ਲਖਨਊ ਦੇ ਇਕ ਪਰਿਵਾਰ ''ਤੇ ਟੁੱਟਿਆ ਕੋਰੋਨਾ ਦਾ ਕਹਿਰ, 7 ਮੈਬਰਾਂ ਦੀ ਮੌਤ

Wednesday, Jun 02, 2021 - 03:19 AM (IST)

ਲਖਨਊ ਦੇ ਇਕ ਪਰਿਵਾਰ ''ਤੇ ਟੁੱਟਿਆ ਕੋਰੋਨਾ ਦਾ ਕਹਿਰ, 7 ਮੈਬਰਾਂ ਦੀ ਮੌਤ

ਲਖਨਊ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਅਜਿਹਾ ਪਰਿਵਾਰ ਹੈ ਜਿਸ 'ਤੇ ਕੋਰੋਨਾ ਕਹਿਰ ਬਣਕੇ ਟੁੱਟਿਆ ਹੈ। ਕੋਰੋਨਾ ਇਸ ਪਰਿਵਾਰ ਦੇ ਸੱਤ ਮੈਬਰਾਂ ਨੂੰ ਨਿਗਲ ਗਿਆ ਜਦੋਂ ਕਿ ਪਰਿਵਾਰ ਦਾ ਇੱਕ ਬਜ਼ੁਰਗ ਇਕੱਠੇ ਇੰਨੀਆਂ ਲਾਸ਼ਾਂ ਦਾ ਦੁੱਖ ਨਾ ਸਹਿ ਸਕਿਆ ਤਾਂ ਉਸ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਦੇ ਅੱਠ ਮੈਬਰਾਂ ਦੀ ਮੌਤ ਪਿਛਲੇ 20 ਦਿਨਾਂ ਵਿੱਚ ਹੋ ਗਈ। ਸੋਮਵਾਰ ਨੂੰ ਇਕੱਠੇ 5 ਲੋਕਾਂ ਦੀ ਤੇਰ੍ਹਵੀਂ ਕੀਤੀ ਗਈ। ਇਨ੍ਹਾਂ ਵਿੱਚ ਚਾਰ ਸਕੇ ਭਰਾ ਸਨ। ਪੀੜਤ ਪਰਿਵਾਰ ਨੂੰ ਪ੍ਰਸ਼ਾਸਨ ਤੋਂ ਮਦਦ ਦਾ ਇੰਤਜ਼ਾਰ ਹੈ।

ਲਖਨਊ ਨਾਲ ਸਟੇ ਇਮਲਿਆ ਪੂਰਵਾ ਪਿੰਡ ਨਿਵਾਸੀ ਓਮਕਾਰ ਯਾਦਵ ਦੇ ਪਰਿਵਾਰ 'ਕੋਰੋਨਾ ਦੀ ਇਹ ਸਭ ਤੋਂ ਵੱਡੀ ਤ੍ਰਾਸਦੀ ਹੈ। ਪਰਿਵਾਰ ਦੇ ਮੈਂਬਰ 25 ਅਪ੍ਰੈਲ ਤੋਂ 15 ਮਈ ਦੌਰਾਨ ਕੋਰੋਨਾ ਦੀ ਚਪੇਟ ਵਿੱਚ ਆਉਂਦੇ ਗਏ ਅਤੇ ਉਨ੍ਹਾਂ ਦੀ ਮੌਤ ਹੁੰਦੀ ਗਈ। ਓਮਕਾਰ ਨੇ ਦੱਸਿਆ ਕਿ ਉਨ੍ਹਾਂ ਦੇ 4 ਭਰਾਵਾਂ, ਮਾਂ ਅਤੇ ਦੋ ਭੈਣਾਂ ਦੀ ਮੌਤ ਕੋਰੋਨਾ ਦੇ ਚੱਲਦੇ ਹੋਈ ਹੈ ਜਦੋਂ ਕਿ ਵੱਡੀ ਮਾਂ ਧੀਆਂ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੀ। ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਵੀ ਦਿਹਾਂਤ ਹੋ ਗਿਆ।

ਓਮਕਾਰ ਨੇ ਦੱਸਿਆ, ਪੂਰਾ ਪਰਿਵਾਰ ਕੋਵਿਡ ਦੀ ਚਪੇਟ ਵਿੱਚ ਆ ਗਿਆ ਸੀ। ਸਵੇਰੇ ਅਸੀਂ 10 ਵਜੇ ਮਾਤਾ ਜੀ  ਦਾ ਅੰਤਿਮ ਸੰਸਕਾਰ ਕੀਤਾ। ਫਿਰ ਦੁਪਹਿਰ ਤਿੰਨ ਛੋਟੇ ਭਰਾ ਦਾ ਅੰਤਿਮ ਸੰਸਕਾਰ ਕੀਤਾ। ਰੇਲ ਅਧਿਕਾਰੀਆਂ ਨੇ ਪਰਿਵਾਰ ਦੇ ਮੈਬਰਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ। ਇਸ ਦੌਰਾਨ ਮੇਰੇ ਵੱਡੇ ਭਰਾ ਦੀ ਮੌਤ ਹੋ ਗਈ। ਫਿਰ ਮੇਰੇ ਇੱਕ ਹੋਰ ਛੋਟੇ ਭਰਾ ਦਾ ਦਿਹਾਂਤ ਹੋ ਗਿਆ।

ਪ੍ਰਸ਼ਾਸਨ ਵਲੋਂ ਮਦਦ ਦਾ ਇੰਤਜ਼ਾਰ
ਓਮਕਾਰ ਨੇ ਕਿਹਾ ਕਿ ਅਜੇ ਤੱਕ ਕੋਈ ਅਧਿਕਾਰੀ ਮਦਦ ਲਈ ਅੱਗੇ ਨਹੀਂ ਆਇਆ ਹੈ। ਉਨ੍ਹਾਂ ਨੇ ਬੱਚਿਆਂ ਦੀ ਪੜ੍ਹਾਈ ਅਤੇ ਦਵਾਈ ਦੀ ਚਿੰਤਾ ਜਤਾਈ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News