ਵੇਸਵਾਪੁਣੇ ਦਾ ਧੰਦਾ ਕਰਦੇ 9 ਲੋਕ ਰੰਗੇ ਹੱਥੀ ਕਾਬੂ

09/21/2017 8:26:04 AM

ਹਿਸਾਰ — ਸ਼ਹਿਰ ਦੇ ਪਿੰਡ ਡਾਬੜਾ ਦੇ ਕੋਲ ਇਕ ਬੈਂਨਕੇਟ ਹਾਲ 'ਚ ਚਲ ਰਹੇ ਵੇਸਵਾਪੁਣੇ ਦੇ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਸੂਚਨਾ ਮਿਲਣ 'ਤੇ ਸਦਰ ਪੁਲਸ ਨੇ ਧੰਦਾ ਕਰਨ ਦੇ ਦੋਸ਼ 'ਚ 3 ਲੜਕੀਆਂ ਅਤੇ 6 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸਾਰਿਆਂ ਨੂੰ ਅਦਾਲਤ 'ਚ ਪੇਸ਼ ਕੀਤਾ ਹੈ। ਸਦਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਡਾਬੜਾ ਦੇ ਕੋਲ ਇਕ ਬੈਂਨਕੇਟ ਹਾਲ 'ਚ ਵੇਸਵਾਪੁਣੇ ਦੇ ਲਈ ਕੁਝ ਲੜਕੀਆਂ ਨੂੰ ਬੁਲਾਇਆ ਸੀ। ਫਿਰ ਮਹਿਲਾ ਨਰੀਖਕ ਮਨੀਸ਼ਾ ਦੇਵੀ ਦੀ ਅਗਵਾਈ 'ਚ ਇਕ ਟੀਮ ਬਣਾਈ ਗਈ। ਇਸ ਟੀਮ ਨੇ ਏ.ਐਸ.ਆਈ. ਨੂੰ ਨਕਲੀ ਗ੍ਰਾਹਕ ਬਣਾ ਕੇ ਭੇਜਿਆ। ਨਕਲੀ ਗ੍ਰਾਹਕ ਦਾ ਇਸ਼ਾਰਾ ਮਿਲਦੇ ਹੀ ਪੁਲਸ ਦੀ ਟੀਮ ਨੇ ਛਾਪਾ ਮਾਰ ਦਿੱਤਾ। ਛਾਪੇ ਦੌਰਾਨ ਪੁਲਸ ਨੇ ਅਰਪਿਤਾ ਵਾਸੀ ਪੰਛਮੀ ਬੰਗਾਲ, ਜਾਨਵੀ ਵਾਸੀ ਦਿੱਲੀ, ਪ੍ਰਿਅੰਕਾ ਵਾਸੀ ਗਾਜ਼ਿਆਬਾਦ, ਸੋਮਾ ਵਾਸੀ ਪੱਛਮੀ ਬੰਗਾਲ, ਰੀਣਾ ਵਾਸੀ ਦਿੱਲੀ, ਪ੍ਰਿਅੰਕਾ ਵਾਸੀ ਬਿਹਾਰ ਨੂੰ ਫੜਿਆ ਗਿਆ ਹੈ।
ਇਸ ਟੀਮ ਨੇ ਕਾਊਂਟਰ 'ਤੇ ਬੈਠੇ ਨਵੀਨ ਵਾਸੀ ਉਤਰਾਖੰਡ ਨੂੰ ਕਾਬੂ ਕਰਕੇ ਉਸਦੀ ਜੇਬ ਚੋਂ 700 ਰੁਪਏ ਬਰਾਮਦ ਕੀਤੇ। ਇਨ੍ਹਾਂ ਰੁਪਇਆਂ 'ਚ ਬੋਗਸ ਗ੍ਰਾਹਕ ਵਾਲਾ 500 ਰੁਪਏ ਦਾ ਨੋਟ ਵੀ ਸ਼ਾਮਲ ਸੀ। ਗ੍ਰਾਹਕਾਂ ਦੀ ਵਿਵਸਥਾ ਕਰਨ ਵਾਲਿਆਂ 'ਚ ਸ਼ਾਮਲ ਰੋਹਤਾਂਗ ਵਾਸੀ ਕੋਹਲੀ ਅਤੇ ਪ੍ਰਦੀਪ ਵਾਸੀ ਮਹਾਵੀਰ ਕਾਲੋਨੀ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਦੋਸ਼ੀਆਂ ਨੇ ਦੱਸਿਆ ਕਿ ਵੀਰੇਂਦਰ ਨਾਮਕ ਵਿਅਕਤੀ ਅਤੇ ਇਕ ਮਹਿਲਾ ਤੋਂ ਧੰਦਾ ਕਰਵਾ ਕੇ ਆਪਣਾ ਹਿੱਸਾ ਲੈਂਦੇ ਸਨ। ਸੋਨੀ ਨਾਮਕ ਵਿਅਕਤੀ ਹੋਟਲ ਦੇ ਉੱਪਰੋਂ ਪੁਲਸ ਦੀ ਨਿਗਰਾਨੀ ਕਰਦਾ ਸੀ, ਉਹ ਖੁਦ ਹੀ ਉਸ ਸਮੇਂ (ਪੁਲਸ ਆ ਗਈ) ਆਵਾਜ਼ ਲਗਾ ਕੇ ਖੁਦ ਭੱਜ ਗਿਆ।


Related News