ਗੁਜਰਾਤ ’ਚ ਮੀਂਹ ਨੇ ਮਚਾਈ ਤਬਾਹੀ, ਇਕ ਹੀ ਦਿਨ ’ਚ 811 ਲੋਕਾਂ ਦਾ ਕੀਤਾ ਗਿਆ ਰੈਸਕਿਊ

Saturday, Jul 16, 2022 - 05:50 PM (IST)

ਗੁਜਰਾਤ ’ਚ ਮੀਂਹ ਨੇ ਮਚਾਈ ਤਬਾਹੀ, ਇਕ ਹੀ ਦਿਨ ’ਚ 811 ਲੋਕਾਂ ਦਾ ਕੀਤਾ ਗਿਆ ਰੈਸਕਿਊ

ਅਹਿਮਦਾਬਾਦ– ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਮੋਹਲੇਧਾਰ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਗੁਜਰਾਤ ’ਚ ਵੀ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਗੁਜਰਾਤ ਦੇ ਮੀਂਹ ਪ੍ਰਭਾਵਿਤ ਇਲਾਕਿਆਂ ’ਚ ਘੱਟ ਤੋਂ ਘੱਟ 1300 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ’ਚੋਂ 811 ਲੋਕਾਂ ਨੂੰ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਤੋਂ ਇਕ ਹੀ ਦਿਨ ਬਚਾਇਆ ਗਿਆ ਹੈ। ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਅੱਜ ਇਹ ਜਾਣਕਾਰੀ ਦਿੱਤੀ। 

ਦਰਅਸਲ ਗੁਜਰਾਤ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਰੈਸਕਿਊ ਆਪਰੇਸ਼ਨ ਚਲਾਇਆ ਗਿਆ। NDRF ਅਤੇ ਸਥਾਨਕ ਤੈਰਾਕਾਂ ਨੇ ਇਸ ਆਪਰੇਸ਼ਨ ’ਚ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਤ ਭਰ ਸਖ਼ਤ ਮਿਹਨਤ ਕੀਤੀ। NDRF ਅਤੇ SDRF ਦੀਆਂ ਟੀਮਾਂ ਨੂੰ ਨਵਸਾਰੀ ’ਚ ਤਾਇਨਾਤ ਕੀਤਾ ਗਿਆ। ਕੇਂਦਰ ਨਾਲ ਤਾਲਮੇਲ ਚੱਲ ਰਿਹਾ ਹੈ। ਓਧਰ ਮੁੱਖ ਮੰਤਰੀ ਪਟੇਲ ਨੂੰ ਜ਼ਿਲ੍ਹਾ ਕਲੈਕਟਰ ਨੇ ਦੱਸਿਆ ਕਿ ਮੀਂਹ ਹੁਣ ਘੱਟ ਪੈ ਰਿਹਾ ਹੈ ਅਤੇ ਨਦੀਆਂ ’ਚ ਪਾਣੀ ਦਾ ਪੱਧਰ ਘੱਟ ਹੋਣ ਲੱਗਾ ਹੈ। ਮੁੱਖ ਮੰਤਰੀ ਨੇ ਸੂਬੇ ਦੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੈਂਸਿੰਗ ਦੌਰਾਨ ਦੱਸਿਆ ਕਿ ਨਵਸਾਰੀ ਦੇ ਕਲੈਕਟਰ ਵਲੋਂ ਉਪਲੱਬਧ ਕਰਵਾਏ ਗਏ ਵੇਰਵੇ ਮੁਤਾਬਕ ਨਵਸਾਰੀ ’ਚ ਇਕ ਦਿਨ ’ਚ ਕੁੱਲ 811 ਲੋਕਾਂ ਨੂੰ ਬਚਾਇਆ ਗਿਆ ਹੈ।

ਮੁੱਖ ਮੰਤਰੀ ਪਟੇਲ ਨੇ ਸਾਰੇ ਜ਼ਿਲ੍ਹਾ ਕਲੈਕਟਰਾਂ ਅਤੇ ਪ੍ਰਸ਼ਾਸਨ ਨੂੰ ਵੀ ਸਖ਼ਤ ਮਿਹਨਤ ਕਰਨ ਦਾ ਨਿਰਦੇਸ਼ ਦਿੱਤਾ ਕਿਉਂਕਿ ਪਾਣੀ ਹੁਣ ਕਾਫੀ ਘੱਟ ਹੋ ਗਿਆ ਹੈ। ਪਟਲੇ ਨੇ ਉਨ੍ਹਾਂ ਨੂੰ ਨੁਕਸਾਨ ਝੱਲਣ ਵਾਲੇ ਲੋਕਾਂ ਨੂੰ ਜ਼ਰੂਰੀ ਵਿੱਤੀ ਮਦਦ ਪ੍ਰਦਾਨ ਕਰਨ ਲਈ ਵੀ ਕਿਹਾ ਹੈ। ਦੱਸ ਦੇਈਏ ਕਿ ਭਾਰੀ ਮੀਂਹ ਤੋਂ ਬਾਅਦ ਗੁਜਰਾਤ ਵਿਚ ਹੜ੍ਹ ਦੀ ਸਥਿਤੀ ਦੇ ਵਿਚਕਾਰ, ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੀਆਰ ਪਾਟਿਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੀਂਹ ਨਾਲ ਪ੍ਰਭਾਵਿਤ ਸੂਬੇ ’ਚ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ।


author

Tanu

Content Editor

Related News