ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣ ਜੇਤੂਆਂ ’ਚ 93 ਫ਼ੀਸਦੀ ਕਰੋੜਪਤੀ, 41 ਫ਼ੀਸਦੀ ’ਤੇ ਅਪਰਾਧਕ ਮਾਮਲੇ
Saturday, Dec 10, 2022 - 12:15 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਇਲੈਕਸ਼ਨ ਵਾਚ ਐਂਡ ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫਾਰਮਜ਼ (HPEW) ਅਤੇ ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ. ਡੀ. ਆਰ.) ਦੇ ਵਿਸ਼ਲੇਸ਼ਣ ’ਚ ਕਿਹਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕਰਨ ਵਾਲਿਆਂ ’ਚ 93 ਫ਼ੀਸਦੀ ਕਰੋੜਪਤੀ ਹਨ ਅਤੇ 41 ’ਤੇ ਅਪਰਾਧਕ ਮਾਮਲੇ ਦਰਜ ਹਨ। ਏ. ਡੀ. ਆਰ. ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਸਾਰੇ 68 ਜੇਤੂ ਉਮੀਦਵਾਰਾਂ ਦੇ ਹਲਫ਼ਨਾਮਿਆਂ ਦੇ ਵਿਸ਼ਲੇਸ਼ਣ ਮਗਰੋਂ ਇਹ ਨਤੀਜਾ ਕੱਢਿਆ ਹੈ।
14ਵੀਂ ਸੂਬਾ ਵਿਧਾਨ ਸਭਾ ਦੇ ਜੇਤੂ ਉਮੀਦਵਾਰਾਂ ’ਚ ਕਾਂਗਰਸ 40, ਭਾਜਪਾ ਦੇ 25 ਅਤੇ 3 ਆਜ਼ਾਦ ਉਮੀਦਵਾਰ ਸ਼ਾਮਲ ਹਨ। ਜੇਤੂ ਉਮੀਦਵਾਰਾਂ ਦੀ ਵਿੱਤੀ ਪ੍ਰੋਫ਼ਾਈਲ ਮੁਤਾਬਕ ਔਸਤ ਵਿਧਾਇਕ 13.26 ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਹਨ। ਵਿਸ਼ਲੇਸ਼ਣ ਮੁਤਾਬਕ ਕੁੱਲ 68 ਵਿਧਾਇਕਾਂ ’ਚੋਂ 63 (93 ਫ਼ੀਸਦੀ) ਜਾਂ ਤਾਂ ਕਰੋੜਪਤੀ ਹਨ ਜਾਂ ਵਿਸ਼ਾਲ ਸਾਮਰਾਜ ਦੇ ਮਾਲਕ ਹਨ।
ਜੇਕਰ ਪਾਰਟੀ ਵਾਰ ਕਰੋੜਪਤੀ ਜਿੱਤਣ ਵਾਲੇ ਉਮੀਦਵਾਰਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ 40 ’ਚੋਂ 38 ਕਾਂਗਰਸ ਦੇ, 25 ’ਚੋਂ 22 ਭਾਜਪਾ ਦੇ ਹਨ ਅਤੇ 3 ਆਜ਼ਾਦ ਜਿੱਤਣ ਵਾਲੇ ਉਮੀਦਵਾਰਾਂ ਨੇ 1 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਦਾ ਐਲਾਨ ਕੀਤਾ ਹੈ। ਹਰ ਚੋਣ ਨਾਲ ਕਰੋੜਪਤੀਆਂ ਦੀ ਐਂਟਰੀ ਵਧਦੀ ਜਾਂਦੀ ਹੈ। ਜੇਕਰ ਇਸ ਸਾਲ 2017 ’ਚ ਵਿਧਾਨ ਸਭਾ ਚੋਣਾਂ ’ਚ ਇਸ ਪਹਾੜੀ ਸੂਬੇ ’ਚ 52 ਕਰੋੜਪਤੀ ਵਿਧਾਇਕ ਸਨ।