ਦਿੱਲੀ ''ਚ 984 ਕੋਰੋਨਾ ਮ੍ਰਿਤਕਾਂ ਦਾ ਦਾਅਵਾ, ਪਰ 2098 ਦਾ ਹੋਇਆ ਅੰਤਿਮ ਸੰਸਕਾਰ : ਭਾਜਪਾ
Thursday, Jun 11, 2020 - 11:06 PM (IST)
ਨਵੀਂ ਦਿੱਲੀ (ਯੂ.ਐੱਨ.ਆਈ.) : ਭਾਰਤੀ ਜਨਤਾ ਪਾਰਟੀ ਸ਼ਾਸਿਤ ਦਿੱਲੀ ਦੇ ਤਿੰਨਾਂ ਨਗਰ ਨਿਗਮਾਂ ਦੇ ਨੇਤਾਵਾਂ ਨੇ ਵੀਰਵਾਰ ਨੂੰ ਕਿਹਾ ਕਿ ਰਾਜਧਾਨੀ 'ਚ ਕੋਰੋਨਾ ਵਾਇਰਸ ਪੀੜਤ 2098 ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਤਿੰਨਾਂ ਨਿਗਮਾਂ ਦੇ ਨੇਤਾਵਾਂ ਨੇ ਸੰਯੁਕਤ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਮਾਰਚ ਤੋਂ ਲੈ ਕੇ 10 ਜੂਨ ਤੱਕ 2098 ਕੋਰੋਨਾ ਇਨਫੈਕਟਿਡ ਮ੍ਰਿਤਕਾਂ ਦਾ ਵੱਖ-ਵੱਖ ਸ਼ਮਸ਼ਾਨਘਾਟਾਂ 'ਚ ਅੰਤਿਮ ਸੰਸਕਾਰ ਕੀਤਾ ਜਾ ਚੁੱਕਿਆ ਹੈ।
ਭਾਜਪਾ ਦਿੱਲੀ 'ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਲੁੱਕਾਉਣ ਦਾ ਕੇਜਰੀਕਾਲ ਸਰਕਾਰ 'ਤੇ ਲਗਾਤਾਰ ਦੋਸ਼ ਲਗਾਉਂਦੀ ਰਹੀ ਹੈ। ਦਿੱਲੀ ਸਰਕਾਰ ਦੇ 10 ਜੂਨ ਤੱਕ ਦੇ ਅੰਕੜਿਆਂ 'ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 984 ਹੀ ਹੈ। ਤਿੰਨਾਂ ਨਿਗਮਾਂ ਦੇ ਅੰਕੜਿਆਂ ਮੁਤਾਬਕ ਸਭ ਤੋਂ ਜ਼ਿਆਦਾ 1080 ਕੋਰੋਨਾ ਮੌਤਾਂ ਦੱਖਣੀ ਦਿੱਲੀ ਨਿਗਮ ਅਤੇ ਸਭ ਤੋਂ ਘੱਟ 42 ਪੂਰਬੀ ਨਿਗਮ ਅਤੇ 976 ਉੱਤਰ ਨਿਗਮ 'ਚ ਰਿਪੋਰਟ ਹੋਈ ਹੈ।