ਕਤਰ ''ਚ ਮੌਤ ਦੀ ਸਜ਼ਾ ਪਾਉਣ ਵਾਲੇ 8 ਭਾਰਤੀਆਂ ਦੀ ਹੋਵੇਗੀ ਵਤਨ ਵਾਪਸੀ: ਵਿਦੇਸ਼ ਮੰਤਰਾਲਾ

Friday, Dec 22, 2023 - 11:49 AM (IST)

ਕਤਰ ''ਚ ਮੌਤ ਦੀ ਸਜ਼ਾ ਪਾਉਣ ਵਾਲੇ 8 ਭਾਰਤੀਆਂ ਦੀ ਹੋਵੇਗੀ ਵਤਨ ਵਾਪਸੀ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ- ਕਤਲ ਵਿਚ ਮੌਤ ਦੀ ਸਜ਼ਾ ਪਾਉਣ ਵਾਲੇ 8 ਭਾਰਤੀਆਂ ਦੀ ਜਲਦ ਵਾਪਸੀ ਹੋਵੇਗੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਦੇ 8 ਸਾਬਕਾ ਕਰਮੀਆਂ ਵਲੋਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਖ਼ਿਲਾਫ਼ ਕਤਰ ਦੀ ਕੋਰਟ 'ਚ ਅਪੀਲ ਕੀਤੀ ਗਈ ਹੈ। ਭਾਰਤ ਉਨ੍ਹਾਂ ਨੂੰ ਜਲਦ ਸਹੀ ਸਲਾਮਤ ਦੇਸ਼ ਲਿਆਉਣ ਲਈ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਇੰਡੀਅਨ ਨੇਵੀ ਦੇ 8 ਸਾਬਕਾ ਕਰਮੀਆਂ ਨੂੰ ਜਾਸੂਸੀ ਦੇ ਮਾਮਲੇ ਵਿਚ ਕਤਰ ਦੀ ਜੇਲ੍ਹ 'ਚ ਬੰਦ ਕੀਤਾ ਗਿਆ ਹੈ।

PunjabKesari

ਵਿਦੇਸ਼ ਮੰਤਰਾਲਾ ਦੇ ਬੁਲਾਰੇ ਬਾਗਚੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ 18 ਦਸੰਬਰ ਨੂੰ ਕਤਰ ਦੇ ਸ਼ਾਸਕ ਨੇ ਦੇਸ਼ ਦੇ ਨੈਸ਼ਨਲ ਡੇਅ ਮੌਕੇ ਭਾਰਤੀ ਨਾਗਰਿਕਾਂ ਸਮੇਤ ਕਈ ਕੈਦੀਆਂ ਨੂੰ ਮੁਆਫ਼ ਕੀਤਾ ਸੀ ਪਰ ਭਾਰਤੀ ਪੱਖ ਨੂੰ ਅਜੇ ਇਸ ਦੀ ਜਾਣਕਾਰੀ ਨਹੀਂ ਹੈ ਕਿ ਜਿਨ੍ਹਾਂ ਨੂੰ ਮੁਆਫ਼ੀ ਮਿਲੀ ਹੈ, ਉਨ੍ਹਾਂ ਦੀ ਕੀ ਪਛਾਣ ਹੈ। ਇਸ ਵਜ੍ਹਾ ਤੋਂ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਮੁਆਫ਼ੀ ਪਾਉਣ ਵਾਲੇ ਕੈਦੀਆਂ ਵਿਚ ਭਾਰਤੀ ਜਲ ਸੈਨਾ ਦੀ ਉਹ 8 ਕਰਮੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਕਤਰ 'ਚ ਕੈਦ ਭਾਰਤੀ ਨਾਗਰਿਕਾਂ ਨਾਲ ਜੁੜੇ ਇਕ ਸਵਾਲ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਹੁਣ ਮਾਮਲਾ ਕਤਰ ਦੀ ਅਪੀਲ ਕੋਰਟ 'ਚ ਹੈ। ਇਸ ਕੇਸ ਦੀ 23 ਨਵੰਬਰ, 30 ਨਵੰਬਰ ਅਤੇ 7 ਦਸੰਬਰ ਨੂੰ ਤਿੰਨ ਵਾਰ ਸੁਣਵਾਈ ਹੋਈ। ਇਸ ਦੌਰਾਨ 3 ਦਸੰਬਰ ਨੂੰ ਦੋਹਾ ਵਿਚ ਮੌਜੂਦ ਸਾਡੇ ਰਾਜਦੂਤ ਨੂੰ ਵੀ ਇਨ੍ਹਾਂ ਲੋਕਾਂ ਨੂੰ ਮਿਲਣ ਲਈ ਕੌਂਸਲਰ ਪਹੁੰਚ ਮਿਲੀ ਹੈ। ਇਸ ਤੋਂ ਇਲਾਵਾ ਮੇਰੇ ਕੋਲ ਇਸ ਸਮੇਂ ਇਸ ਮਾਮਲੇ ਵਿਚ ਸਾਂਝਾ ਕਰਨ ਲਈ ਹੋਰ ਕੁਝ ਨਹੀਂ ਹੈ।


author

Tanu

Content Editor

Related News