ਮਹਾਰਾਸ਼ਟਰ ''ਚ 80 ਫੀਸਦੀ ਕੋਰੋਨਾ ਮਰੀਜ਼ਾਂ ''ਚ ਕੋਈ ਵੀ ਲੱਛਣ ਨਹੀਂ ਦਿੱਸੇ: CM ਊਧਵ

04/26/2020 5:54:04 PM

ਮੁੰਬਈ-ਮਹਾਰਾਸ਼ਟਰ ਸਰਕਾਰ ਨੇ ਸੂਬੇ 'ਚ ਕੋਰੋਨਾ ਟੈਸਟ ਕਰਵਾਉਣਾ ਮੁਫ਼ਤ ਕਰ ਦਿੱਤਾ ਹੈ। ਟੈਸਟ 'ਤੇ ਕਾਫ਼ੀ ਪੈਸਾ ਲੱਗਣ ਕਾਰਨ ਜ਼ਿਆਦਾਤਰ ਲੋਕ ਆਪਣੇ ਪੱਧਰ 'ਤੇ ਇਸ ਦਾ ਟੈਸਟ ਕਰਵਾਉਣ ਤੋਂ ਝਿਜਕ ਰਹੇ ਸਨ। ਇਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਕੋਰੋਨਾ ਟੈਸਟ ਅਤੇ ਇਲਾਜ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਮਹਾਰਾਸ਼ਟਰ 'ਚ ਇਕ ਲੱਖ ਤੋਂ ਜ਼ਿਆਦਾ ਲੋਕਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ। ਇੱਥੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 7000 ਤੋਂ ਪਾਰ ਜਾ ਚੁੱਕਾ ਹੈ। 

PunjabKesari

ਦੂਜੇ ਪਾਸੇ ਮਹਾਰਾਸ਼ਟਰ 'ਚ ਕੋਰੋਨਾ ਇਨਫੈਕਸ਼ਨ ਵਧਣ ਦਰਮਿਆਨ ਮੁੱਖ ਮੰਤਰੀ ਊਧਵ ਠਾਕਰੇ ਨੇ ਦੱਸਿਆ ਕਿ ਰਾਜ ਦੇ ਕੋਰੋਨਾ ਮਰੀਜ਼ਾਂ 'ਚੋਂ 80 ਫੀਸਦੀ ਮਾਮਲੇ ਅਜਿਹੇ ਮਿਲੇ ਹਨ, ਜਿਨਾਂ 'ਚ ਬੀਮਾਰੀ ਦਾ ਕੋਈ ਲੱਛਣ ਨਹੀਂ ਮਿਲਿਆ। ਬਾਕੀ ਦੇ 20 ਫੀਸਦੀ ਅਜਿਹੇ ਸਨ, ਜਿਨਾਂ 'ਚ ਹਲਕਾ ਜਾਂ ਗੰਭੀਰ ਲੱਛਣ ਦਿਸ ਰਹੇ ਸੀ। ਅਸੀਂ ਦੇਖਣਾ ਹੈ ਕਿ ਇਨ੍ਹਾਂ ਲੋਕਾਂ ਨੂੰ ਵੀ ਕਿਵੇਂ ਬਚਾਇਆ ਜਾਵੇ। ਜੇਕਰ ਕਿਸੇ ਨੂੰ ਵੀ ਲੱਛਣ ਦਿਸ ਰਹੇ ਹਨ ਤਾਂ ਉਸ ਨੂੰ ਲੁਕਾਓ ਨਾ, ਜਾ ਕੇ ਟੈਸਟ ਕਰਵਾਓ।


Iqbalkaur

Content Editor

Related News