ਕੜਾਕੇ ਦੀ ਠੰਡ ਦੇ ਬਾਵਜੂਦ ਕਰਨਪੁਰ ਵਿਧਾਨ ਸਭਾ ਸੀਟ ''ਤੇ 81.38 ਫ਼ੀਸਦੀ ਹੋਈ ਵੋਟਿੰਗ

Saturday, Jan 06, 2024 - 04:28 PM (IST)

ਜੈਪੁਰ (ਵਾਰਤਾ)- ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ 'ਚ ਕਰਨਪੁਰ ਵਿਧਾਨ ਸਭਾ ਸੀਟ 'ਤੇ ਸ਼ੁੱਕਰਵਾਰ ਨੂੰ ਹੋਈਆਂ ਚੋਣਾਂ 'ਚ 81.38 ਫ਼ੀਸਦੀ ਵੋਟਿੰਗ ਹੋਈ। ਰਾਜ ਦੇ ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਅਨੁਸਾਰ ਕੜਾਕੇ ਦੀ ਠੰਡ ਦੇ ਬਾਵਜੂਦ ਵੋਟਰਾਂ 'ਚ ਵੋਟਿੰਗ ਦੇ ਪ੍ਰਤੀ ਕਾਫ਼ੀ ਉਤਸ਼ਾਹ ਰਿਹਾ ਅਤੇ 81.38 ਫ਼ੀਸਦੀ ਵੋਟਰਾਂ ਨੇ ਆਪਣੇ ਵੋਟਾਂ ਦੇ ਅਧਿਕਾਰ ਦੀ ਵਰਤੋਂ ਕੀਤੀ। ਸ਼੍ਰੀ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੀ ਵੋਟਾਂ ਦੀ ਗਿਣਤੀ 8 ਜਨਵਰੀ ਨੂੰ ਡਾ. ਭੀਮਰਾਵ ਅੰਬੇਡਕਰ ਸਰਕਾਰੀ ਕਾਲਜ ਸ਼੍ਰੀਗੰਗਾਨਗਰ 'ਚ ਕਰਵਾਈ ਜਾਵੇਗੀ, ਜਿੱਥੇ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ 17 ਟੇਬਲਾਂ 'ਤੇ ਵੋਟਾਂ ਦੀ ਗਿਣਤੀ ਹੋਵੇਗੀ। 

ਇਹ ਵੀ ਪੜ੍ਹੋ : ਠੰਡ ਕਾਰਨ ਸਕੂਲਾਂ 'ਚ ਮੁੜ ਛੁੱਟੀਆਂ ਦਾ ਐਲਾਨ, ਇਸ ਤਾਰੀਖ਼ ਤੱਕ ਰਹਿਣਗੇ ਬੰਦ

ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਸੁਰੇਂਦਰ ਪਾਲ ਸਿੰਘ ਟੀਟੀ ਅਤੇ ਕਾਂਗਰਸ ਦੇ ਉਮੀਦਵਾਰ ਰੂਪਿੰਦਰ ਸਿੰਘ ਸਮੇਤ ਇਕ ਦਰਜਨ ਉਮੀਦਵਾਰਾਂ ਨੇ ਚੋਣਾਂ 'ਚ ਆਪਣੀ ਕਿਸਮਤ ਅਜ਼ਮਾਈ ਹੈ। ਇਨ੍ਹਾਂ 'ਚ ਸ਼੍ਰੀ ਟੀਟੀ ਨੂੰ ਹਾਲ 'ਚ ਭਜਨ ਸਰਕਾਰ ਦੇ ਮੰਤਰੀ ਮੰਡਲ 'ਚ ਚੋਣਾਂ ਜਿੱਤਣ ਤੋਂ ਪਹਿਲਾਂ ਹੀ ਜਗ੍ਹਾ ਮਿਲ ਗਈ ਅਤੇ ਉਨ੍ਹਾਂ ਨੂੰ ਖੇਤੀਬਾੜੀ ਮੰਡੀਕਰਨ ਵਿਭਾਗ, ਖੇਤੀਬਾੜੀ ਸਿੰਚਾਈ ਖੇਤਰ ਵਿਕਾਸ ਅਤੇ ਜਲ ਉਪਯੋਗਤਾ ਵਿਭਾਗ, ਇੰਦਰਾ ਗਾਂਧੀ ਨਹਿਰ ਵਿਭਾਗ ਅਤੇ ਘੱਟ ਗਿਣਤੀ ਮਾਮਲਿਆਂ ਅਤੇ ਵਕਫ਼ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News