80 ਸਾਲਾ ਫੱਕੜ ਬਾਬਾ ਲੜਨਗੇ ਜ਼ਿੰਦਗੀ ਦਾ 17ਵਾਂ ਚੋਣ, ਚਾਹੁੰਦੇ ਹਨ ਰਾਮ ਮੰਦਿਰ ਦਾ ਨਿਰਮਾਣ

Thursday, Mar 28, 2019 - 08:46 PM (IST)

80 ਸਾਲਾ ਫੱਕੜ ਬਾਬਾ ਲੜਨਗੇ ਜ਼ਿੰਦਗੀ ਦਾ 17ਵਾਂ ਚੋਣ, ਚਾਹੁੰਦੇ ਹਨ ਰਾਮ ਮੰਦਿਰ ਦਾ ਨਿਰਮਾਣ

ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ 17ਵੀਂ ਲੋਕ ਸਭਾ ਲਈ ਚੋਣ ਲੜ ਰਹੇ 13 ਉਮੀਦਵਾਰਾਂ 'ਚੋਂ ਇਕ ਫੱਕੜ ਬਾਬਾ ਰਾਮਾਯਣੀ ਇਸ ਵਾਰ ਜ਼ਿੰਦਗੀ ਦਾ 17ਵਾਂ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਉਹ 1977 ਤੋਂ ਹੁਣ ਤਕ 8 ਵਾਰ ਲੋਕ ਸਭਾ ਤੇ ਇੰਨੀ ਹੀ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਹਰ ਬਾਰ ਦੀ ਤਰ੍ਹਾਂ ਇਸ ਬਾਰ ਵੀ ਫੱਕੜ ਬਾਬਾ ਨੇ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਦੇ ਪਹਿਲੇ ਹੀ ਦਿਨ ਪਰਚਾ ਦਾਖਲ ਕੀਤਾ। ਧਰਮਪ੍ਰੇਮੀ ਲੋਕਾਂ ਦੇ ਇਥੇ ਭਜਨ ਕੀਰਤਨ ਤੇ ਰਾਮਾਇਣ ਪਾਠ ਕਰ ਜ਼ਿੰਦਗੀ ਬਤੀਤ ਕਰਨ ਵਾਲੇ ਫੱਕੜ ਬਾਬਾ ਦੀ ਇੱਛਾ ਹੈ ਕਿ ਅਯੁੱਧਿਆ 'ਚ ਜਲਦ ਤੋਂ ਜਲਦ ਰਾਮ ਮੰਦਿਰ ਦਾ ਨਿਰਮਾਣ ਹੋਵੇ।

ਉਹ ਲੋਕਾਂ ਨੂੰ ਮੰਦਿਰ ਨਿਰਮਾਣ ਲਈ ਪ੍ਰੇਰਿਤ ਕਰਨ ਲਈ ਚੋਣ ਪ੍ਰਚਾਰ ਨੂੰ ਆਪਣਾ ਜ਼ਰੀਆ ਬਣਾਉਂਦੇ ਹਨ। 80 ਸਾਲਾ ਫੱਕੜ ਬਾਬਾ ਮਥੁਰਾ ਦੇ ਸ਼੍ਰੀਕ੍ਰਿਸ਼ਣ ਜਨਮ ਸਥਾਨ ਨੇੜੇ ਗੋਵਿੰਦ ਨਗਰ 'ਚ ਸਥਿਤ ਗਰਤੇਸ਼ਵਰ ਮਹਾਦੇਵ ਮੰਦਿਰ 'ਚ ਰਹਿੰਦੇ ਹਨ। ਹਰ ਚੋਣ ਲਈ ਉਹ ਜ਼ਮਾਨਤ ਰਾਸ਼ੀ ਤੇ ਉਮੀਦ ਕੀਤੇ ਸਮਰਥਕ ਵੀ ਉਨ੍ਹਾਂ 'ਚੋਂ ਵੀ ਇਕੱਠੇ ਕਰਦੇ ਹਨ।


author

Inder Prajapati

Content Editor

Related News