8 ਸਾਲਾ ਧੀ ਨੇ ਗੇਮ ਖੇਡਣ ਲਈ ਮੰਗਿਆ ਫ਼ੋਨ, ਗੁੱਸੇ ''ਚ ਮਾਂ ਨੇ ਉਹ ਕੀਤਾ ਜੋ ਸੋਚਿਆ ਨਾ ਸੀ

Saturday, Jan 06, 2024 - 06:55 PM (IST)

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ 8 ਸਾਲਾ ਧੀ ਨੇ ਆਪਣੀ ਮਾਂ ਤੋਂ ਗੇਮ ਖੇਡਣ ਲਈ ਮੋਬਾਇਲ ਫ਼ੋਨ ਮੰਗਿਆ ਤਾਂ ਮਾਂ ਨੇ ਘਰ ਫਾਹਾ ਲਗਾ ਕੇ ਜਾਨ ਦੇ ਦਿੱਤੀ। ਘਟਨਾ ਓਲਡ ਫਰੀਦਾਬਾਦ ਦੀ ਬਸੇਲਵਾ ਕਾਲੋਨੀ ਦੀ ਹੈ। ਮ੍ਰਿਤਕਾ ਰਾਧਾ ਦਾ 10 ਸਾਲ ਪਹਿਲਾਂ ਪਿੰਡ ਮਵਈ ਦੇ ਰਹਿਣ ਵਾਲੇ ਕ੍ਰਿਸ਼ਨ ਨਾਮੀ ਨੌਜਵਾਨ ਨਾਲ ਵਿਆਹ ਹੋਇਆ ਸੀ। ਰਾਧਾ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ ਅਤੇ ਉਸ 'ਤੇ ਦਾਜ ਦਾ ਕੇਸ ਦਾਇਰ ਕੀਤਾ ਹੋਇਆ ਹੈ। ਮ੍ਰਿਤਕਾ ਦੇ ਪਿਤਾ ਮੂਲਚੰਦ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਘਰ ਨਹੀਂ ਸੀ। ਉਨ੍ਹਾਂ ਨੂੰ ਫ਼ੋਨ ਕਰ ਕੇ ਪਤਨੀ ਸੁਸ਼ੀਲਾ ਨੇ ਜਲਦੀ ਘਰ ਆਉਣ ਲਈ ਕਿਹਾ। ਜਦੋਂ ਉਹ ਘਰ ਪਹੁੰਚਿਆ ਤਾਂ ਰਾਧਾ ਨੇ ਆਪਣੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ। ਉਨ੍ਹਾਂ ਨੇ ਦਰਵਾਜ਼ੇ ਨੂੰ ਕਈ ਵਾਰ ਖੜਕਾਇਆ ਪਰ ਰਾਧਾ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਰਾਧਾ ਨੇ ਫਾਹਾ ਲਗਾਇਆ ਹੋਇਆ ਸੀ। 

ਇਹ ਵੀ ਪੜ੍ਹੋ : ਠੰਡ ਕਾਰਨ ਸਕੂਲਾਂ 'ਚ ਮੁੜ ਛੁੱਟੀਆਂ ਦਾ ਐਲਾਨ, ਇਸ ਤਾਰੀਖ਼ ਤੱਕ ਰਹਿਣਗੇ ਬੰਦ

ਮੂਲਚੰਦ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਪਤਨੀ ਸੁਸ਼ੀਲਾ ਨੇ ਉਸ ਨੂੰ ਦੱਸਿਆ ਕਿ ਰਾਧਾ ਮੋਬਾਇਲ 'ਤੇ ਗੇਮ ਖੇਡ ਰਹੀ ਸੀ। ਉਸ ਦੀ 8 ਸਾਲ ਦੀ ਇਕਲੌਤੀ ਧੀ ਸ਼ਿਵਾਨੀ ਨੇ ਵੀ ਗੇਮ ਖੇਡਣ ਲਈ ਆਪਣੀ ਮਾਂ ਰਾਧਾ ਤੋਂ ਫ਼ੋਨ ਮੰਗਿਆ ਸੀ। ਬਸ ਇਸੇ ਗੱਲ ਨੂੰ ਲੈ ਕੇ ਰਾਧਾ ਕਾਫ਼ੀ ਗੁੱਸੇ 'ਚ ਆ ਗਈ ਅਤੇ ਮੋਬਾਇਲ ਸੁੱਟ ਕੇ ਕਿਹਾ ਤੂੰ ਹੀ ਖੇਡ ਲੈ ਅਤੇ ਧੀ ਨੂੰ ਕੁੱਟ ਕੇ ਜਾਂਦੇ ਹੋਏ ਕਹਿ ਗਈ ਕਿ ਮੈਂ ਮਰ ਜਾਂਦੀ ਹਾਂ। ਇਸ ਤੋਂ ਬਾਅਦ ਕਮਰੇ ਦੇ ਅੰਦਰ ਚਲੀ ਗਈ ਅਤੇ ਦਰਵਾਜ਼ਾ ਬੰਦ ਦਿੱਤਾ। ਫਿਲਹਾਲ ਪੁਲਸ ਜਾਂਚ 'ਚ ਲੱਗੀ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News