ਗੁਜਰਾਤ: ਲਾਕਡਾਊਨ ਦੌਰਾਨ ਸਿਹਤ ਅਤੇ ਪੁਲਸ ਕਰਮਚਾਰੀਆਂ ''ਤੇ ਹਮਲਾ ਕਰਣ ਵਾਲੇ 94 ਗ੍ਰਿਫਤਾਰ

Wednesday, May 20, 2020 - 01:18 AM (IST)

ਗੁਜਰਾਤ: ਲਾਕਡਾਊਨ ਦੌਰਾਨ ਸਿਹਤ ਅਤੇ ਪੁਲਸ ਕਰਮਚਾਰੀਆਂ ''ਤੇ ਹਮਲਾ ਕਰਣ ਵਾਲੇ 94 ਗ੍ਰਿਫਤਾਰ

ਅਹਿਮਦਾਬਾਦ (ਭਾਸ਼ਾ) - ਕੋਰੋਨਾ ਵਾਇਰਸ ਮਹਾਮਾਰੀ ਨਾਲ ਅਗਰਿਮ ਮੋਰਚੇ 'ਤੇ ਰਹਿ ਕੇ ਮੁਕਾਬਲਾ ਕਰ ਰਹੇ ਸਿਹਤ ਅਤੇ ਪੁਲਸ ਕਰਮਚਾਰੀਆਂ 'ਤੇ ਹਮਲਾ ਕਰਣ ਵਾਲਿਆਂ ਦੇ ਵਿਰੁੱਧ ਗੁਜਰਾਤ ਅਸਾਮਾਜਿਕ ਗਤੀਵਿਧੀਆਂ ਨਿਰੋਧਕ ਕਾਨੂੰਨ (ਪਾਸਾ) ਦੇ ਤਹਿਤ 40 ਮਾਮਲੇ ਦਰਜ ਕੀਤੇ ਗਏ ਅਤੇ ਇਸ ਸੰਬੰਧ 'ਚ 94 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਆਮ ਤੌਰ 'ਤੇ ਪਾਸਾ ਕਾਨੂੰਨ ਦਾ ਇਸਤੇਮਾਲ ਖਤਰਨਾਕ ਮੁਲਜ਼ਮਾਂ ਦੇ ਵਿਰੁੱਧ ਕੀਤਾ ਜਾਂਦਾ ਹੈ।  ਸੂਬੇ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਸ਼ਿਵਾਨੰਦ ਝਾ ਨੇ ਕਿਹਾ, “ਪੰਜਾਹ ਦਿਨ ਪਹਿਲਾਂ ਜਦੋਂ ਤੋਂ ਲਾਕਡਾਊਨ ਲਾਗੂ ਹੋਇਆ, ਡਿਊਟੀ ਦੌਰਾਨ ਸਰਕਾਰੀ ਕਰਮਚਾਰੀਆਂ 'ਤੇ ਹਮਲਾ ਕਰਣ ਲਈ ਪਾਸਾ ਕਾਨੂੰਨ ਦੇ ਤਹਿਤ 40 ਮਾਮਲੇ ਦਰਜ ਕੀਤੇ ਗਏ ਹਨ ਅਤੇ 94 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲ ਹੀ 'ਚ ਅਸੀਂ ਭਰੁਚ 'ਚ ਦੋ ਐਫ.ਆਈ.ਆਰ. ਦਰਜ ਕੀਤੀ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਨੂੰ ਪਾਸਾ ਦੇ ਤਹਿਤ ਸੂਰਤ ਜੇਲ ਭੇਜਿਆ ਗਿਆ।” ਝਾ ਨੇ ਕਿਹਾ, “40 ਅਪਰਾਧ ਮਾਮਲਿਆਂ 'ਚੋਂ 28 ਹਮਲੇ ਪੁਲਸ 'ਤੇ, ਛੇ ਹੋਮਗਾਰਡ 'ਤੇ ਅਤੇ ਦੋ-ਦੋ ਹਮਲੇ ਸਿਹਤ ਕਰਮਚਾਰੀਆਂ, ਮਾਲ ਅਧਿਕਾਰੀਆਂ ਅਤੇ ਆਸ਼ਾ ਕਰਮਚਾਰੀਆਂ 'ਤੇ ਕੀਤੇ ਗਏ ਸਨ।”


author

Inder Prajapati

Content Editor

Related News