8 ਚੀਤੇ ਤਾਂ ਆ ਗਏ ਪਰ 8 ਸਾਲਾਂ 'ਚ 16 ਕਰੋੜ ਰੁਜ਼ਗਾਰ ਕਿਉਂ ਨਹੀਂ ਆਏ? ਰਾਹੁਲ ਗਾਂਧੀ ਨੇ PM ਨੂੰ ਪੁੱਛਿਆ ਸਵਾਲ

Sunday, Sep 18, 2022 - 05:37 AM (IST)

ਨੈਸ਼ਨਲ ਡੈਸਕ : ਭਾਰਤ 'ਚ 8 ਚੀਤੇ ਆਉਣ ਤੋਂ ਬਾਅਦ ਹੁਣ ਇਨ੍ਹਾਂ 'ਤੇ ਸਿਆਸਤ ਸ਼ੁਰੂ ਹੋ ਗਈ ਹੈ। 'ਭਾਰਤ ਜੋੜੋ ਯਾਤਰਾ' 'ਤੇ ਨਿਕਲੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ, '8 ਚੀਤੇ ਤਾਂ ਆ ਗਏ, ਹੁਣ ਇਹ ਦੱਸੋ 8 ਸਾਲਾਂ 'ਚ 16 ਕਰੋੜ ਰੁਜ਼ਗਾਰ ਕਿਉਂ ਨਹੀਂ ਆਏ? ਨੌਜਵਾਨਾਂ ਦੀ ਹੈ ਲਲਕਾਰ, ਲੈ ਕੇ ਰਹਿਣਗੇ ਰੁਜ਼ਗਾਰ।

ਇਹ ਵੀ ਪੜ੍ਹੋ : ਬੱਚੀ ਵੱਲੋਂ ਬਕਾਇਆ ਮੰਗਣ 'ਤੇ ਸਮੋਸੇ ਵੇਚਣ ਵਾਲੇ ਨੇ ਚੁੱਕਿਆ ਖੌਫ਼ਨਾਕ ਕਦਮ

ਮੋਦੀ ਦੇ ਜਨਮ ਦਿਨ ਨੂੰ 'ਰਾਸ਼ਟਰੀ ਬੇਰੁਜ਼ਗਾਰ ਦਿਵਸ' ਵਜੋਂ ਮਨਾ ਰਹੇ ਨੌਜਵਾਨ

PunjabKesari

ਇਸ ਦੇ ਨਾਲ ਹੀ ਕਾਂਗਰਸ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਅੱਜ ਦੇਸ਼ ਦਾ ਨੌਜਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ 'ਰਾਸ਼ਟਰੀ ਬੇਰੁਜ਼ਗਾਰ ਦਿਵਸ' ਵਜੋਂ ਮਨਾ ਰਿਹਾ ਹੈ, ਜੋ ਕਿ ਦੁੱਖ ਦੀ ਗੱਲ ਹੈ। ਪਾਰਟੀ ਦੀ ਤਰਜਮਾਨ ਸੁਪ੍ਰਿਯਾ ਸ਼੍ਰੀਨੇਤ ਨੇ ਕਿਹਾ, ''20-24 ਸਾਲ ਦੀ ਉਮਰ ਦੇ 42 ਫ਼ੀਸਦੀ ਨੌਜਵਾਨ ਬੇਰੁਜ਼ਗਾਰ ਹਨ। ਮੋਦੀ ਜੀ ਤੋਂ ਉਮੀਦ ਸੀ ਕਿ ਉਨ੍ਹਾਂ ਦੇ ਵਾਅਦੇ ਮੁਤਾਬਕ 8 ਸਾਲਾਂ ਵਿੱਚ 16 ਕਰੋੜ ਨੌਕਰੀਆਂ ਪੈਦਾ ਹੋਣੀਆਂ ਚਾਹੀਦੀਆਂ ਸਨ ਪਰ ਇਨ੍ਹਾਂ 8 ਸਾਲਾਂ ਵਿੱਚ 22 ਕਰੋੜ ਨੌਕਰੀਆਂ ਦੀਆਂ ਅਰਜ਼ੀਆਂ ਆਈਆਂ ਅਤੇ ਸਿਰਫ਼ 7 ਲੱਖ ਲੋਕਾਂ ਨੂੰ ਹੀ ਰੁਜ਼ਗਾਰ ਮਿਲਿਆ।" ਸੁਪ੍ਰਿਯਾ ਨੇ ਪੁੱਛਿਆ, ''ਸਾਲਾਨਾ 2 ਕਰੋੜ ਨੌਕਰੀਆਂ ਕਿੱਥੇ ਹਨ? ਆਖਿਰ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ 60 ਲੱਖ ਸਰਕਾਰੀ ਅਸਾਮੀਆਂ ਖਾਲੀ ਕਿਉਂ ਪਈਆਂ ਹਨ?

ਇਹ ਵੀ ਪੜ੍ਹੋ : ਬਸਪਾ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਮਾਰਚ, ਰਾਸ਼ਟਰਪਤੀ ਦੇ ਨਾਂ ਭੇਜਿਆ ਮੈਮੋਰੰਡਮ

8 ਚੀਤਿਆਂ 'ਚ 5 ਮਾਦਾ ਤੇ 3 ਨਰ ਸ਼ਾਮਲ

ਕੁਨੋ ਨੈਸ਼ਨਲ ਪਾਰਕ 'ਚ ਨਾਮੀਬੀਆ ਤੋਂ ਇਨ੍ਹਾਂ ਚੀਤਿਆਂ ਨੂੰ ਛੱਡਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਦੇਸ਼ਵਾਸੀਆਂ ਨੂੰ ਧੀਰਜ ਦਿਖਾਉਣਾ ਹੋਵੇਗਾ, ਕੁਨੋ ਪਾਰਕ 'ਚ ਛੱਡੇ ਗਏ ਚੀਤਿਆਂ ਨੂੰ ਦੇਖਣ ਲਈ ਕੁਝ ਮਹੀਨੇ ਇੰਤਜ਼ਾਰ ਕਰਨਾ ਹੋਵੇਗਾ।" ਉਨ੍ਹਾਂ ਇਹ ਵੀ ਕਿਹਾ ਕਿ ਪਾਰਕ ਨੂੰ ਇਹ ਚੀਤੇ ਆਪਣਾ ਘਰ ਬਣਾ ਸਕਣ, ਇਸ ਦੇ ਲਈ ਸਾਨੂੰ ਇਨ੍ਹਾਂ ਚੀਤਿਆਂ ਨੂੰ ਵੀ ਕੁਝ ਮਹੀਨਿਆਂ ਦਾ ਸਮਾਂ ਦੇਣਾ ਹੋਵੇਗਾ। ਨਾਮੀਬੀਆ ਤੋਂ ਇਨ੍ਹਾਂ ਚੀਤਿਆਂ ਨੂੰ ਪਹਿਲਾਂ ਵਿਸ਼ੇਸ਼ ਕਾਰਗੋ ਜਹਾਜ਼ ਰਾਹੀਂ ਗਵਾਲੀਅਰ ਲਿਆਂਦਾ ਗਿਆ, ਫਿਰ ਉਨ੍ਹਾਂ ਨੂੰ ਚਿਨੂਕ ਹੈਲੀਕਾਪਟਰ ਰਾਹੀਂ ਕੁਨੋ ਨੈਸ਼ਨਲ ਪਾਰਕ ਲਿਜਾਇਆ ਗਿਆ। 8 ਚੀਤਿਆਂ 'ਚ 5 ਮਾਦਾ ਤੇ 3 ਨਰ ਸ਼ਾਮਲ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News