ਵਿਆਹ ਦੇ 8 ਘੰਟਿਆਂ ਬਾਅਦ ਲਾੜੀ ਹੋਈ ਵਿਧਵਾ, ਰਾਤ ਨੂੰ ਪਤੀ ਨਾਲ ਲਈ ਸੈਲਫੀ ਬਣੀ ਆਖਰੀ

03/01/2017 5:33:42 PM

ਗੁੜਗਾਓਂ— ਹਰਿਆਣਾ ਦੇ ਸ਼ਹਿਰ ਗੁੜਗਾਓਂ ''ਚ ਵਾਪਰੀ ਦਿਲ ਕੰਬਾ ਦੇਣ ਵਾਲੀ ਘਟਨਾ, ਜਿਸ ''ਚ ਵਿਆਹ ਦੇ 8 ਘੰਟਿਆਂ ਬਾਅਦ ਹੀ ਲਾੜੇ ਦੀ ਮੌਤ ਹੋ ਗਈ। ਵਿਆਹ ਦੀ ਪਹਿਲੀ ਰਾਤ ਲਾੜਾ-ਲਾੜੀ ਨੇ ਇਕ ਸੈਲਫੀ ਵੀ ਲਈ ਸੀ ਜੋ ਕਿ ਜ਼ਿੰਦਗੀ ਦੀ ਆਖਰੀ ਸੈਲਫੀ ਬਣ ਕੇ ਰਹਿ ਗਈ। ਜਾਣਕਾਰੀ ਅਨੁਸਾਰ 26 ਫਰਵਰੀ ਨੂੰ ਪੁੰਹਾਨਾ ਖੰਡ ਦੇ ਪਿੰਡ ਬਾਦਲੀ ਵਾਸੀ ਮੁਹੰਮਦ ਸ਼ਾਹਿਦ ਦਾ ਵਿਆਹ ਨੂੰਹ ਦੀ ਰਹਿਣ ਵਾਲੀ ਜਮਸ਼ੀਦਾ ਨਾਲ ਬਹੁਤ ਧੂਮਧਾਮ ਨਾਲ ਹੋਇਆ। ਪਿੰਡ ਦੇ ਸਾਰੇ ਲੋਕਾਂ ਨੇ ਨਵੀਂ ਜੋੜੀ ਨੂੰ ਆਸ਼ੀਰਵਾਦ ਦਿੱਤਾ। ਦਿਨ ''ਚ ਵਿਆਹ ਸਮਾਰੋਹ ਹੋਣ ਕਾਰਨ ਮੁਹੰਮਦ ਸ਼ਾਹਿਦ ਲਾੜੀ ਨੂੰ ਲੈ ਕੇ ਆਪਣੇ ਘਰ ਪੁੱਜ ਗਿਆ ਸੀ। ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹੋਏ ਸ਼ਾਹਿਦ ਨੇ ਰਾਤ ਨੂੰ ਆਪਣੀ ਪਤਨੀ ਨਾਲ ਸੈਲਫੀ ਵੀ ਲਈ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਸੈਲਫੀ ਹੋਵੇਗੀ। ਸ਼ਾਹਿਦ ਸੋਮਵਾਰ ਦੀ ਸਵੇਰ ਕਰੀਬ 5 ਵਜੇ ਨਹਾਉਣ ਲਈ ਉੱਠਿਆ। ਉਸ ਨੇ ਗਰਮ ਪਾਣੀ ਕਰਨ ਲਈ ਬਿਜਲੀ ਦੀ ਰਾਡ ਨੂੰ ਜਿਵੇਂ ਹੀ ਬਿਜਲੀ ਸਵਿਚ ''ਚ ਲਾਇਆ ਤਾਂ ਅਚਾਨਕ ਉਸ ''ਚ ਕਰੰਟ ਆ ਗਿਆ। ਕਰੰਟ ਲੱਗਣ ਕਾਰਨ ਸ਼ਾਹਿਦ ਦੀ ਮੌਤ ਹੋ ਗਈ। ਲਾੜੀ ਨੂੰ ਜਿਵੇਂ ਹੀ ਪਤਾ ਲੱਗਾ ਕਿ ਉਸ ਦੇ ਪਤੀ ਦੀ ਮੌਤ ਹੋ ਗਈ, ਉਹ ਬੇਹੋਸ਼ ਹੋ ਗਈ। ਲਾੜੇ ਦੀ ਮੌਤ ਕਾਰਨ ਪੂਰੇ ਪਿੰਡ ''ਚ ਮਾਤਮ ਦਾ ਮਾਹੌਲ ਹੈ।


Disha

News Editor

Related News