ਛੱਤੀਸਗੜ੍ਹ : ਸੁਕਮਾ ਜ਼ਿਲ੍ਹੇ ''ਚ 9 ਨਕਸਲੀਆਂ ਨੇ ਕੀਤਾ ਆਤਮਸਮਰਪਣ

05/23/2022 2:21:46 PM

ਸੁਕਮਾ (ਵਾਰਤਾ)- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ 2 ਮਹਿਲਾ ਨਕਸਲੀਆਂ ਸਮੇਤ 9 ਨਕਸਲੀਆਂ ਨੇ ਪੁਲਸ ਅਤੇ ਸੀ.ਆਰ.ਪੀ.ਐੱਫ. ਅਧਿਕਾਰੀਆਂ ਸਾਹਮਣੇ ਆਤਮਸਮਰਪਣ ਕੀਤਾ ਹੈ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਜ਼ਿਲ੍ਹੇ 'ਚ ਰਾਜ ਸਰਕਾਰ ਦੀ ਮੁੜ ਵਸੇਬਾ ਨੀਤੀ ਤੋਂ ਪ੍ਰਭਾਵਿਤ ਹੋ ਕੇ ਇਕ ਇਨਾਮੀ ਅਤੇ 2 ਮਹਿਲਾ ਨਕਸਲੀਆਂ ਸਮੇਤ 9 ਨਕਸਲੀਆਂ ਨੇ ਪੁਲਸ ਅਤੇ ਸੀ.ਆਰ.ਪੀ.ਐੱਫ. ਅਧਿਕਾਰੀਆਂ ਦੇ ਸਾਹਮਣੇ ਐਤਵਾਰ ਨੂੰ ਸਮਰਪਣ ਕੀਤਾ ਹੈ।

ਇਨਾਮੀ ਨਕਸਲੀ 'ਤੇ ਰਾਜ ਸ਼ਾਸਨ ਨੇ ਇਕ ਲੱਖ ਰੁਪਏ ਦਾ ਇਨਾਮ ਐਲਾਨ ਕਰ ਰੱਖਿਆ ਸੀ। ਆਤਮਸਮਰਪਣ ਕਰਨ ਵਾਲੇ ਨਕਸਲੀਆਂ 'ਚ 8 ਨਕਸਲੀ ਭੇਜੀ ਅਤੇ ਇਕ ਕੇਰਲਾਪਾਲ ਥਾਣਾ ਖੇਤਰ ਦਾ ਵਾਸੀ ਹੈ। ਇਨ੍ਹਾਂ ਨਕਸਲੀਆਂ ਨੇ ਜ਼ਿਲ੍ਹੇ 'ਚ ਕਈ ਨਕਸਲੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।


DIsha

Content Editor

Related News