ਦਿੱਲੀ ''ਚ ਕੋਰੋਨਾ ਦੇ 92 ਨਵੇਂ ਕੇਸ, ਹੁਣ ਤਕ 48 ਮਰੀਜ਼ਾਂ ਦੀ ਮੌਤ

Wednesday, Apr 22, 2020 - 11:54 PM (IST)

ਦਿੱਲੀ ''ਚ ਕੋਰੋਨਾ ਦੇ 92 ਨਵੇਂ ਕੇਸ, ਹੁਣ ਤਕ 48 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦਾ ਅਸਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਰਾਜਧਾਨੀ ਦਿੱਲੀ 'ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਇੱਥੇ ਹਰ ਰੋਜ ਕੇਸ ਵੱਧਦੇ ਜਾ ਰਹੇ ਹਨ। ਬੁੱਧਵਾਰ ਨੂੰ ਦਿੱਲੀ 'ਚ ਕੋਰੋਨਾ ਦੇ 92 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਇੱਥੇ ਪਾਜ਼ੀਟਿਵਾਂ ਦੀ ਸੰਖਿਆਂ 2248 ਹੋ ਗਈ ਹੈ। ਦਿੱਲੀ 'ਚ ਕੋਰੋਨਾ ਨਾਲ ਬੁੱਧਵਾਰ ਨੂੰ ਇਕ ਮੌਤ ਵੀ ਹੋਈ ਹੈ। ਇਸ ਤੋਂ ਇਲਾਵਾ ਨਾਲ ਹੀ ਹੀ ਇੱਥੇ ਕੁਲ ਹੁਣ ਤਕ 48 ਲੋਕਾਂ ਦੀ ਕੋਰੋਨਾ ਨਾਲ ਮੌਤ ਵੀ ਹੋ ਚੁੱਕੀ ਹੈ। ਦਿੱਲੀ 'ਚ 724 ਮਰੀਜ਼ ਅਜਿਹੇ ਵੀ ਹਨ ਜੋ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ, ਜਿਸ ਦੇ ਬਾਅਦ ਰਾਜਧਾਨੀ 'ਚ ਐਕਟਿਵ ਕੇਸ 1476 ਹਨ। ਨਾਲ ਹੀ ਦੇਸ਼ ਹੁਣ ਤਕ ਕੋਰੋਨਾ ਦੇ ਕੁਲ 20 ਹਜ਼ਾਰ 471 ਮਰੀਜ਼ ਹਨ। ਮੌਤ ਦਾ ਅੰਕੜਾਂ 652 ਹੋ ਗਿਆ ਹੈ। ਪਿਛਲੇ 24 ਘੰਟੇ 'ਚ 50 ਲੋਕਾਂ ਦੀ ਮੌਤ ਹੋਈ ਹੈ।


author

Gurdeep Singh

Content Editor

Related News