5 ਸਾਲਾਂ 'ਚ 877 ਸਫਾਈ ਕਰਮਚਾਰੀਆਂ ਦੀ ਮੌਤ, ਸਵੱਛਤਾ ਮੁਹਿੰਮ 'ਚ ਦਮ ਤੋੜ ਰਹੀ ਜ਼ਿੰਦਗੀ

Sunday, Mar 25, 2018 - 12:57 PM (IST)

ਨਵੀਂ ਦਿੱਲੀ— ਸਵੱਛ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ 'ਚ ਹਰ ਸਾਲ ਕਰੋੜਾਂ ਰੁਪਏ ਦੇ ਖਰਚੇ ਹੋ ਰਹੇ ਹਨ ਪਰ ਇਸ ਮੁਹਿੰਮ 'ਚ ਦਿਨ ਰਾਤ ਇਕ ਕਰਨ ਵਾਲੇ ਸਫਾਈ ਕਰਮਚਾਰੀਆਂ ਦੀ ਸਰਕਾਰ ਖ਼ਬਰ ਤੱਕ ਨਹੀਂ ਲੈ ਰਹੀ ਹੈ। ਕਈ ਬੀਮਾਰੀਆਂ ਨਾਲ ਘਿਰੇ ਹੋਣ ਕਰਕੇ ਕਾਲ ਦੇ ਗਰਭ 'ਚ ਸਮਾ ਰਹੇ ਹਨ। ਦਰਅਸਲ, ਦੱਖਣੀ ਨਗਰ ਨਿਗਮ 'ਚ 48 ਘੰਟੇ 'ਚ ਇਕ ਸਫਾਈ ਕਰਮੀ ਦੀ ਮੌਤ ਹੁੰਦੀ ਹੈ।
ਇਹ ਅੰਕੜੇ ਨਗਰ ਨਿਗਮ ਨੇ ਜਾਰੀ ਕੀਤੇ ਹਨ। ਨਿਗਮ ਮੁਤਾਬਕ ਬੀਤੇ ਪੰਜ ਸਾਲ 'ਚ ਉਨ੍ਹਾਂ ਦੇ 877 ਸਫਾਈ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇੰਨੀ ਗਿਣਤੀ 'ਚ ਕਰਮਚਾਰੀਆਂ ਦੀ ਮੌਤ ਦਾ ਕਾਰਨ ਦੱਸਣ ਦੀ ਸਥਿਤੀ 'ਚ ਨਿਗਮ ਨਹੀਂ ਹੈ। ਲਗਾਤਾਰ ਹੋ ਰਹੀਆਂ ਮੌਤਾਂ ਤੋਂ ਬਾਅਦ ਵੀ ਨਿਗਮ ਨੂੰ ਪਤਾ ਨਹੀਂ ਹੈ। ਉਨ੍ਹਾਂ ਨੇ ਅਜੇ ਤੱਕ ਇਨ੍ਹਾਂ ਦੇ ਕਾਰਨਾਂ ਦੀ ਜਾਂਚ ਨਹੀਂ ਕਰਵਾਈ ਹੈ। ਨਗਰ ਨਿਗਮ ਨੇ ਸਫਾਈ ਕਰਮਚਾਰੀਆਂ ਦੇ ਰੂਟੀਨ ਸਿਹਤ ਦੀ ਜਾਂਚ ਕਰਾਉਣ ਦੀ ਵੀ ਪਹਿਲ ਨਹੀਂ ਕੀਤੀ ਹੈ। ਕਰਮਚਾਰੀਆਂ ਨੂੰ ਮਿੱਟੀ ਤੋਂ ਬਚਾਉਣ ਲਈ ਮਾਸਕ ਵੀ ਨਹੀਂ ਦਿੱਤੇ ਜਾ ਰਹੇ ਹਨ, ਜਦੋਂਕਿ ਕਈ ਵਾਰ ਸਦਨ ਦੀ ਬੈਠਕ 'ਚ ਕਾਊਂਸਲਰ ਨੇ ਇਹ ਮੁੱਦਾ ਚੁੱਕਿਆ ਹੈ।
ਕਾਂਗਰਸ ਕਾਊਂਸਲਰ ਨੇ ਪੁੱਛੇ ਸਨ ਸਵਾਲ
ਇਕ ਕਾਊਂਸਲਰ ਵੱਲੋਂ ਪੁੱਛੇ ਗਏ ਸਵਾਲ ਤੋਂ ਬਾਅਦ ਦੱਖਣੀ ਦਿੱਲੀ ਨਗਰ ਨਿਗਮ ਨੇ ਕਰਮਚਾਰੀਆਂ ਦੀ ਮੌਤ ਸੰਬੰਧੀ ਅੰਕੜੇ ਉਪਲੱਬਧ ਕਰਵਾਏ ਹਨ। ਕਾਂਗਰਸ ਕਾਊਂਸਲਰ ਦਲ ਦੇ ਨੇਤਾ ਅਭਿਸ਼ੇਕ ਦੱਤ ਨੇ ਜਨਵਰੀ ਮਹੀਨੇ ਦੇ ਸਦਨ ਬੈਠਕ 'ਚ ਕਈ ਪ੍ਰਸ਼ਨ ਪੁੱਛੇ ਸਨ। ਜਿਨ੍ਹਾਂ ਦਾ ਹਾਲ ਹੀ 'ਚ ਉੱਤਰ ਦਿੱਤਾ ਗਿਆ ਹੈ। ਸਭ ਨੂੰ ਹੈਰਾਨ ਕਰਨ ਵਾਲਾ ਉੱਤਰ ਸਫਾਈ ਕਰਮਚਾਰੀਆਂ ਦੀ ਮੌਤ ਸੰਬੰਧੀ ਅੰਕੜਿਆਂ ਨਾਲ ਜੁੜਿਆ ਹੈ। ਦੱਸਣਾ ਚਾਹੁੰਦੇ ਹਾਂ ਕਿ ਦੱਖਣੀ ਨਿਗਮ 'ਚ ਕੁੱਲ 20,930 ਸਫਾਈ ਕਰਮੀ ਤਾਇਨਾਤ ਹਨ।
ਸਫਾਈ ਕਰਮਚਾਰੀਆਂ ਦਾ ਬਿਓਰਾ

ਜੋਨ  ਕੁਲ ਕਰਮਚਾਰੀ ਮੌਤਾਂ (5 ਸਾਲਾਂ 'ਚ)

 ਜੋਨ   ਕੁਲ ਕਰਮਚਾਰੀ  ਮੌਤਾਂ (5 ਸਾਲਾਂ 'ਚ)
ਮੱਧ  5377   430
ਪੱਛਮੀ 4232 200
ਦੱਖਣੀ  5120 178
ਨਜਫਗੜੂ 6222 069

 

 

 


Related News