋਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਇਸ ਚੋਣ ਪ੍ਰਕਿਰਿਆ ਵਿੱਚ AICC, ਕਾਂਗਰਸ ਦੇ ਇਲੈਕਟੋਰਲ ਕਾਲਜ, ਮੈਂਬਰ ਅਤੇ ਕਰਮਚਾਰੀ ਸ਼ਾਮਲ ਹੋਣਗੇ। ਹੁਣ ਪਾਰਟੀ ਦੇ 99.9% ਮੈਂਬਰ ਰਾਹੁਲ ਗਾਂਧੀ ਨੂੰ ਪ੍ਰਧਾਨ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਨ। ਹਾਲਾਂਕਿ ਉਨ੍ਹਾਂ ਨੇ ਚੋਣਾਂ ਦੀਆਂ ਤਾਰੀਖਾਂ ਨੂੰ ਲੈ ਕੇ ਕੁੱਝ ਨਹੀਂ ਕਿਹਾ। ਉਮੀਦ ਜਤਾਈ ਜਾ ਰਹੀ ਹੈ ਕਿ ਪੱਛਮੀ ਬੰਗਾਲ, ਕੇਰਲ, ਅਸਾਮ ਅਤੇ ਤਾਮਿਲਨਾਡੂ ਦੀਆਂ ਚੌਣਾਂ ਤੋਂ ਪਹਿਲਾਂ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ।
ਕੋਰੋਨਾ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ ਜ਼ਰੂਰੀ, ਇਹ ਹੈ ਤਰੀਕਾ

ਉਥੇ ਹੀ ਦੂਜੇ ਪਾਸੇ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਇੱਕ ਰਣਨੀਤੀਕ ਬੈਠਕ ਬੁਲਾਈ ਹੈ। ਜਿਸ ਵਿੱਚ ਪਾਰਟੀ ਵਿੱਚ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਨੇਤਾਵਾਂ ਜਿਵੇਂ- ਗੁਲਾਮ ਨਬੀ ਆਜ਼ਾਦ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਆਦਿ ਦੇ ਸ਼ਾਮਲ ਹੋਣ ਦੀ ਉਮੀਦ ਹੈ। ਦੂਜੇ ਪਾਸੇ ਪਾਰਟੀ ਨੇ ਸੂਬੇ ਦੇ ਚੋਟੀ ਦੇ ਅਹੁਦਿਆਂ ਲਈ ਵੀ ਜ਼ਿਲ੍ਹਾ ਅਤੇ ਬਲਾਕ ਪੱਧਰ ਨੇਤਾਵਾਂ ਤੋਂ ਨਾਮਾਂ ਦਾ ਸੁਝਾਅ ਮੰਗਿਆ ਹੈ, ਜਦੋਂ ਕਿ ਯੂਥ ਕਾਂਗਰਸ ਨੇ ਰਾਹੁਲ ਗਾਂਧੀ ਵੱਲੋਂ 2008 ਵਿੱਚ ਸ਼ੁਰੂ ਕੀਤੇ ਗਏ ਮੱਧਵਰਤੀ ਚੋਣ ਸਿਸਟਮ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਉਹ ਨਵਾਂ ਫਾਰਮੇਟ ਲੈ ਕੇ ਆਵੇਗੀ, ਜਿਸ ਦੇ ਤਹਿਤ ਮੈਂਬਰਸ਼ਿਪ ਇਨਰੋਲਮੈਂਟ ਦੇ ਆਧਾਰ 'ਤੇ ਸੂਬੇ ਦੇ ਪ੍ਰਧਾਨ ਦਾ ਚੋਣ ਹੋਵੇਗਾ। ਇਸ ਫਾਰਮੈਟ ਨੂੰ ਹਿਮਾਚਲ ਵਿੱਚ ਅਪਣਾਇਆ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News