88 ਫ਼ੀਸਦੀ ਨਿਰਮਾਤਾ ਭਾਰਤ ਦੇ ਬੁਨਿਆਦੀ ਢਾਂਚੇ ਦੇ ਸਮਰਥਨ ਨਾਲ ਵਿਸਥਾਰ ਕਰਨ ਦੀ ਬਣਾ ਰਹੇ ਯੋਜਨਾ
Saturday, Jun 28, 2025 - 01:53 PM (IST)

ਨੈਸ਼ਨਲ ਡੈਸਕ : ਭਾਰਤ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੇ 88 ਫੀਸਦੀ ਨਿਰਮਾਤਾਵਾਂ ਦੇ ਨਿਵੇਸ਼ ਫੈਸਲਿਆਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਤ ਕੀਤਾ ਹੈ। ਇਹ ਨਿਰਮਾਣ ਖੇਤਰ 'ਚ ਵਿਸਥਾਰ ਅਤੇ ਵਿਕਾਸ ਲਈ ਵਧ ਰਹੇ ਭਰੋਸੇ ਦਾ ਇਸ਼ਾਰਾ ਕਰਦਾ ਹੈ। ਸ਼ੁੱਕਰਵਾਰ ਨੂੰ ਜਾਰੀ ਹੋਈ ਕੁਸ਼ਮੈਨ ਐਂਡ ਵੇਕਫੀਲਡ ਦੀ ਰਿਪੋਰਟ ਦੇ ਅਨੁਸਾਰ “ਭਾਰਤ ਦੇ ਨਿਰਮਾਣ ਲਚਕੀਲੇਪਣ ਨੂੰ ਮਜ਼ਬੂਤ ਕਰਨਾ: ਆਤਮਨਿਰਭਰਤਾ ਵੱਲ ਰਾਹ” 'ਚ ਦੱਸਿਆ ਗਿਆ ਕਿ ਭਾਰਤਮਾਲਾ, ਸਾਗਰਮਾਲਾ, ਸਮਰਪਿਤ ਮਾਲ ਢੁਆਈ ਕੌਰੀਡੋਰ ਅਤੇ ਰਾਸ਼ਟਰੀ ਉਦਯੋਗਿਕ ਕੌਰੀਡੋਰ ਵਿਕਾਸ ਵਾਂਗੀਆਂ ਸਰਕਾਰੀ ਯੋਜਨਾਵਾਂ ਨੇ ਨਿਰਮਾਣ ਅਤੇ ਲੌਜਿਸਟਿਕਸ ਖੇਤਰ ਵਿੱਚ ਵਿਸ਼ੇਸ਼ ਆਸ਼ਾਵਾਦ ਜਗਾਇਆ ਹੈ। ਉਤਪਾਦਨ ਨਾਲ ਜੁੜੀਆਂ ਪ੍ਰੋਤਸਾਹਨ ਯੋਜਨਾਵਾਂ ਅਤੇ ‘ਮੇਕ ਇਨ ਇੰਡੀਆ’ ਨੇ ਵੀ ਨਿਰਮਾਣ ਖੇਤਰ ਨੂੰ ਮਜਬੂਤੀ ਦਿੱਤੀ ਹੈ। 40 ਫੀਸਦੀ ਤੋਂ ਵੱਧ ਨੇ ਮੰਨਿਆ ਕਿ ਇਹ ਨੀਤੀਆਂ ਉਨ੍ਹਾਂ ਦੇ ਵਪਾਰ ਲਈ ਸਭ ਤੋਂ ਵਧੀਆ ਸਾਬਤ ਹੋਈਆਂ।
MSME ਖੇਤਰ ਵਿੱਚ ਵੀ ਨਵੀਆਂ ਨੀਤੀਆਂ ਫਾਇਦੇਮੰਦ ਸਾਬਤ ਹੋ ਰਹੀਆਂ ਹਨ। 54 ਫੀਸਦੀ ਨੇ ਕਿਹਾ ਕਿ ਨੈਸ਼ਨਲ ਲੌਜਿਸਟਿਕ ਪਾਲਿਸੀ ਅਤੇ ਉਦਯੋਗਿਕ ਕਾਰਿਡੋਰ ਵਿਕਾਸ ਉਨ੍ਹਾਂ ਲਈ ਖਾਸ ਲਾਭਦਾਇਕ ਰਿਹਾ ਹੈ। ਸਰਵੇਅ ਵਿੱਚ ਸ਼ਾਮਿਲ 77 ਫੀਸਦੀ ਨਿਰਮਾਤਾਵਾਂ ਨੇ ਮੰਨਿਆ ਕਿ ਹੁਣ ਭਾਰਤ ਵਿੱਚ ਕਾਰੋਬਾਰ ਕਰਨਾ ਆਸਾਨ ਹੋ ਗਿਆ ਹੈ। ਵੱਡੀਆਂ ਕੰਪਨੀਆਂ ਵਿੱਚ ਇਹ ਅੰਕੜਾ 86 ਫੀਸਦੀ ਤਕ ਪਹੁੰਚ ਗਿਆ। ਕੁਸ਼ਮੈਨ ਐਂਡ ਵੇਕਫੀਲਡ ਦੇ ਐਗਜ਼ਿਕਿਊਟਿਵ ਡਾਇਰੈਕਟਰ ਗੌਤਮ ਸਰਾਫ ਅਨੁਸਾਰ, ਭਾਰਤ ਦਾ ਨਿਰਮਾਣ ਖੇਤਰ ਸੰਰਚਨਾਤਮਕ ਬਦਲਾਅ ਰਾਹੀਂ ਇੱਕ ਨਵੇਂ ਦੌਰ ਵਿਚ ਦਾਖ਼ਲ ਹੋ ਰਿਹਾ ਹੈ।
ਰਿਪੋਰਟ ਨੇ ਲੰਬੇ ਸਮੇਂ ਲਈ ਪੰਜ ਮੂਲ ਰਾਹ ਦੱਸੇ ਹਨ:
– ਪਲੱਗ ਐਂਡ ਪਲੇ ਉਦਯੋਗਿਕ ਪਾਰਕਾਂ ਦਾ ਵਿਕਾਸ
– MSME ਦੀ ਪਰਿਭਾਸ਼ਾ ਦੀ ਸਮੀਖਿਆ
– ਮਲਟੀਮੋਡਲ ਲੌਜਿਸਟਿਕ ਪਾਰਕਾਂ ਦੀ ਕਾਰਗੁਜ਼ਾਰੀ
– ਨਿਸ਼ਾਨਾ ਬਣਾਈ ਹੋਈ ਹੂੰਨਰ ਵਿਕਾਸ ਯੋਜਨਾਵਾਂ
– ਡਿਜ਼ੀਟਲ ਪਲੇਟਫਾਰਮਾਂ ਰਾਹੀਂ MSME ਨਿਰਯਾਤ ਨੂੰ ਸਹਾਇਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8