ਝਾਰਖੰਡ ''ਚ ਨਵੇਂ ਚੁਣੇ ਵਿਧਾਇਕਾਂ ''ਚੋਂ 89 ਫ਼ੀਸਦੀ ਵਿਧਾਇਕ ਕਰੋੜਪਤੀ : ਰਿਪੋਰਟ

Monday, Nov 25, 2024 - 06:34 PM (IST)

ਝਾਰਖੰਡ ''ਚ ਨਵੇਂ ਚੁਣੇ ਵਿਧਾਇਕਾਂ ''ਚੋਂ 89 ਫ਼ੀਸਦੀ ਵਿਧਾਇਕ ਕਰੋੜਪਤੀ : ਰਿਪੋਰਟ

ਰਾਂਚੀ : ਝਾਰਖੰਡ ਵਿੱਚ ਨਵੇਂ ਚੁਣੇ ਗਏ ਵਿਧਾਇਕਾਂ ਵਿੱਚੋਂ 89 ਫ਼ੀਸਦੀ ਕਰੋੜਪਤੀ ਹਨ ਅਤੇ ਕਾਂਗਰਸ ਦੇ ਰਾਮੇਸ਼ਵਰ ਓਰਾਵਾਂ ਸਭ ਤੋਂ ਅਮੀਰ ਵਿਧਾਇਕ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 42.20 ਕਰੋੜ ਰੁਪਏ ਹੈ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਇਕ ਰਿਪੋਰਟ ਤੋਂ ਮਿਲੀ ਹੈ। 'ਦਿ ਝਾਰਖੰਡ ਇਲੈਕਸ਼ਨ ਵਾਚ' ਅਤੇ 'ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼' (ਏਡੀਆਰ) ਨੇ 81 ਜੇਤੂ ਉਮੀਦਵਾਰਾਂ ਵਿੱਚੋਂ 80 ਦੇ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ 2024 ਵਿੱਚ 71 ਨਵੇਂ ਚੁਣੇ ਵਿਧਾਇਕ 'ਕਰੋੜਪਤੀ' ਹਨ, ਜੋ 2019 ਵਿੱਚ ਚੁਣੇ ਅਜਿਹੇ ਵਿਧਾਇਕਾਂ ਦੀ ਗਿਣਤੀ ਤੋਂ 20 ਫ਼ੀਸਦੀ ਤੋਂ ਵੱਧ ਹੈ। ਰਿਪੋਰਟ ਮੁਤਾਬਕ ਪੰਜ ਸਾਲ ਪਹਿਲਾਂ ਚੁਣੇ ਗਏ 81 ਵਿਧਾਇਕਾਂ ਵਿੱਚੋਂ 56 ਕਰੋੜਪਤੀ ਸਨ ਅਤੇ 2014 ਵਿੱਚ ਇਨ੍ਹਾਂ ਦੀ ਗਿਣਤੀ 41 ਸੀ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਮਹਿੰਗੀ ਹੋਈ CNG, ਜਾਣੋ ਕਿੰਨੇ ਰੁਪਏ ਦਾ ਹੋਇਆ ਵਾਧਾ

ਇਸ ਸਾਲ 71 ਕਰੋੜਪਤੀ ਵਿਧਾਇਕਾਂ 'ਚੋਂ 28 ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ), 20 ਭਾਰਤੀ ਜਨਤਾ ਪਾਰਟੀ (ਭਾਜਪਾ), 14 ਕਾਂਗਰਸ, 4 ਰਾਸ਼ਟਰੀ ਜਨਤਾ ਦਲ (ਆਰਜੇਡੀ), ਦੋ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਅਤੇ ਇਕ-ਇਕ ਲੋਜਪਾ (ਰਾਮ ਵਿਲਾਸ), ਜਨਤਾ ਦਲ (ਯੂ) ਅਤੇ ਏਜੇਐੱਸਯੂ ਪਾਰਟੀ ਦੇ ਹਨ। ਜੇਐੱਮਐੱਮ ਨੇ 34 ਵਿਧਾਨ ਸਭਾ ਸੀਟਾਂ ਜਿੱਤੀਆਂ, ਜਦੋਂ ਕਿ ਉਸ ਦੀ ਸਹਿਯੋਗੀ ਕਾਂਗਰਸ ਨੇ 16, ਆਰਜੇਡੀ ਨੇ ਚਾਰ ਅਤੇ ਸੀਪੀਆਈ (ਐੱਮਐੱਲ) ਲਿਬਰੇਸ਼ਨ ਨੇ ਦੋ ਸੀਟਾਂ ਜਿੱਤੀਆਂ। ਦੂਜੇ ਪਾਸੇ ਭਾਜਪਾ ਨੇ 21 ਵਿਧਾਨ ਸਭਾ ਹਲਕਿਆਂ 'ਤੇ ਜਿੱਤ ਦਰਜ ਕੀਤੀ ਅਤੇ ਇਸ ਦੇ ਸਹਿਯੋਗੀ ਐੱਲਜੇਪੀ (ਰਾਮ ਵਿਲਾਸ), ਜਨਤਾ ਦਲ (ਯੂ) ਅਤੇ ਏਜੇਐੱਸਯੂ ਪਾਰਟੀ ਨੇ ਇਕ-ਇਕ ਸੀਟ ਜਿੱਤੀ।

ਇਹ ਵੀ ਪੜ੍ਹੋ - Gold-Silver Price: ਸੋਨਾ ਹੋਇਆ ਸਸਤਾ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣ ਲਓ ਅੱਜ ਦੀ ਕੀਮਤ

ਸਾਲ 2024 ਦੀਆਂ ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ਹਰ ਜੇਤੂ ਉਮੀਦਵਾਰ ਦੀ ਔਸਤ ਜਾਇਦਾਦ 6.90 ਕਰੋੜ ਰੁਪਏ ਹੈ ਅਤੇ 2019 ਦੀਆਂ ਚੋਣਾਂ ਵਿੱਚ ਇਹ 3.87 ਕਰੋੜ ਰੁਪਏ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕਾਂਗਰਸ ਦੇ ਲੋਹਰਦਗਾ ਤੋਂ ਵਿਧਾਇਕ ਰਾਮੇਸ਼ਵਰ ਓਰਾਓਂ 42.20 ਕਰੋੜ ਰੁਪਏ ਦੀ ਜਾਇਦਾਦ ਨਾਲ ਜੇਤੂ ਉਮੀਦਵਾਰਾਂ 'ਚ ਸਭ ਤੋਂ ਅਮੀਰ ਹਨ। ਪੰਕੀ ਹਲਕੇ ਤੋਂ ਜਿੱਤਣ ਵਾਲੇ ਭਾਜਪਾ ਦੇ ਕੁਸ਼ਵਾਹਾ ਸ਼ਸ਼ੀ ਭੂਸ਼ਣ ਮਹਿਤਾ 32.15 ਕਰੋੜ ਰੁਪਏ ਦੀ ਕੁੱਲ ਜਾਇਦਾਦ ਨਾਲ ਦੂਜੇ ਸਭ ਤੋਂ ਅਮੀਰ ਜੇਤੂ ਉਮੀਦਵਾਰ ਹਨ, ਜਦੋਂ ਕਿ ਗੋਡਾ ਸੀਟ ਤੋਂ ਜਿੱਤਣ ਵਾਲੇ ਆਰਜੇਡੀ ਦੇ ਸੰਜੇ ਪ੍ਰਸਾਦ ਯਾਦਵ 29.59 ਕਰੋੜ ਰੁਪਏ ਦੀ ਜਾਇਦਾਦ ਨਾਲ ਤੀਜੇ ਨੰਬਰ 'ਤੇ ਹਨ। ਡੂਮਰੀ ਸੀਟ ਤੋਂ ਜਿੱਤੇ ਝਾਰਖੰਡ ਲੋਕਤੰਤਰਿਕ ਕ੍ਰਾਂਤੀਕਾਰੀ ਮੋਰਚਾ (ਜੇਐੱਲਕੇਐੱਮ) ਦੇ ਜੈਰਾਮ ਕੁਮਾਰ ਮਹਾਤੋ ਕੋਲ ਸਭ ਤੋਂ ਘੱਟ ਜਾਇਦਾਦ 2.55 ਲੱਖ ਰੁਪਏ ਹੈ। 

ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 14 ਜੇਤੂ ਉਮੀਦਵਾਰਾਂ ਨੇ 1 ਕਰੋੜ ਰੁਪਏ ਅਤੇ ਇਸ ਤੋਂ ਵੱਧ ਦੀਆਂ ਦੇਣਦਾਰੀਆਂ ਦਾ ਐਲਾਨ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁੱਲ 42 ਵਿਧਾਇਕ ਮੁੜ ਚੁਣੇ ਗਏ ਹਨ ਅਤੇ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਦੀ ਔਸਤ ਜਾਇਦਾਦ 2.71 ਕਰੋੜ ਰੁਪਏ ਹੈ। ਜੇਤੂ ਉਮੀਦਵਾਰਾਂ ਵਿੱਚੋਂ 28 ਨੇ ਆਪਣੀ ਵਿਦਿਅਕ ਯੋਗਤਾ 8ਵੀਂ ਤੋਂ 12ਵੀਂ ਜਮਾਤ ਪਾਸ ਦੱਸੀ ਹੈ, ਜਦੋਂ ਕਿ 50 ਨੇ ਆਪਣੀ ਵਿਦਿਅਕ ਯੋਗਤਾ ਗਰੈਜੂਏਸ਼ਨ ਅਤੇ ਇਸ ਤੋਂ ਉੱਪਰ ਦੱਸੀ ਹੈ ਅਤੇ ਇੱਕ ਜੇਤੂ ਡਿਪਲੋਮਾ ਹੋਲਡਰ ਹੈ। ਇੱਕ ਹੋਰ ਨੇ ਆਪਣੇ ਆਪ ਨੂੰ ਸਿਰਫ਼ ਪੜ੍ਹਿਆ ਲਿਖਿਆ ਦੱਸਿਆ ਹੈ। ਰਾਜ ਵਿਧਾਨ ਸਭਾ ਵਿੱਚ ਜੇਤੂ ਮਹਿਲਾ ਉਮੀਦਵਾਰਾਂ ਦੀ ਗਿਣਤੀ 10 ਤੋਂ ਵਧ ਕੇ 12 ਹੋ ਗਈ ਹੈ।

ਇਹ ਵੀ ਪੜ੍ਹੋ - ਯਾਤਰੀਆਂ ਲਈ ਵੱਡੀ ਖ਼ਬਰ: 1 ਦਸੰਬਰ ਤੱਕ ਰੇਲਵੇ ਨੇ ਰੱਦ ਕੀਤੀਆਂ ਕਈ ਟਰੇਨਾਂ, ਚੈੱਕ ਕਰੋ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News