‘ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ’ਚ ਕੀ ਰੱਖਿਆ’, ਬਜ਼ੁਰਗ ਨੂੰ 50 ਸਾਲ ਬਾਅਦ ਮਿਲਣ ਆਵੇਗਾ ਪਹਿਲਾ ਪਿਆਰ
Saturday, Apr 03, 2021 - 06:27 PM (IST)
ਜੈਸਲਮੇਰ— ਰਾਜਸਥਾਨ ਦੇ ਜੈਸਲਮੇਰ ਦੇ ਰਹਿਣ ਵਾਲੇ ਇਕ ਬਜ਼ੁਰਗ ਨੂੰ 82 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਜਵਾਨੀ ਦਾ ਪਿਆਰ ਵਾਪਸ ਮਿਲ ਗਿਆ ਹੈ। ਜੈਸਲਮੇਰ ਦੇ ਪਿੰਡ ਕੁਲਧਰਾ ਦੇ ਇਸ ਬਜ਼ੁਰਗ ਦੀ ਪ੍ਰੇਮ ਕਹਾਣੀ ਕੁਝ ਵੱਖਰੀ ਹੈ। ਜੋ ਕਿ ਇਕ ਚੌਕੀਦਾਰ ਦੀ ਨੌਕਰੀ ਕਰਦੇ ਹਨ। ਇਸ ਬਜ਼ੁਰਗ ਦੀ ਪ੍ਰੇਮ ਕਹਾਣੀ ਸਾਨੂੰ ਪਿਆਰ ਦੀਆਂ ਤਮਾਮ ਪੁਰਾਣੀਆਂ ਕਹਾਵਤਾਂ ’ਤੇ ਭਰੋਸਾ ਕਰਨ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ 1970 ਵਿਚ ਇਕ ਆਸਟ੍ਰੇਲੀਆਈ ਬੀਬੀ ਜੈਸਲਮੇਰ ਘੁੰਮਣ ਆਈ ਸੀ, ਤਾਂ ਦੋਹਾਂ ਨੂੰ ਇਕ-ਦੂਜੇ ਨਾਲ ਪਹਿਲੀ ਨਜ਼ਰ ਵਿਚ ਪਿਆਰ ਹੋ ਗਿਆ ਸੀ। ਆਸਟ੍ਰੇਲੀਆ ਵਾਪਸ ਪਰਤਣ ਤੋਂ ਪਹਿਲਾਂ ਮਰੀਨਾ ਨੇ ਉਨ੍ਹਾਂ ਨਾਲ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਸੀ। 82 ਸਾਲ ਦੇ ਇਸ ਚੌਕੀਦਾਰ ਨੂੰ ਹਾਲ ਹੀ ’ਚ 50 ਸਾਲ ਪੁਰਾਣਾ ਪਹਿਲਾ ਪਿਆਰ ਮਿਲ ਗਿਆ ਹੈ।
ਇਹ ਵੀ ਪੜ੍ਹੋ: ਟਿਊਲਿਪ ਗਾਰਡਨ ਦੀ ਖੂਬਸੂਰਤੀ ਦੇ ਕਾਇਲ ਹੋਏ ਲੋਕ, 5 ਦਿਨਾਂ 'ਚ 50 ਹਜ਼ਾਰ ਸੈਲਾਨੀਆਂ ਨੇ ਕੀਤਾ ਦੀਦਾਰ
‘ਹਿਊਮਨ ਆਫ਼ ਬੰਬੇ’ ਨੇ ਉਨ੍ਹਾਂ ਦੀ ਕਹਾਣੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਪ੍ਰੇਮ ਕਹਾਣੀ ਦੱਸਦੇ ਹੋਏ ਕਿਹਾ ਕਿ ਉਹ ਪਹਿਲੀ ਨਜ਼ਰ ਦਾ ਪਿਆਰ ਸੀ। 5 ਦਿਨਾਂ ਤੱਕ ਅਸੀਂ ਦੋਵੇਂ ਇਕ-ਦੂਜੇ ਤੋਂ ਨਜ਼ਰਾਂ ਹੀ ਨਹੀਂ ਹਟਾ ਸਕੇ। ਉਹ ਦੱਸਦੇ ਹਨ ਕਿ 5 ਦਿਨ ਬਾਅਦ ਜਦੋਂ ਮਰੀਨਾ ਨੂੰ ਵਾਪਸ ਆਸਟ੍ਰੇਲੀਆ ਜਾਣਾ ਸੀ, ਤਾਂ ਉਸ ਨੇ ਮੇਰੇ ਨਾਲ ਆਪਣੇ ਦਿਲ ਦਾ ਇਜ਼ਹਾਰ ਕਰ ਦਿੱਤਾ। ਕੁਲਧਰਾ ਦੇ ਰਹਿਣ ਵਾਲਾ ਇਹ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਆਸਟ੍ਰੇਲੀਆ ਵੀ ਗਿਆ ਅਤੇ ਆਪਣੇ ਪਰਿਵਾਰ ਨੂੰ ਬਿਨਾਂ ਦੱਸੇ ਆਪਣੀ ਯਾਤਰਾ ਲਈ 30 ਹਜ਼ਾਰ ਰੁਪਏ ਦਾ ਕਰਜ਼ ਵੀ ਲਿਆ ਅਤੇ ਲੱਗਭਗ 3 ਮਹੀਨੇ ਤੱਕ ਉੱਥੇ ਰਿਹਾ। ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਦੱਸਦੇ ਹਨ ਕਿ ਤਿੰਨ ਮਹੀਨੇ ਤੱਕ ਉਹ ਮਰੀਨਾ ਕੋਲ ਮੈਲਬੌਰਨ ਵਿਚ ਰਹੇ। ਮਰੀਨਾ ਨੇ ਮੈਨੂੰ ਥੋੜ੍ਹੀ ਅੰਗਰੇਜ਼ੀ ਸਿਖਾਈ ਅਤੇ ਮੈਂ ਉਸ ਨੂੰ ਘੁਮਰ।
ਇਹ ਵੀ ਪੜ੍ਹੋ: ਸਾਵਧਾਨ ! ਭਾਰਤ 'ਚ ਅਪ੍ਰੈਲ ਦੇ ਮੱਧ ਤੱਕ ਸਿਖ਼ਰ 'ਤੇ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ
ਬਜ਼ੁਰਗ ਦੱਸਦੇ ਹਨ ਕਿ ਪਰਿਵਾਰ ਦੇ ਦਬਾਅ ਵਿਚ ਉਨ੍ਹਾਂ ਨੇ ਵਿਆਹ ਕਰਵਾ ਲਿਆ। ਬੱਚੇ ਹੋਏ ਪਰ ਮਰੀਨਾ ਦੀ ਯਾਦ ਦਿਲ ਵਿਚ ਵੱਸਦੀ ਰਹੀ। ਇਸ ਦੌਰਾਨ ਘਰ ਦਾ ਖਰਚਾ ਚਲਾਉਣ ਲਈ ਕੁਲਧਰਾ ਸ਼ਹਿਰ ਵਿਚ ਚੌਕੀਦਾਰ ਦੀ ਨੌਕਰੀ ਕਰ ਲਈ। ਬੱਚੇ ਵੀ ਵੱਡੇ ਹੋ ਗਏ, ਸਾਰਿਆਂ ਦਾ ਵਿਆਹ ਹੋ ਗਿਆ। ਦੋ ਸਾਲ ਪਹਿਲਾਂ ਉਨ੍ਹਾਂ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ। ਕੁਲਧਰਾ ਦੇ ਚੌਕੀਦਾਰ ਭਾਵੇਂ ਹੀ ਆਪਣਾ ਪਿਆਰ ਨਾ ਲੱਭ ਸਕੇ ਪਰ ਮਰੀਨਾ ਨੇ ਉਨ੍ਹਾਂ ਨੂੰ ਲੱਭ ਲਿਆ। ਇਕ ਮਹੀਨੇ ਪਹਿਲਾਂ ਇਕ ਚਿੱਠੀ ਮਿਲੀ। ਇਹ ਮਰੀਨਾ ਦੀ ਹੀ ਸੀ। ਉਹ ਦੱਸਦੇ ਹਨ ਕਿ ਇਕ ਮਹੀਨੇ ਤੋਂ ਰੋਜ਼ ਫੋਨ ’ਤੇ ਗੱਲਬਾਤ ਹੁੰਦੀ ਹੈ। ਅਜਿਹਾ ਲੱਗਦਾ ਹੈ ਕਿ ਜਿਵੇਂ ਮੇਰਾ ਪੁਰਾਣਾ ਪਿਆਰ ਫਿਰ ਤੋਂ ਪਰਤ ਆਇਆ ਹੋਵੇ। ਮਰੀਨਾ ਛੇਤੀ ਹੀ ਭਾਰਤ ਆਉਣਾ ਚਾਹੁੰਦੀ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਉਮਰ ਦੇ ਇਸ ਪੜਾਅ ਵਿਚ ਉਹ ਆਪਣੇ ਪੁਰਾਣੇ ਪਿਆਰ ਨੂੰ ਵਾਪਸ ਮਿਲ ਸਕਣਗੇ। ਉਹ ਮਰੀਨਾ ਨਾਲ ਗੱਲ ਕਰ ਕੇ ਉਹ ਬਹੁਤ ਖੁਸ਼ ਹਨ। ਬਜ਼ੁਰਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ 82 ਸਾਲ ਦੀ ਉਮਰ ਵਿਚ ਉਹ ਇਕ ਵਾਰ ਫਿਰ 21 ਸਾਲ ਦੇ ਹੋ ਗਏ ਹਨ।
ਇਹ ਵੀ ਪੜ੍ਹੋ: ਫਿਰ ਮੁਕਰਿਆ ਪਾਕਿਸਤਾਨ, ਭਾਰਤ ਨਾਲ ਨਹੀਂ ਸ਼ੁਰੂ ਕਰੇਗਾ ਵਪਾਰ