84 ਦੰਗਿਆਂ ਦੇ ਦੋਸ਼ੀ ਨਰੇਸ਼ ਸਹਰਾਵਤ ਨੂੰ ਅਦਾਲਤ ਨੇ ਭੇਜਿਆ ਹਸਪਤਾਲ

Thursday, May 21, 2020 - 12:59 AM (IST)

ਨਵੀਂ ਦਿੱਲੀ (ਭਾਸ਼ਾ) - ਦਿੱਲੀ ਹਾਈ ਕੋਰਟ ਨੇ ਜੇਲ ਅਧਿਕਾਰੀਆਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਵਿਚੋਂ ਇਕ ਦੋਸ਼ੀ ਨੂੰ ਮੈਡੀਕਲ ਜਾਂਚ ਲਈ 3 ਦਿਨ ਦੇ ਅੰਦਰ ਆਈ. ਐਲ. ਬੀ. ਐਸ. ਹਸਪਤਾਲ ਲਿਜਾਣ ਲਈ ਕਿਹਾ ਹੈ। ਉਸ ਨੂੰ ਲੀਵਰ ਅਤੇ ਕਿਡਨੀ ਦਾ ਟ੍ਰਾਂਸਪਲਾਂਟੇਸ਼ਨ ਕਰਾਉਣਾ ਹੈ।

ਜਸਟਿਸ ਮਨਮੋਹਨ ਅਤੇ ਜਸਟਿਸ ਸੰਜੀਵ ਨਰੂਲਾ ਦੀ ਬੈਂਚ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਸਰਕਾਰ ਅਤੇ ਵਿਸ਼ੇਸ਼ ਜਾਂਚ ਦਲ ਨੂੰ ਵੀ ਦੋਸ਼ੀ ਨਰੇਸ਼ ਸਹਰਾਵਤ ਨੂੰ ਪਟੀਸ਼ਨ 'ਤੇ 25 ਮਈ ਤੱਕ ਸਥਿਤੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਸਹਰਾਵਤ ਨੇ ਪਟੀਸ਼ਨ ਵਿਚ ਮੈਡੀਕਲ ਆਧਾਰ 'ਤੇ ਆਪਣੀ ਸਜ਼ਾ 3 ਮਹੀਨੇ ਲਈ ਮੁਅੱਤਲ ਕਰਨ ਦੀ ਅਪੀਲ ਕੀਤੀ ਹੈ।


Khushdeep Jassi

Content Editor

Related News