ਅਯੁੱਧਿਆ ''ਚ 7 ਸਾਲਾ ਬੱਚੀ ਨਾਲ ਜਬਰ ਜ਼ਿਨਾਹ, ਹਾਲਤ ਗੰਭੀਰ

Friday, Mar 18, 2022 - 02:48 PM (IST)

ਅਯੁੱਧਿਆ ''ਚ 7 ਸਾਲਾ ਬੱਚੀ ਨਾਲ ਜਬਰ ਜ਼ਿਨਾਹ, ਹਾਲਤ ਗੰਭੀਰ

ਅਯੁੱਧਿਆ (ਭਾਸ਼ਾ)- ਅਯੁੱਧਿਆ ਜ਼ਿਲ੍ਹੇ 'ਚ 7 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਗੰਭੀਰ ਹਾਲਤ 'ਚ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੋਸ਼ੀ ਦੀ ਪਛਾਣ ਰਾਮ ਮਾਂਝੀ ਦੇ ਰੂਪ 'ਚ ਹੋਈ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਅਯੁੱਧਿਆ ਦੇ ਪੁਲਸ ਸੁਪਰਡੈਂਟ ਸ਼ੈਲੇਸ਼ ਪਾਂਡੇ ਅਨੁਸਾਰ, ਬੁੱਧਵਾਰ ਸ਼ਾਮ ਕੁੜੀ ਆਪਣੇ ਉਮਰ ਵਰਗ ਦੇ ਹੋਰ ਬੱਚਿਆਂ ਨਾਲ ਲੁੱਕਣਮੀਟੀ ਖੇਡ ਰਹੀ ਸੀ ਪਰ ਕਈ ਘੰਟਿਆਂ ਬਾਅਦ ਵੀ ਜਦੋਂ ਉਹ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਬਾਅਦ 'ਚ ਦੇਰ ਰਾਤ ਸਥਾਨਕ ਕੋਤਵਾਲੀ ਥਾਣਾ ਖੇਤਰ ਦੇ ਬੈਰਾਗ ਪੁਰਾ ਮੁਹੱਲੇ 'ਚ ਪੀੜਤਾ ਖੂਨ ਨਾਲ ਲੱਥਪੱਥ ਮਿਲੀ। 

ਪੁਲਸ ਨੂੰ ਤੁਰੰਤ ਸੂਚਨਾ ਦਿੱਤੀ ਗਈ ਅਤੇ ਪੀੜਤਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪਾਂਡੇ ਨੇ ਕਿਹਾ ਕਿ ਇਕ ਵੱਡੇ ਪੈਮਾਨੇ 'ਤੇ ਤਲਾਸ਼ੀ ਦਰਜ ਕੀਤੀ ਗਈ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕੀਤੀ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੋਲ ਹੀ ਕੰਮ ਕਰ ਰਹੇ ਦੋਸ਼ੀ ਨੇ ਬੱਚੀ ਨੂੰ ਇਕੱਲੇ ਦੇਖਿਆ ਅਤੇ ਇਕ ਸੁੰਨਸਾਨ ਜਗ੍ਹਾ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ। ਐੱਸ.ਪੀ. ਨੇ ਕਿਹਾ,''ਜਦੋਂ ਪੀੜਤਾ ਨੇ ਰੋਲਾ ਪਾਇਆ ਤਾਂ ਦੋਸ਼ੀ ਦੌੜ ਗਿਆ।'' ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਕੁੜੀ ਦੀ ਹਾਲਤ ਗੰਭੀਰ ਹੈ ਅਤੇ ਉਸ ਦੇ ਗੁਪਤ ਅੰਗਾਂ 'ਤੇ ਸੱਟਾਂ ਲੱਗੀਆਂ ਹਨ ਅਤੇ ਖੂਨ ਵੀ ਕਾਫ਼ੀ ਵਗ ਗਿਆ ਹੈ।


author

DIsha

Content Editor

Related News