ਮਹਾਰਾਸ਼ਟਰ ਪੁਲਸ 'ਤੇ ਕੋਰੋਨਾ ਦੀ ਮਾਰ, ਪਿਛਲੇ 24 ਘੰਟਿਆਂ 'ਚ 91 ਨਵੇਂ ਮਾਮਲੇ
Sunday, May 31, 2020 - 02:59 PM (IST)
ਮੁੰਬਈ-ਭਾਰਤ 'ਚ ਇਸ ਸਮੇਂ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਖਤਰਨਾਕ ਵਾਇਰਸ ਨਾਲ ਭਾਰਤ ਦਾ ਮਹਾਰਾਸ਼ਟਰ ਸੂਬੇ 'ਚ ਸਥਿਤੀ ਕਾਫੀ ਖਰਾਬ ਹੈ। ਇੱਥੇ ਸਭ ਤੋਂ ਜ਼ਿਆਦਾ ਕੋਰੋਨਾ ਪੀੜਤ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸੂਬੇ ਦੀ ਹਾਲਤ ਇੰਨੀ ਬੁਰੀ ਹੋ ਚੁੱਕੀ ਹੈ ਕਿ ਇਸ ਖਤਰਨਾਕ ਵਾਇਰਸ ਨਾਲ ਪੁਲਸ ਕਾਮੇ ਵੀ ਨਹੀਂ ਬਚ ਸਕੇ ਹਨ। ਇੱਥੇ ਹੁਣ ਤੱਕ ਲਗਭਗ 26 ਪੁਲਸ ਕਾਮਿਆਂ ਦੀ ਮੌਤ ਹੋ ਗਈ ਹੈ। ਅੱਜ ਭਾਵ ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਪੁਲਸ ਦੇ 91 ਜਵਾਨ ਕੋਰੋਨਾ ਨਾਲ ਪੀੜਤ ਮਿਲੇ ਹਨ, ਜਿਸ ਤੋਂ ਬਾਅਦ ਇਨਫੈਕਟਡ ਪੁਲਸ ਕਾਮਿਆਂ ਦੀ ਕੁੱਲ ਗਿਣਤੀ ਵੱਧ ਕੇ 2416 ਤੱਕ ਪਹੁੰਚ ਗਈ ਹੈ, ਜਿਸ 'ਚ 1421 ਮਾਮਲੇ ਸਰਗਰਮ ਹਨ ਜਦਕਿ 26 ਜਵਾਨਾਂ ਦੀ ਮੌਤ ਹੋਈ ਹੈ।
ਦੱਸਣਯੋਗ ਹੈ ਕਿ ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ 2940 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 99 ਲੋਕਾਂ ਦੀ ਮੌਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮੁੰਬਈ 'ਚ ਹੀ ਇਕੱਲੇ 1510 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 24 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਮੁੰਬਈ ਕੋਰੋਨਾ ਪੀੜਤਾਂ ਦੀ ਗਿਣਤੀ 38220 ਹੈ ਜਦਕਿ ਪੂਰੇ ਸੂਬੇ 'ਚ ਪੀੜਤਾਂ ਦੀ ਗਿਣਤੀ ਵਧ ਕੇ 65168 ਤੱਕ ਪਹੁੰਚ ਗਈ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 2197 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ--- ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 8380 ਨਵੇਂ ਮਾਮਲੇ, 193 ਲੋਕਾਂ ਦੀ ਹੋਈ ਮੌਤ