ਬ੍ਰਿਟੇਨ ਦੇ 'ਵਿੰਡਰਸ਼' ਇੰਮੀਗ੍ਰੇਸ਼ਨ ਘੁਟਾਲੇ 'ਚ ਫਸੇ 93 ਭਾਰਤੀ
Thursday, Jul 12, 2018 - 11:07 PM (IST)

ਲੰਡਨ — ਬ੍ਰਿਟੇਨ ਦੇ 'ਵਿੰਡਰਸ਼' ਇੰਮੀਗ੍ਰੇਸ਼ਨ ਘੁਟਾਲੇ 'ਚ 93 ਭਾਰਤੀ ਫਸ ਗਏ ਹਨ। ਬ੍ਰਿਟੇਨ ਦੀ ਸਰਕਾਰ ਨੇ ਆਪਣੀ ਨਾਗਰਿਕਤਾ ਦੇ ਅਧਿਕਾਰ ਨੂੰ ਲੈ ਕੇ ਵਿਵਾਦ 'ਚ ਫਸੇ ਰਾਸ਼ਟਰ ਮੰਡਲ ਨਾਗਰਿਕਾਂ 'ਤੇ ਅੱਜ (ਵੀਰਵਾਰ ਨੂੰ) ਆਪਣੇ ਨਵੀਨਤਮ ਅੰਕੜੇ ਜਾਰੀ ਕੀਤੇ।
ਵਿੰਡਰਸ਼ ਘੁਟਾਲੇ ਤੋਂ ਪ੍ਰਭਾਵਿਤ ਭਾਰਤੀਆਂ ਦੇ ਸਹੀ ਅੰਕੜੇ ਸਾਹਮਣੇ ਆਏ ਹਨ। ਬ੍ਰਿਟਿਸ਼ ਗ੍ਰਹਿ ਮੰਤਰਾਲੇ ਦੇ ਇਕ ਐਮਰਜੰਸੀ ਟਾਸਕ ਫੋਰਸ (ਸੰਕਟਕਾਲੀਨ ਟਾਸਕ ਫੋਰਸ) ਨੇ 93 ਭਾਰਤੀ ਨਾਗਰਿਕਾਂ ਨੂੰ ਬ੍ਰਿਟੇਨ 'ਚ ਰਹਿਣ ਅਤੇ ਕੰਮ ਕਰਨ ਦੇ ਉਨ੍ਹਾਂ ਦੇ ਅਧਿਕਾਰਾਂ ਨੂੰ ਰਸਮੀ ਰੂਪ ਪ੍ਰਦਾਨ ਕਰਨ ਲਈ ਦਸਤਾਵੇਜ਼ ਜਾਰੀ ਕੀਤੇ ਹਨ। ਇਸ ਟਾਸਕ ਫੋਕਸ ਨੂੰ ਉਨ੍ਹਾਂ ਪ੍ਰਵਾਸੀਆਂ ਦੇ ਮਾਮਲਿਆਂ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਹੜੇ 1973 'ਚ ਇੰਮੀਗ੍ਰੇਸ਼ਨ ਨਿਯਮਾਂ ਦੇ ਹੋਰ ਸਖਤ ਹੋਣ ਤੋਂ ਪਹਿਲਾਂ ਬ੍ਰਿਟੇਨ ਆਏ ਸਨ। ਟਾਕਸ ਫੋਰਸ ਨੇ 2125 ਪ੍ਰਵਾਸੀਆਂ ਦੇ ਜਿੰਨੇ ਮਾਮਲੇ ਨਜਿੱਠੇ ਹਨ ਉਨ੍ਹਾਂ 'ਚੋਂ ਜ਼ਿਆਦਾਤਰ ਕੈਰੀਬੀਆਈ ਨਾਗਰਿਕਾਂ ਦੇ ਸਨ। ਪਹਿਲੀ ਵਾਰ ਪ੍ਰਭਾਵਿਤ ਭਾਰਤੀਆਂ ਦੀ ਗਿਣਤੀ ਦੇ ਬਾਰੇ 'ਚ ਇਕ ਸਹੀ ਤਸਵੀਰ ਉਭਰ ਕੇ ਸਾਹਮਣੇ ਆਈ ਹੈ।