ਛੱਤੀਸਗੜ੍ਹ ’ਚ ਪੈਦਾ ਹੋਇਆ 800 ਗ੍ਰਾਮ ਦਾ ਬੱਚਾ, ਤਿੰਨ ਘੰਟਿਆਂ ਬਾਅਦ ਹੀ ਤੋੜਿਆ ਦਮ
Saturday, Oct 04, 2025 - 10:31 AM (IST)

ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਧਮਤਰੀ ਜ਼ਿਲਾ ਹਸਪਤਾਲ ’ਚ ਇਕ ਬਹੁਤ ਹੀ ਦੁਰਲੱਭ ਜਮਾਂਦਰੂ ਨੁਕਸ ਵਾਲੇ ਬੱਚੇ ਦਾ ਜਨਮ ਹੋਇਆ, ਜਿਸ ਦਾ ਭਾਰ ਸਿਰਫ 800 ਗ੍ਰਾਮ ਸੀ। ਡਾਕਟਰੀ ਭਾਸ਼ਾ ’ਚ ਇਸ ਨੂੰ ‘ਮਰਮੇਡ ਸਿੰਡਰੋਮ’ ਜਾਂ ‘ਸਾਈਰੇਨੋਮੇਲੀਆ’ ਕਿਹਾ ਜਾਂਦਾ ਹੈ। ਇਹ ਦੁਨੀਆ ਦਾ 300ਵਾਂ ਮਾਮਲਾ ਮੰਨਿਆ ਜਾਂਦਾ ਹੈ। ਭਾਰਤ ’ਚ ਇਹ ਦੂਜਾ ਤੇ ਛੱਤੀਸਗੜ੍ਹ ਦਾ ਪਹਿਲਾ ਮਾਮਲਾ ਹੈ।
ਬੱਚੇ ਦੇ ਸਰੀਰ ਦਾ ਉੱਪਰਲਾ ਹਿੱਸਾ ਆਮ ਤੌਰ ’ਤੇ ਵਿਕਸਤ ਸੀ। ਅੱਖਾਂ, ਨੱਕ ਤੇ ਦਿਲ ਪੂਰੀ ਤਰ੍ਹਾਂ ਵਿਕਸਤ ਸਨ ਪਰ ਰੀੜ੍ਹ ਦੀ ਹੱਡੀ ਦਾ ਹੇਠਲਾ ਹਿੱਸਾ ਜੁੜਿਆ ਹੋਇਆ ਸੀ। ਇਸ ਕਾਰਨ ਲੱਤਾਂ ਜਲਪਰੀ ਵਾਂਗ ਆਪਸ ’ਚ ਜੁੜ ਗਈਆਂ ਸਨ। ਜਨਮ ਤੋਂ ਤਿੰਨ ਘੰਟਿਆਂ ਬਾਅਦ ਹੀ ਬੱਚੇ ਦੀ ਮੌਤ ਹੋ ਗਈ। ਮਰਮੇਡ ਸਿੰਡਰੋਮ ਇਕ ਜਮਾਂਦਰੂ ਨੁਕਸ ਹੁੰਦਾ ਹੈ ਜਿਸ ’ਚ ਲੱਤਾਂ ਦੇ ਜੁੜਨ ਨਾਲ ਜਲਪਰੀ ਵਰਗੀ ਪੂਛ ਬਣ ਜਾਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਹੀ ਪੋਸ਼ਣ ਦੀ ਘਾਟ, ਭਰੂਣ ਨੂੰ ਖੂਨ ਦਾ ਸੰਚਾਰ ਘੱਟ ਹੋਣ ਜਾਂ ਕੁਝ ਦਵਾਈਆਂ ਦੇ ਸੰਪਰਕ ’ਚ ਆਉਣ ਨਾਲ ਵੀ ਅਜਿਹਾ ਹੋਇਆ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8