ਕੈਨੇੇਡਾ ''ਚ ਮੋਦੀ ਦਾ ਵਿਰੋਧ ਕਰਨ ਦੀ ਯੋਜਨਾ ਠੁੱਸ, ਪੁਲਸ ਨੇ ਕੀਤੀ ਸਖ਼ਤ ਕਾਰਵਾਈ

Tuesday, Jun 17, 2025 - 11:01 AM (IST)

ਕੈਨੇੇਡਾ ''ਚ ਮੋਦੀ ਦਾ ਵਿਰੋਧ ਕਰਨ ਦੀ ਯੋਜਨਾ ਠੁੱਸ, ਪੁਲਸ ਨੇ ਕੀਤੀ ਸਖ਼ਤ ਕਾਰਵਾਈ

ਇੰਟਰਨੈਸ਼ਨਲ ਡੈਸਕ- ਖਾਲਿਸਤਾਨੀ ਧਿਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਦੀ ਧਰਤੀ 'ਤੇ ਪਹੁੰਚ ਚੁੱਕੇ ਹਨ। ਛਿੱਥੇ ਪਏ ਵਿਰੋਧ ਕਰਨ ਵਾਲੇ ਹੁਣ ਥਾਈਂ-ਥਾਈਂ ਆਪਣੀ ਭੜਾਸ ਕੱਢਦੇ ਘੁੰਮ ਰਹੇ ਹਨ ਪਰ ਚਿੱਤ ਟਿਕਦਾ ਨਹੀਂ। ਹੁਣ ਪੂਰਾ ਟਿੱਲ ਲਾਕੇ ਵਿਚਾਰੇ ਮੋਦੀ ਦਾ ਵਿਰੋਧ ਕਰਨ ਇਹ ਸੋਚਕੇ ਕੈਲਗਰੀ  (ਅਲਬਰਟਾ) ਪੁੱਜੇ ਕਿ ਸ਼ਾਇਦ ਵੱਡੀ ਗਿਣਤੀ 'ਚ ਸਿੱਖ ਕੌਮ ਪਿੱਛੇ ਲੱਗ ਟੁਰੂਗੀ ਪਰ ਕੋਈ ਆਇਆ ਹੀ ਨਹੀਂ।

ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ-ਈਰਾਨ 'ਚ ਵਧਿਆ ਟਕਰਾਅ! Trump ਨੇ G7 ਸੰਮੇਲਨ ਅੱਧ ਵਿਚਕਾਰ ਛੱਡਿਆ

ਸਿਰਫ 30-35 ਜਣਿਆਂ ਨੇ ਹੋ ਹੱਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਗੋਂ ਪੁਲਸ ਡਾਂਗਾਂ ਨੂੰ ਤੇਲ ਲਗਾਈ ਬੈਠੀ ਸੀ। ਕੈਨੇਡਾ 'ਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਖੱਪ ਪਾਕੇ ਕੈਨੇਡਾ ਦੀ ਮਿੱਟੀ ਪਲੀਤ ਕਰਨ ਵਾਲੇ ਅਨਸਰਾਂ ਨੂੰ ਹੱਥ ਕੜੀਆਂ ਲਗਾਕੇ ਅੰਦਰ ਡੱਕਿਆ ਗਿਆ ਹੈ। ਇਹ ਹੁੰਦੀ ਹੈ ਸਰਕਾਰ, ਸ਼ਾਬਾਸ਼ ! ਅਲਬਰਟਾ ਵਾਲਿਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News