80 ਕਰੋੜ ਲੋਕਾਂ ਨੂੰ ਅਗਲੇ 3 ਮਹੀਨੇ ਤੱਕ ਮੁਫਤ ’ਚ ਮਿਲੇਗਾ ਪਸੰਦ ਦਾ ਅਨਾਜ

Tuesday, Apr 14, 2020 - 11:09 PM (IST)

80 ਕਰੋੜ ਲੋਕਾਂ ਨੂੰ ਅਗਲੇ 3 ਮਹੀਨੇ ਤੱਕ ਮੁਫਤ ’ਚ ਮਿਲੇਗਾ ਪਸੰਦ ਦਾ ਅਨਾਜ

ਨਵੀਂ ਦਿੱਲੀ– ਦੇਸ਼ ’ਚ ਲਾਕਡਾਊਨ 3 ਮਈ ਤੱਕ ਵਧਾਉਣ ਦੇ ਨਾਲ ਹੀ ਸਰਕਾਰ ਨੇ ਗਰੀਬਾਂ ਦੀ ਰਾਹਤ ਦੀ ਯੋਜਨਾ ਦਾ ਵੀ ਐਲਾਨ ਕਰ ਦਿੱਤਾ। ਕੇਂਦਰ ਸਰਕਾਰ ਨੇ ਅਗਲੇ 3 ਮਹੀਨਿਆਂ ਤੱਕ 80 ਕਰੋੜ ਗਰੀਬਾਂ ਨੂੰ ਹਰ ਮਹੀਨੇ 5.5 ਕਿਲੋ ਅਨਾਜ ਮੁਫਤ ’ਚ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 5.29 ਕਰੋੜ ਲਾਭਪਾਤਰੀਆਂ ਨੂੰ ਮੁਫਤ ਅਨਾਜ ਦਿੱਤਾ ਗਿਆ ਹੈ।
ਗ੍ਰਹਿ ਮੰਤਰਾਲਾ ਦੀ ਬੁਲਾਰਨ ਪੁਸ਼ਪ ਸਲੀਲਾ ਸ਼੍ਰੀਵਾਸਤਵ ਨੇ ਮੰਗਲਵਾਰ ਨੂੰ ਕਿਹਾ ਕਿ ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਦੀ ਸਥਿਤੀ ਕੰਟਰੋਲ ’ਚ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਅਧੀਨ ਲਗਭਗ 80 ਕਰੋੜ ਲੋਕਾਂ ਨੂੰ ਅਗਲੇ 3 ਮਹੀਨਿਆਂ ਤੱਕ ਉਨ੍ਹਾਂ ਦੀ ਪਸੰਦ ਦੇ ਮੁਤਾਬਕ 5 ਕਿਲੋ ਕਣਕ ਜਾਂ ਚੌਲ ਪ੍ਰਤੀ ਮਹੀਨਾ ਮੁਫਤ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਲਈ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਵਾਧੂ ਅਨਾਜ ਜਾਰੀ ਕਰ ਦਿੱਤਾ ਗਿਆ ਹੈ। 13 ਅਪ੍ਰੈਲ 2020 ਤੱਕ 22 ਲੱਖ ਟਨ ਤੋਂ ਜ਼ਿਆਦਾ ਅੰਨ ਐੱਫ. ਸੀ. ਆਈ. ਤੋਂ ਨਿਕਲ ਚੁੱਕਾ ਹੈ। ਨਾਲ ਹੀ ਗ੍ਰਹਿ ਮੰਤਰਾਲਾ ਦਾ ਕੰਟਰੋਲ ਰੂਮ ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਦੀ ਉਪਲਬਧਤਾ ਦੀ 24 ਘੰਟੇ ਨਿਗਰਾਨੀ ਕਰ ਰਿਹਾ ਹੈ। ਨਾਲ ਹੀ ਹੈਲਪਲਾਈਨ ਰਾਹੀਂ ਲੋੜਵੰਦਾਂ ਦੀ ਮਦਦ ਵੀ ਕਰ ਰਿਹਾ ਹੈ।
ਮਜ਼ਦੂਰਾਂ ਲਈ 20 ਸ਼ਿਕਾਇਤ ਕੇਂਦਰ ਸਥਾਪਿਤ
ਕੇਂਦਰ ਸਰਕਾਰ ਨੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਖਾਸ ਖਿਆਲ ਰੱਖਣ ਦੀ ਦਿਸ਼ਾ ’ਚ ਵੀ ਵੱਡਾ ਕਦਮ ਉਠਾਇਆ ਹੈ। ਗ੍ਰਹਿ ਮੰਤਰਾਲਾ ਦੀ ਬੁਲਾਰਾ ਨੇ ਦੱਸਿਆ ਕਿ ਮਜ਼ਦੂਰ ਅਤੇ ਰੋਜ਼ਗਾਰ ਮੰਤਰਾਲਾ ਨੇ ਵਿਸ਼ੇਸ਼ ਤੌਰ ’ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰੇ ਲਈ ਪੂਰੇ ਦੇਸ਼ ’ਚ 20 ਸ਼ਿਕਾਇਤ ਕੇਂਦਰ ਸਥਾਪਿਤ ਕੀਤੇ ਹਨ।
32 ਕਰੋੜ ਲੋਕਾਂ ਦੇ ਖਾਤਿਆਂ ’ਚ ਪਹੁੰਚੇ 29352 ਕਰੋੜ
13 ਅਪ੍ਰੈਲ ਤੱਕ 32 ਕਰੋੜ ਲਾਭ ਪਾਤਰੀਆਂ ਨੂੰ ਡੀ. ਬੀ. ਟੀ. ਕਰੋੜ ਰੁਪਏ ਦੀ ਨਕਦ ਮਦਦ ਦਿੱਤੀ ਜਾ ਚੁੱਕੀ ਹੈ।
ਘਰ ਪਹੁੰਚਾਏ ਜਾ ਰਹੇ ਹਨ ਪੈਸੇ
ਬੈਂਕ ਖਾਤਿਆਂ ’ਚ ਆ ਰਹੀ ਮਦਦ ਰਾਸ਼ੀ ਕੱਢਣ ਲਈ ਬੈਂਕਾਂ ਦੇ ਅੱਗੇ ਲੱਗ ਰਹੀ ਭੀੜ ’ਤੇ ਸਰਕਾਰ ਦਾ ਧਿਆਨ ਹੈ। ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਬੈਂਕ ਸਖੀ ਦੀ ਭੂਮਿਕਾ ਨਿਭਾਉਂਦੇ ਹੋਏ ਲਾਭਪਾਤਰੀਆਂ ਨੂੰ ਬੈਂਕ ਜਾਏ ਬਿਨਾਂ ਉਨ੍ਹਾਂ ਦੇ ਪੈਸੇ ਉਨ੍ਹਾਂ ਤੱਕ ਪਹੁੰਚਾ ਰਹੀਆਂ ਹਨ।


author

Gurdeep Singh

Content Editor

Related News