ਦਰਦਨਾਕ ਹਾਦਸਾ: HRTC ਬੱਸ ਦੀ ਲਪੇਟ ’ਚ ਆਇਆ 8 ਸਾਲ ਦਾ ਮਾਸੂਮ, ਮੌਕੇ ’ਤੇ ਹੋਈ ਮੌਤ

06/25/2022 5:05:11 PM

ਜੋਗਿੰਦਰਨਗਰ (ਲੱਕੀ ਸ਼ਰਮਾ)– ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸਬ-ਡਿਵੀਜ਼ਨ ਤਹਿਤ ਆਉਂਦੀ ਮੋਹਨਘਾਟੀ ’ਚ ਸ਼ਨੀਵਾਰ ਨੂੰ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ’ਚ 8 ਸਾਲ ਦੇ ਬੱਚੇ ਦੀ ਟਰਾਂਸਪੋਰਟ ਨਿਗਮ ਦੀ ਬੱਸ ਹੇਠਾਂ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ 8 ਸਾਲਾ ਅਮਿਤ ਵਾਸੀ ਮੋਹਨਘਾਟੀ ਆਪਣੇ ਪਿਤਾ ਲੇਖਰਾਜ ਨਾਲ ਸੜਕ ਕੰਢੇ ਖੜ੍ਹੇ ਟਰੈਕਟਰ ਤੋਂ ਸਾਮਾਨ ਲੈਣ ਆਇਆ ਸੀ। ਇਸ ਦੌਰਾਨ ਬੈਜਨਾਥ ਤੋਂ ਜੋਗਿੰਦਰਨਗਰ ਵੱਲ ਆ ਰਹੀ ਟਰਾਂਸਪੋਰਟ ਨਿਗਮ ਦੀ ਬੱਸ ਦੇ ਅੱਗੇ ਅਮਿਤ ਸੜਕ ਦੇ ਦੂਜੇ ਪਾਸੇ ਘਰ ਜਾਣ ਲਈ ਦੌੜਿਆ ਅਤੇ ਅਚਾਨਕ ਬੱਸ ਹੇਠਾਂ ਆ ਗਿਆ।

ਬੱਸ ਹੇਠਾਂ ਆਉਣ ਕਾਰਨ ਮੌਕੇ ’ਤੇ ਅਮਿਤ ਦੀ ਮੌਤ ਹੋ ਗਈ। ਲੋਕਾਂ ਵਲੋਂ ਅਮਿਤ ਨੂੰ ਸਿਵਲ ਹਸਪਤਾਲ ਬੈਜਨਾਥ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਚੌਕੀ ਦੇ ਮੁਖੀ ਯਸ਼ਪਾਲ ਸਿੰਘ ਪਠਾਨੀਆ ਨੇ ਦੱਸਿਆ ਕਿ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਉਪਰੰਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਪੁਲਸ ਨੇ ਬੱਸ ਨੂੰ ਕਬਜ਼ੇ ’ਚ ਲੈ ਲਿਆ ਹੈ।


Tanu

Content Editor

Related News