ਦਿੱਲੀ ਤੋਂ ਮਦੀਨਾ ਲਈ ਅੱਜ ਉਡਾਨ ਭਰਨਗੇ 900 ਹੱਜ ਯਾਤਰੀ

07/24/2017 2:24:30 AM

ਨਵੀਂ ਦਿੱਲੀ— ਜ਼ਿੰਦਗੀ ਭਰ ਦੀ ਖੁਆਇਸ਼ ਦਾ ਮੁਬਾਰਕ ਦਿਨ ਆ ਗਿਆ ਹੈ। ਸੋਮਵਾਰ ਨੂੰ ਹਜ ਯਾਤਰਾ ਲਈ ਦਿੱਲੀ ਤੋਂ ਮਦੀਨਾ ਤਕ ਦੀ ਪਹਿਲੀ ਹਵਾਈ ਯਾਤਰਾ ਉਡਾਨ ਭਰੇਗਾ। ਦਿੱਲੀ ਤੋਂ ਇਸ ਵਾਰ ਕੁਲ 16,400 ਸ਼ਰਧਾਲੂਆਂ ਨੇ ਹੱਜ ਯਾਤਰਾ ਕਰਨ ਲਈ ਨਾਮਜਦ ਕਰਵਾਇਆ ਹੈ। ਜਿਸ 'ਚ ਦਿੱਲਾ ਦੇ 1700 ਯਾਤਰੀ ਸਵਾਰ ਹਨ। ਬਾਕੀ ਯਾਤਰੀ ਪੱਛਮੀ ਉਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਤੋਂ ਹੋਣਗੇ। ਪਹਿਲੀ ਉਡਾਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 8:30 ਵਜੇ ਹੈ।
ਪਹਿਲੇ ਦਿਨ ਕੁਲ ਤਿੰਨ ਉਡਾਨਾਂ ਹੋਣਗੀਆਂ, ਜਿਸ 'ਚ ਲਗਭਗ 900 ਸ਼ਰਧਾਲੂ ਸ਼ਾਮਲ ਹੋਣਗੇ। ਇਸ ਮੌਕੇ 'ਤੇ ਹਵਾਈ ਅੱਡੇ 'ਤੇ ਕੇਂਦਰੀ ਮੰਤਰੀ ਮੁਖਤਾਰ ਅਬਾਸ ਨਕਵੀ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ, ਹਜ ਕਮੇਟੀ ਆਫ ਇੰਡੀਆ ਦੇ ਪ੍ਰਧਾਨ ਮਹਬੂਬ ਅਲੀ ਕੇਸਰ ਅਤੇ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਇਮਰਾਨ ਹੁਸੈਨ ਹਜਯਾਤਰੀਆਂ ਨੂੰ ਰਵਾਨਾ ਕਰਨ ਲਈ ਮੌਜੂਦ ਹੋਣਗੇ।ਹੱਜ ਲਈ ਯਾਤਰੀ 7 ਅਗਸਤ ਤਕ ਸਾਊਦੀ ਅਰਬ ਜਾ ਸਕਣਗੇ। ਉਨ੍ਹਾਂ ਲਈ ਕੁਲ 55 ਹਵਾਈ ਉਡਾਨਾਂ ਹੋਣਗੀਆਂ ਉਨ੍ਹਾਂ ਦੀ ਵਾਪਸੀ 6 ਸਿਤੰਬਰ ਤੋਂ ਸ਼ੁਰੂ ਹੋ ਜਾਵੇਗੀ।


Related News