ਪੰਜ ਸਾਲਾਂ ''ਚ 100 ਵੰਦੇ ਭਾਰਤ ਸਮੇਤ 772 ਨਵੀਆਂ ਰੇਲ ਸੇਵਾਵਾਂ ਸ਼ੁਰੂ : ਰੇਲ ਮੰਤਰੀ
Friday, Aug 02, 2024 - 06:29 PM (IST)
ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ 2019-2020 ਤੋਂ 2023-2024 ਤੱਕ, ਭਾਰਤੀ ਰੇਲਵੇ ਨੈੱਟਵਰਕ ਵਿੱਚ 100 ਵੰਦੇ ਭਾਰਤ ਸਮੇਤ 772 ਰੇਲ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਰੇਲ ਮੰਤਰੀ ਨੇ ਰਾਜ ਸਭਾ ਨੂੰ ਇੱਕ ਲਿਖਤੀ ਜਵਾਬ ਵਿੱਚ ਦੱਸਿਆ, "ਵੱਖ-ਵੱਖ ਵਰਗਾਂ ਦੇ ਯਾਤਰੀਆਂ ਦੀ ਯਾਤਰਾਂ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ, ਭਾਰਤੀ ਰੇਲਵੇ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਜਿਵੇਂ ਐਕਸਪ੍ਰੈਸ ਟਰੇਨਾਂ, ਸੁਪਰਫਾਸਟ ਟਰੇਨਾਂ, ਯਾਤਰੀ/ਮੇਮੂ/ਡੇਮੂ ਟਰੇਨਾਂ ਅਤੇ ਉਪਨਗਰੀ ਸ਼ੁਰੂ ਕਰ ਰਿਹਾ ਹੈ ਅਤੇ ਉਹਨਾਂ ਦਾ ਸੰਚਾਲਨ ਕਰ ਰਿਹਾ।"
ਇਹ ਵੀ ਪੜ੍ਹੋ - ਮੁਰਗੀ ਪਹਿਲਾਂ ਆਈ ਜਾਂ ਅੰਡਾ ਪੁੱਛਣ 'ਤੇ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਚਾਕੂਆਂ ਨਾਲ ਵਿੰਨ੍ਹ ਸੁੱਟਿਆ ਸਰੀਰ
ਭਾਜਪਾ ਦੇ ਸੰਸਦ ਮੈਂਬਰ ਨੀਰਜ ਸ਼ੇਖਰ ਨੇ ਉਨ੍ਹਾਂ ਤੋਂ 2024-25 ਦੌਰਾਨ ਪ੍ਰਸਤਾਵਿਤ ਨਵੀਆਂ ਰੇਲਗੱਡੀਆਂ ਦੀ ਗਿਣਤੀ ਅਤੇ ਪਿਛਲੇ ਪੰਜ ਸਾਲਾਂ ਵਿੱਚ ਸ਼ੁਰੂ ਕੀਤੀਆਂ ਵੰਦੇ ਭਾਰਤ, ਰਾਜਧਾਨੀ ਅਤੇ ਹੋਰ ਰੇਲ ਗੱਡੀਆਂ ਬਾਰੇ ਸਾਲ-ਵਾਰ ਅਤੇ ਖੇਤਰ-ਵਾਰ ਜਾਣਕਾਰੀ ਮੰਗੀ ਸੀ। ਵੈਸ਼ਨਵ ਨੇ ਕਿਹਾ, '2019-2020 ਤੋਂ 2023-2024 ਦੀ ਮਿਆਦ ਦੌਰਾਨ ਭਾਰਤੀ ਰੇਲਵੇ ਨੈੱਟਵਰਕ 'ਤੇ 100 ਵੰਦੇ ਭਾਰਤ ਟਰੇਨਾਂ ਸਮੇਤ 772 ਰੇਲ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਭਾਰਤੀ ਰੇਲਵੇ 'ਤੇ ਰੇਲ ਸੇਵਾਵਾਂ ਦੀ ਸ਼ੁਰੂਆਤ ਆਵਾਜਾਈ ਦੀ ਸੰਭਾਵਨਾ, ਸੰਚਾਲਨ ਸੰਭਾਵਨਾ, ਸਰੋਤਾਂ ਦੀ ਉਪਲਬਧਤਾ 'ਤੇ ਨਿਰਭਰ ਕਰਦੀ ਇੱਕ ਨਿਰੰਤਰ ਪ੍ਰਕਿਰਿਆ ਹੈ।
ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8