ਇਨਸਾਨੀਅਤ ਸ਼ਰਮਸਾਰ: 85 ਸਾਲਾ ਬੇਬੇ ਨਾਲ ਹੈਵਾਨੀਅਤ, ਜਬਰ-ਜ਼ਿਨਾਹ ਤੋਂ ਬਾਅਦ ਬਲੇਡ ਨਾਲ ਵੱਢੇ ਬੁੱਲ੍ਹ

Friday, Sep 01, 2023 - 07:52 PM (IST)

ਇਨਸਾਨੀਅਤ ਸ਼ਰਮਸਾਰ: 85 ਸਾਲਾ ਬੇਬੇ ਨਾਲ ਹੈਵਾਨੀਅਤ, ਜਬਰ-ਜ਼ਿਨਾਹ ਤੋਂ ਬਾਅਦ ਬਲੇਡ ਨਾਲ ਵੱਢੇ ਬੁੱਲ੍ਹ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਨ੍ਹੀ ਦਿਨੀਂ ਜੀ-20 ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸਦੇ ਬਾਵਜੂਦ ਵੀ ਇੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਦਿੱਲੀ ਦੇ ਸ਼ਕਰਪੁਰ ਇਲਾਕੇ 'ਚ ਝੁੱਗੀ 'ਚ ਵੜ ਕੇ 85 ਸਾਲ ਦੀ ਬਜ਼ੁਰਗ ਔਰਤ ਨਾਲ ਦਰਿੰਦਗੀ ਕੀਤੀ ਗਈ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਘਟਨਾ ਨੂੰ ਲੈ ਕੇ ਟਵੀਟ ਕੀਤਾ ਹੈ। ਨਾਲ ਹੀ ਉਨ੍ਹਾਂ ਪੁਲਸ ਨੂੰ ਨੋਟਿਸ ਜਾਰੀ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। 

ਸਵਾਤੀ ਮਾਲੀਵਾਲ ਨੇ ਆਪਣੇ ਟਵਿਟਰ (ਐਕਸ) ਅਕਾਊਂਟ ਤੋਂ ਟਵੀਟ ਕਰਦੇ ਹੋਏ ਲਿਖਿਆ ਕਿ ਅੱਜ ਦਿੱਲੀ 'ਚ ਇਨਸਾਨੀਅਤ ਤਾਰ-ਤਾਰ ਹੋ ਗਈ। ਸ਼ਕਰਪੁਰ 'ਚ ਸਵੇਰੇ ਚਾਰ ਵਜੇ 85 ਸਾਲ ਦੀ ਅੰਮਾ ਦੇ ਨਾਲ ਉਸਦੀ ਝੁੱਗੀ 'ਚ ਵੜ ਕੇ ਜਬਰ-ਜ਼ਿਨਾਹ ਕੀਤਾ ਗਿਆ। ਬੇਬੇ ਨੂੰ ਮਿਲ ਕੇ ਜ਼ਖ਼ਮ ਦੇਖ ਕੇ ਰੂਹ ਕੰਮ ਗਈ। 8 ਮਹੀਨੇ ਦੀ ਬੱਚੀ ਜਾਂ 85 ਸਾਲ ਦੀ ਅੰਮਾ, ਸਭ ਹੈਵਾਨੀਅਤ ਦੇ ਸ਼ਿਕਾਰ ਹਨ। ਉਨ੍ਹਾਂ ਕਿਹਾ ਹੈ ਕਿ ਪੁਲਸ ਨੂੰ ਨੋਟਿਸ ਜਾਰੀ ਕਰਕੇ ਗ੍ਰਿਫਤਾਰੀ ਦੀ ਮੰਗ ਰੱਖੀ ਹੈ। 

ਇਹ ਵੀ ਪੜ੍ਹੋ– ਰੱਖੜੀ ਵਾਲੇ ਦਿਨ ਵਾਪਰਿਆ ਵੱਡਾ ਦੁਖਾਂਤ, ਯਮੁਨਾ ’ਚ ਡੁੱਬਣ ਕਾਰਨ ਇੱਕੋ ਪਰਿਵਾਰ ਦੇ 5 ਬੱਚਿਆਂ ਦੀ ਮੌਤ

PunjabKesari

ਇਹ ਵੀ ਪੜ੍ਹੋ– ਚਾਰਜਿੰਗ 'ਤੇ ਲੱਗੇ ਫੋਨ 'ਚ ਗੇਮ ਖੇਡ ਰਿਹਾ ਸੀ ਬੱਚਾ, ਅਚਾਨਕ ਹੋਇਆ ਧਮਾਕਾ, ਬੁਰੀ ਤਰ੍ਹਾਂ ਝੁਲਸਿਆ

ਸਾਡਾ ਸਿਸਟਮ ਬਿਲਕੁਲ ਫੇਲ

ਸਵਾਤੀ ਮਾਲੀਵਾਲ ਨੇ ਅੱਗੇ ਲਿਖਿਆ ਕਿ ਅੰਮਾ ਦੇ ਹੰਝੂ ਨਹੀਂ ਰੁਕ ਰਹੇ ਸਨ। ਸਾਡਾ ਸਿਸਟਮ ਬਿਲਕੁਲ ਫੇਲ ਹੈ। ਕੋਈ ਸੁਰੱਖਿਅਤ ਨਹੀਂ ਹੈ। ਅੱਜ ਅੰਮਾ ਹੈ, ਕੱਲ ਤੁਸੀਂ, ਮੈਂ ਕੋਈ ਵੀ ਹੋ ਸਕਦਾ ਹੈ। ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ ਹਨ। 

ਦਰਿੰਦੇ ਨੇ ਬਲੇਡ ਨਾਲ ਵੱਢੇ ਬੁੱਲ੍ਹ

ਸਵਾਤੀ ਨੇ ਕਿਹਾ ਕਿ 85 ਸਾਲ ਦੀ ਬੇਬੇ ਨੂੰ ਮਿਲ ਕੇ ਹੈਰਾਨ ਰਹਿ ਗਈ ਹਾਂ। ਉਨ੍ਹਾਂ ਨੂੰ ਬਹੁਤ ਸੱਟਾਂ ਲੱਗੀਆਂ ਹਨ ਅਤੇ ਬਹੁਤ ਦਰਦ ਹੈ। ਬਲੇਡ ਨਾਲ ਦਰਿੰਦੇ ਨੇ ਉਨ੍ਹਾਂ ਦੇ ਬੁੱਲ੍ਹ ਤਕ ਵੱਢ ਦਿੱਤੇ। ਸਰੀਰ ਦੇ ਸਾਰੇ ਅੰਗਾਂ 'ਤੇ ਸੱਟਾਂ ਲੱਗੀਆਂ ਹਨ। ਅੰਦਰੂਨੀ ਵੀ ਬਹੁਤ ਸੱਟਾਂ ਲੱਗੀਆਂ ਹਨ। ਕੋਈ ਇਹ ਘਿਨੌਣਾ ਕੰਮ ਕਿਵੇਂ ਕਰ ਸਕਦਾ ਹੈ? ਕਿਵੇਂ ਸਮਾਜ 'ਚ ਜੀਊਂਦੇ ਹਾਂ ਅਸੀਂ? ਅਜਿਹੇ ਆਦਮੀ ਖ਼ਿਲਾਫ਼ ਕੋਈ ਵੀ ਸਜ਼ਾ ਘੱਟ ਹੈ।

ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News