ਦਿੱਲੀ ''ਚ 7 ਨਵੇਂ ਹਾਟਸਪਾਟ ਦੀ ਪਛਾਣ, 55 ਏਰੀਆ ਹੋਏ ਸੀਲ, ਪੜ੍ਹੋ ਪੂਰੀ ਲਿਸਟ

Wednesday, Apr 15, 2020 - 01:25 AM (IST)

ਦਿੱਲੀ ''ਚ 7 ਨਵੇਂ ਹਾਟਸਪਾਟ ਦੀ ਪਛਾਣ, 55 ਏਰੀਆ ਹੋਏ ਸੀਲ, ਪੜ੍ਹੋ ਪੂਰੀ ਲਿਸਟ

ਨਵੀਂ ਦਿੱਲੀ — ਮੰਗਲਵਾਰ ਨੂੰ ਦਿੱਲੀ 'ਚ ਕੋਰੋਨਾ ਵਾਇਰਸ ਦੇ 51 ਨਵੇਂ ਮਾਮਲੇ ਸਾਹਮਣੇ ਆਏ। ਜਿਸ 'ਚ 9 ਤਬਲੀਗੀ ਜਮਾਤ ਦੇ ਹਨ। ਦਿੱਲੀ 'ਚ ਕੁਲ ਮਾਮਲੇ ਵਧ ਕੇ 1561 ਹੋ ਗਏ ਹਨ। ਜਿਸ 'ਚੋਂ 1080 ਤਬਲੀਗੀ ਜਮਾਤ ਦੇ ਹਨ। ਰਾਜਧਾਨੀ 'ਚ ਇਸ ਵਾਇਰਸ ਨਾਲ ਹੁਣ ਤਕ 30 ਲੋਕਾਂ ਦੀ ਮੌ ਤ ਹੋ ਚੁੱਕੀ ਹੈ। ਉਥੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਰਾਸ਼ਟਰੀ ਰਾਜਧਾਨੀ 'ਚ ਕੋਵਿਡ-19 ਦੇ ਮਾਮਲੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਬੁੱਧਵਾਰ ਨੂੰ ਵਾਇਰਸ ਨਾਲ ਜ਼ਿਆਦਾ ਪ੍ਰਭਾਵਿਤ ਕੁਝ ਖੇਤਰਾਂ ਦਾ ਦੌਰਾ ਕਰ ਹਾਲਾਤ ਦਾ ਜਾਇਜ਼ਾ ਲਵਾਂਗਾ।

ਮੁੱਖ ਮੰਤਰੀ ਕੇਜੀਰਾਵਲ ਨੇ ਕਿਹਾ, 'ਮੈਨੂੰ ਯਕੀਨ ਹੈ ਕਿ ਅਸੀਂ ਦਿੱਲੀ 'ਚ ਕੋਰੋਨਾ ਵਾਇਰਸ ਦਾ ਪ੍ਰਸਾਰ ਕੰਟਰੋਲ ਕਰਨ 'ਚ ਕਾਮਯਾਬ ਹੋਵਾਂਗੇ। ਉਥੇ ਹੀ ਰਾਸ਼ਟਰ ਵਿਆਪੀ ਲਾਕਡਾਊਨ ਦੀ ਮਿਆਦ ਵਧਣ 'ਤੇ ਉਨ੍ਹਾਂ ਕਿਹਾ ਕਿ ਵਿਸਥਾਰ ਜ਼ਰੂਰੀ ਸੀ, ਜੇਕਰ ਅਸੀਂ ਲਾਕਡਾਊਨ ਦੇ ਨਿਯਮਾਂ ਦੀ ਪਾਲਣਾਂ ਕਰਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਕੋਰੋਨਾ ਵਾਇਰਸ ਦਾ ਖਾਤਮਾ ਹੋ ਜਾਵੇਗਾ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਹਾਟਸਪਾਟ ਦੀ ਗਿਣਤੀ ਵਧਾ ਦਿੱਤੀ ਹੈ। ਲਿਸਟ 'ਚ 7 ਨਵੇਂ ਕੰਟੇਨਮੈਂਟ ਜ਼ੋਨ ਹੋਰ ਜੋੜਨ ਨਾਲ ਕੁਲ ਕੋਰੋਨਾ ਹਾਟਸਪਾਟ ਦੀ ਗਿਣਤੀ 55 ਹੋ ਗਈ ਹੈ। ਕੰਟੇਨਮੈਂਟ ਜ਼ੋਨ ਨੂੰ ਰੈੱਡ ਜ਼ੋਨ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ, ਉਥੇ ਹੀ ਸਥਾਨਕ ਲੋਕਾਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਪਾਏ ਜਾਣ ਤੋਂ ਬਾਅਦ ਇਲਾਕੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀਲ ਕੀਤਾ ਜਾਂਦਾ ਹੈ।

ਆਪਰੇਸ਼ਨ SHIELD
ਇਨ੍ਹਾਂ 55 ਇਲਾਕਿਆਂ 'ਚ ਦਿੱਲੀ ਸਰਕਾਰ ਆਪਰੇਸ਼ਨ SHIELD ਚਲਾਏਗੀ। ਆਪਰੇਸ਼ ਸ਼ੀਲਡ ਉਹ ਹੈ, ਜਿਸ 'ਚ ਸੀਲਿੰਗ, ਹੋਮ ਕੁਆਰੰਟੀਨ, ਆਇਸੋਲੇਸ਼ਨ ਅਤੇ ਟ੍ਰੈਕਿੰਗ, ਜ਼ਰੂਰੀ ਸਪਲਾਈ ਸਥਾਨਕ ਸਵੱਛਤਾ ਅਤੇ ਡੋਰ-ਟੂ-ਡੋਰ ਚੇਕਿੰਗ ਦਾ ਇਸਤੇਮਾਲ ਕਰ ਵਾਇਰਸ ਨੂੰ ਕੰਟਰੋਲ ਕਰਨ ਲਈ ਕੀਤਾ ਜਾਂਦਾ ਹੈ।

 


author

Inder Prajapati

Content Editor

Related News