ਆਗਰਾ 'ਚ 9 ਸਾਲਾ ਬੱਚੀ ਨਾਲ ਦਰਿੰਦਗੀ, ਖੂਨ ਨਾਲ ਲੱਥਪੱਥ ਪਹੁੰਚੀ ਘਰ

03/18/2023 12:46:18 PM

ਆਗਰਾ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਆਗਰਾ ਦੇ ਸ਼ਾਹਗੰਜ ਖੇਤਰ 'ਚ 9 ਸਾਲਾ ਬੱਚੀ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਰੇਲਵੇ ਲਾਈਨ ਕੋਲ ਟਾਇਲਟ ਲਈ ਗਈ ਸੀ, ਜਿੱਥੇ ਦਰਿੰਦੇ ਨੇ ਉਸ ਨੂੰ ਫੜ ਲਿਆ। ਕੁੜੀ ਨਾਲ ਜਬਰ ਜ਼ਿਨਾਹ ਕੀਤਾ ਗਿਆ ਅਤੇ ਉਸ ਤੋਂ ਬਾਅਦ ਕੁੜੀ ਨੂੰ ਜਾਨੋਂ ਮਾਰਨ ਲਈ ਸਿਰ 'ਤੇ ਪੱਥਰ ਨਾਲ ਹਮਲਾ ਕੀਤਾ। ਕੁੜੀ ਬੇਹੋਸ਼ ਹੋ ਗਈ ਤਾਂ ਦੋਸ਼ੀ ਛੱਡ ਕੇ ਦੌੜ ਗਿਆ। ਖੂਨ ਨਾਲ ਲੱਥਪੱਥ ਪੀੜਤਾ ਕਿਸੇ ਤਰ੍ਹਾਂ ਘਰ ਪਹੁੰਚੀ। ਕਾਫ਼ੀ ਦੇਰ ਤੱਕ ਪੁੱਛਣ ਤੋਂ ਬਾਅਦ ਕੁੜੀ ਨੇ ਪਰਿਵਾਰ ਨੂੰ ਪੂਰੀ ਗੱਲ ਦੱਸੀ। ਇਸ ਤੋਂ ਬਾਅਦ ਪਰਿਵਾਰ ਵਾਲੇ ਘਟਨਾ ਵਾਲੀ ਜਗ੍ਹਾ ਪਹੁੰਚੇ। ਫਿਲਹਾਲ ਬੱਚੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਲੋਕਾਂ ਨੇ ਸੜਕ ਜਾਮ ਕਰ ਦਿੱਤੀ। ਸੂਚਨਾ ਮਿਲਦੇ ਹੀ ਅਧਿਕਾਰੀ ਮੌਕੇ 'ਤੇ ਪਹੁੰਚੇ। ਦੋਸ਼ੀ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ। 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਪੁਲਵਾਮਾ 'ਚ ਵਾਪਰਿਆ ਭਿਆਨਕ ਹਾਦਸਾ, ਬੱਸ ਪਲਟਣ ਨਾਲ 4 ਲੋਕਾਂ ਦੀ ਮੌਤ

ਪੁਲਸ ਡਿਪਟੀ ਕਮਿਸ਼ਨਰ ਵਿਕਾਸ ਕੁਮਾਰ ਦਾ ਕਹਿਣਾ ਹੈ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ 6 ਟੀਮਾਂ ਲਗਾਈਆਂ ਗਈਆਂ ਸਨ। ਇਨ੍ਹਾਂ ਟੀਮਾਂ ਨੇ ਲਗਾਤਾਰ ਛਾਪੇਮਾਰੀ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਆਗਰਾ ਸਿਟੀ ਐੱਸ.ਪੀ. ਵਿਕਾਸ ਕੁਮਾਰ ਨੇ ਕਿਹਾ ਕਿ ਪੁਲਸ ਨੇ ਕਾਰਵਾਈ ਕਰਦੇ ਹੋਏ ਸ਼ਾਹਿਦ ਉਸਮਾਨੀ ਪੁੱਤਰ ਜ਼ਹੀਰ ਉਸਮਾਨੀ ਵਾਸੀ ਸ਼ਿਵਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟ ਅਨੁਸਾਰ ਇਹ ਘਟਨਾ ਸੋਮਵਾਰ (13 ਮਾਰਚ 2023) ਦੀ ਸਵੇਰ ਦੀ ਹੈ। ਜਦੋਂ ਪੀੜਤਾ ਘਰ ਤੋਂ ਦੂਰ ਰੇਲਵੇ ਲਾਈਨ ਕੋਲ ਟਾਇਲਟ ਲਈ ਗਈ ਸੀ। ਇਸ ਦੌਰਾਨ ਦੋਸ਼ੀ ਸ਼ਾਹਿਦ ਉਸਮਾਨੀ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ। ਫਿਰ ਪੀੜਤਾ ਨੂੰ ਜਾਨੋਂ ਮਾਰਨ ਲਈ ਸਿਰ 'ਤੇ ਪੱਥਰ ਮਾਰ ਦਿੱਤਾ ਅਤੇ ਮੌਕੇ 'ਤੇ ਫਰਾਰ ਹੋ ਗਿਆ ਸੀ।
 


DIsha

Content Editor

Related News