ਤੇਲੰਗਾਨਾ : ਪਿਤਾ ਵਲੋਂ ਵਿਦੇਸ਼ ਤੋਂ ਲਿਆਂਦੀ ਚਾਕਲੇਟ ਖਾਣ ਨਾਲ 8 ਸਾਲਾ ਬੱਚੇ ਦੀ ਮੌਤ

Sunday, Nov 27, 2022 - 01:05 PM (IST)

ਤੇਲੰਗਾਨਾ : ਪਿਤਾ ਵਲੋਂ ਵਿਦੇਸ਼ ਤੋਂ ਲਿਆਂਦੀ ਚਾਕਲੇਟ ਖਾਣ ਨਾਲ 8 ਸਾਲਾ ਬੱਚੇ ਦੀ ਮੌਤ

ਹੈਦਰਾਬਾਦ (ਵਾਰਤਾ)- ਤੇਲੰਗਾਨਾ ਦੇ ਵਾਰੰਗਲ ਸ਼ਹਿਰ 'ਚ ਇਕ ਦੁਖ਼ਦ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 8 ਸਾਲਾ ਬੱਚੇ ਦੀ ਉਸ ਦੇ ਪਿਤਾ ਵਲੋਂ ਵਿਦੇਸ਼ ਤੋਂ ਲਿਆਂਦੀ ਚਾਕਲੇਟ ਖਾਣ ਮੌਤ ਹੋ ਗਈ। ਚਾਕਲੇਟ ਸੰਦੀਪ ਸਿੰਘ ਦੇ ਗਲ਼ੇ 'ਚ ਫਸ ਗਈ। ਉਸ ਨੂੰ ਐੱਮ.ਜੀ.ਐੱਮ. ਹਸਪਤਾਲ ਲਿਜਾਇਆ ਗਿਆ, ਜਿੱਥੇ ਬੱਚੇ ਨੇ ਦਮ ਤੋੜ ਦਿੱਤਾ। ਪੁਲਸ ਅਨੁਸਾਰ ਕਸਬੇ 'ਚ ਬਿਜਲੀ ਦੀ ਦੁਕਾਨ ਚਲਾਉਣ ਵਾਲੇ ਕੰਘਨ ਸਿੰਘ ਦੇ ਪਰਿਵਾਰ ਨਾਲ ਇਹ ਹਾਦਸਾ ਵਾਪਰਿਆ। 

ਇਹ ਵੀ ਪੜ੍ਹੋ : ਰਾਜਸਥਾਨ : ਆਪਸੀ ਵਿਵਾਦ 'ਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਗੋਲੀਆਂ ਮਾਰ ਕੀਤਾ ਕਤਲ

ਰਾਜਸਥਾਨ ਦੇ ਮੂਲ ਵਾਸੀ ਕੰਘਨ ਸਿੰਘ ਕਰੀਬ 20 ਸਾਲ ਪਹਿਲਾਂ ਵਾਰੰਗਲ ਆਏ ਸਨ ਅਤੇ ਆਪਣੇ ਪਰਿਵਾਰ ਤੇ 4 ਬੱਚਿਆਂ ਨਾਲ ਰਹਿ ਰਹੇ ਸਨ। ਆਸਟ੍ਰੇਲੀਆ ਦੀ ਯਾਤਰਾ ਤੋਂ ਆਉਣ 'ਤੇ ਕੰਗਾਰ ਸਿੰਘ ਆਪਣੇ ਬੱਚਿਆਂ ਲਈ ਚਾਕਲੇਟ ਲੈ ਕੇ ਆਏ ਸਨ। ਸੰਦੀਪ ਸ਼ਨੀਵਾਰ ਨੂੰ ਕੁਝ ਚਾਕਲੇਟ ਆਪਣੇ ਸਕੂਲ ਲੈ ਗਿਆ। ਦੂਜੀ ਜਮਾਤ ਦੇ ਵਿਦਿਆਰਥਈ ਨੇ ਇਕ ਚਾਕਲੇਟ ਮੂੰਹ 'ਚ ਪਾਈ ਪਰ ਉਹ ਗਲ਼ੇ 'ਚ ਫਸ ਗਈ। ਉਹ ਜਮਾਤ 'ਚ ਡਿੱਗ ਗਿਆ ਅਤੇ ਉਸ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੋਣ ਲੱਗੀ। ਅਧਿਆਪਕ ਨੇ ਸਕੂਲ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ, ਜੋ ਉਸ ਨੂੰ ਸਰਕਾਰੀ ਐੱਮ.ਜੀ.ਐੱਚ. ਹਸਪਤਾਲ ਲੈ ਗਏ। ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਦਮ ਘੁੱਟਣ ਨਾਲ ਮੌਤ ਹੋ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News