95 ਫੀਸਦੀ ਔਰਤਾਂ ਨੂੰ ਨਹੀਂ ਹੁੰਦਾ ਅਬਾਰਸ਼ਨ ਦਾ ਅਫਸੋਸ

01/18/2020 12:41:07 AM

 

ਨਵੀਂ ਦਿੱਲੀ – ਇਕ ਔਰਤ ਲਈ ਮਾਂ ਬਣਨਾ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੁੰਦੀ ਹੈ। ਭਾਵੇਂ ਕਈ ਵਾਰ ਹਾਲਾਤ ਵੱਖਰੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਗਰਭਪਾਤ (ਅਬਾਰਸ਼ਨ) ਦਾ ਰਸਤਾ ਚੁਣਨਾ ਪੈਂਦਾ ਹੈ। ਸੋਸ਼ਲ ਸਾਇੰਸ ਐਂਡ ਮੈਡੀਸਨ ਵਿਚ ਛਪੀ ਇਕ ਰਿਸਰਚ ਦੀ ਮੰਨੀਏ ਤਾਂ ਅਬਾਰਸ਼ਨ ਕਰਵਾਉਣ ਦੇ 5 ਸਾਲ ਬਾਅਦ ਵੀ 95 ਫੀਸਦੀ ਔਰਤਾਂ ਨੂੰ ਆਪਣੇ ਫੈਸਲੇ ’ਤੇ ਕੋਈ ਪਛਤਾਵਾ ਨਹੀਂ ਹੁੰਦਾ। ਪਾਜ਼ੇਟਿਵ-ਨੈਗੇਟਿਵ ਦੋਵੇਂ ਫੀਲਿੰਗ ਪੈ ਜਾਂਦੀਆਂ ਹਨ। ਮੱਧਮ ਸਟੱਡੀ ਵਿਚ ਸ਼ਾਮਲ ਔਰਤਾਂ ਦੀ ਮੰਨੀਏ ਤਾਂ ਬੀਤਦੇ ਸਮੇਂ ਨਾਲ ਗਰਭਪਾਤ ਨਾਲ ਜੁੜੀਆਂ ਉਨ੍ਹਾਂ ਦੀਆਂ ਪਾਜ਼ੇਟਿਵ ਅਤੇ ਨੈਗੇਟਿਵ ਦੋਵੇਂ ਹੀ ਫੀਲਿੰਗ ਮੱਧਮ ਹੋ ਜਾਂਦੀਆਂ ਹਨ। ਗਰਭਪਾਤ ਕਰਾਉਣ ਦੇ ਬਾਅਦ ਦੀ ਗੱਲ ਕਰੀਏ ਤਾਂ ਲਗਭਗ 84 ਫੀਸਦੀ ਔਰਤਾਂ ਦੇ ਮਨ ’ਚ ਇਸ ਨੂੰ ਲੈ ਕੇ ਜਾਂ ਤਾਂ ਪਾਜ਼ੇਟਿਵ ਫੀਲਿੰਗ ਸੀ ਕਿ ਉਨ੍ਹਾਂ ਨੇ ਜੋ ਕੀਤਾ ਸਹੀ ਕੀਤਾ ਜਾਂ ਫਿਰ ਉਨ੍ਹਾਂ ਦੇ ਮਨ ਵਿਚ ਇਸ ਨੂੰ ਲੈ ਕੇ ਕੋਈ ਫੀਲਿੰਗ ਨਹੀਂ ਸੀ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਪ੍ਰੋਫੈਸਰ ਆਥਰ ਕੋਰੀਨ ਦੀ ਮੰਨੀਏ ਤਾਂ 'ਜਦੋਂ ਅਆਰਸ਼ਨ ਕਰਾਉਣਾ ਹੁੰਦਾ ਹੈ, ਉਸ ਸਮੇਂ ਔਰਤਾਂ ਲਈ ਫੈਸਲਾ ਲੈਣਾ ਮੁਸ਼ਕਲ ਹੁੰਦਾ ਹੈ ਕਿ ਸਮਾਜ ਉਨ੍ਹਾਂ ਦੇ ਲਏ ਗਏ ਫੈਸਲੇ ਨੂੰ ਸਵੀਕਾਰ ਨਹੀਂ ਕਰੇਗਾ ਪਰ ਬਾਅਦ ਵਿਚ ਜ਼ਿਆਦਾਤਰ ਔਰਤਾਂ ਨੂੰ ਇਹੀ ਲੱਗਦਾ ਹੈ ਕਿ ਉਨ੍ਹਾਂ ਨੇ ਉਸ ਸਮੇਂ ਜੋ ਫੈਸਲਾ ਲਿਆ, ਉਹ ਠੀਕ ਸੀ।

1 ਹਜ਼ਾਰ ਔਰਤਾਂ ’ਤੇ 5 ਸਾਲ ਤੱਕ ਚੱਲੀ ਸਟੱਡੀ-

ਇਹ ਸਟੱਡੀ ਇਸ ਗੱਲ ਨੂੰ ਖਾਰਜ ਕਰਦੀ ਹੈ ਕਿ ਅਬਾਰਸ਼ਨ ਕਰਵਾਉਣ ਤੋਂ ਬਾਅਦ ਜ਼ਿਆਦਾਤਰ ਔਰਤਾਂ ਇਮੋਸ਼ਨਲੀ ਪ੍ਰੇਸ਼ਾਨ ਹੋ ਜਾਂਦੀਆਂ ਹਨ। ਇਹ ਸਟੱਡੀ 5 ਸਾਲ ਤੱਕ ਚੱਲੀ ਅਤੇ ਇਸ ਵਿਚ ਅਮਰੀਕਾ ਦੇ 21 ਸੂਬਿਆਂ ਦੀਆਂ ਅਬਾਰਸ਼ਨ ਕਰਵਾਉਣ ਵਾਲੀਆਂ 1 ਹਜ਼ਾਰ ਔਰਤਾਂ ਦੀ ਹੈਲਥ ਅਤੇ ਸੋਸ਼ਿਓਇਕਨਾਮਿਕ ਅਸਰ ਕੀ ਅਤੇ ਕਿਹੋ ਜਿਹਾ ਹੁੰਦਾ ਹੈ, ਇਸ ਦੀ ਜਾਂਚ ਕੀਤੀ ਗਈ। ਭਾਵੇਂ ਬਾਅਦ ਵਿਚ ਔਰਤਾਂ ਨੇ ਆਪਣੇ ਇਸ ਫੈਸਲੇ 'ਤੇ ਕਿਸੇ ਤਰ੍ਹਾਂ ਦਾ ਅਫਸੋਸ ਤੇ ਪਛਤਾਵਾ ਨਹੀਂ ਪ੍ਰਗਟਾਇਆ ਪਰ ਅਬਾਰਸ਼ਨ ਦਾ ਫੈਸਲਾ ਲੈਣਾ ਜ਼ਿਆਦਾਤਰ ਔਰਤਾਂ ਲਈ ਕਾਫੀ ਮੁਸ਼ਕਲ ਸੀ। ਇਨ੍ਹਾਂ ਵਿਚੋਂ ਲਗਭਗ 27 ਫੀਸਦੀ ਨੇ ਮੰਨਿਆ ਕਿ ਪ੍ਰੈਗਨੈਂਸੀ ਟਰਮੀਨੇਟ ਕਰਨ ਦਾ ਫੈਸਲਾ ਲੈਣਾ ਉਨ੍ਹਾਂ ਲਈ ਮੁਸ਼ਕਲ ਸੀ, 27 ਫੀਸਦੀ ਨੇ ਮੰਨਿਆ ਕਿ ਥੋੜ੍ਹਾ ਮੁਸ਼ਕਲ ਫੈਸਲਾ ਸੀ ਜਦਕਿ 46 ਫੀਸਦੀ ਨੇ ਕਿਹਾ ਕਿ ਉਨ੍ਹਾਂ ਲਈ ਗਰਭਪਾਤ ਦਾ ਫੈਸਲਾ ਲੈਣਾ ਬਹੁਤ ਮੁਸ਼ਕਲ ਸੀ।


Inder Prajapati

Content Editor

Related News